ਪੰਨਾ:ਦਸ ਦੁਆਰ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੀ, ਸੰਸਾਰੀ ਔਕੜਾਂ ਦੀ ਨਵਿਰਤੀ ਲਈ ਲੋਕੀਂ ਗਨੇਸ਼ ਦੇਵਤੇ ਕੋਲੋਂ ਵੱਧ ਕੇ ਉਨ੍ਹਾਂ ਉਤੇ ਇਤਬਾਰ ਕਰਦੇ ਸਨ। ਇਹੋ ਹੀ ਕਾਰਨ ਸੀ ਕਿ ਜਿਹੜੀਆਂ ਚੀਜ਼ਾਂ ਪਹਿਲਾਂ ਗਨੇਸ਼ ਦੇਵਤਾ ਦੇ ਅੱਗੇ ਚੜ੍ਹਾਈਆਂ ਜਾਂਦੀਆਂ ਸਨ, ਹੁਣ ਉਨ੍ਹਾਂ ਦੀ ਭੇਟਾ ਹੁੰਦੀਆਂ ਸਨ। ਨੀਲ ਰਤਨ ਦੀ ਰੀਸੇ ਇਕ ਦਿਨ ਸਮਾਂ ਪਾ ਕੇ ਮੈਂ ਵੀ ਕਲਕੱਤੇ ਨੱਸ ਗਿਆ। ਪਹਿਲਾਂ ਤਾਂ ਉਥੇ ਮੈਂ ਆਪਣੇ ਪਿੰਡ ਦੇ ਇਕ ਨੌਕਰ ਦੇ ਮਕਾਨ ਤੇ ਜਾ ਟਿਕਿਆ, ਪਰ ਕੁਝ ਚਿਰ ਪਿਛੋਂ ਪਿਤਾ ਜੀ ਮੈਨੂੰ ਵਿਦਿਆ ਪ੍ਰਾਪਤੀ ਲਈ ਖ਼ਰਚ ਭੇਜਣ ਲੱਗ ਪਏ, ਇਸ ਲਈ ਮੈਂ ਬਾਕਾਇਦਾ ਸਕੂਲ ਵਿਚ ਪੜ੍ਹਨ ਲੱਗ ਪਿਆ। ਇਸ ਤੋਂ ਛੁਟ ਰਾਜਸੀ ਜਲਸਿਆਂ ਵਿਚ ਵੀ ਮੈਂ ਬੜੇ ਉਤਸ਼ਾਹ ਨਾਲ ਹਿੱਸਾ ਲੈਣ ਲੱਗ ਪਿਆ ਤੇ ਮੈਨੂੰ ਇਉਂ ਭਾਸਿਆ, ਜੋ ਮਾਤ-ਭੂਮੀ ਲਈ ਮੈਨੂੰ ਆਪਣਾ ਜੀਵਨ ਕੁਰਬਾਨ ਕਰ ਦੇਣਾ ਚਾਹੀਦਾ ਹੈ। ਪਰ ਮੈਨੂੰ ਪਤਾ ਨਹੀਂ ਸੀ ਕਿ ਇਹ ਕੰਮ ਕਿਤਨਾ ਕੁ ਕਠਨ ਹੈ। ਮੈਨੂੰ ਰਾਹ ਪਾਉਣ ਵਾਲਾ ਵੀ ਕੋਈ ਨਹੀਂ ਸੀ, ਪਰ ਹੁਣ ਜਦੋਂ ਮੈਨੂੰ ਇਹ ਲਗਨ ਲੱਗ ਚੁਕੀ ਸੀ, ਮੈਂ ਹਰ ਇਕ ਲੀਡਰ ਦਾ ਲੈਕਚਰ ਸੁਣਨ ਲਈ ਜਾਂਦਾ, ਦੁਪਹਿਰ ਦੀ ਕੜਕਵੀਂ ਧੁੱਪ ਵਿਚ ਦਰ ਦਰ ਚੰਦੇ ਮੰਗਦਾ ਫਿਰਦਾ, ਕਦੇ ਸ਼ਹਿਰ ਵਿਚ ਜਲਸਿਆਂ ਦੇ ਇਸ਼ਤਿਹਾਰ ਵੰਡਦਾ ਫਿਰਦਾ। ਲੈਕਚਰ ਅਸਥਾਨ ਅੰਦਰ ਮੇਜ਼ਾਂ ਕੁਰਸੀਆਂ ਦੀ ਸਫ਼ਾਈ ਕਰ ਕੇ ਹੋਰ ਮੁੰਡਿਆਂ ਨਾਲ ਉਨ੍ਹਾਂ ਨੂੰ ਸਜਾ ਕੇ ਰੱਖਦਾ। ਜੇ ਕੋਈ ਪੁਰਸ਼ ਸਾਡੇ ਸਰਦਾਰ ਨੂੰ ਮੰਦਾ ਚੰਗਾ ਆਖਦਾ ਤਾਂ ਅਸੀਂ ਪੇਂਡੂ ਮੁੰਡੇ ਉਸ ਨਾਲ ਮਰਨ ਮਾਰਨ ਨੂੰ ਤਿਆਰ ਹੋ ਪੈਂਦੇ। ਇਸ ਤੇ ਸ਼ਹਿਰੀ ਵਾਲੰਟੀਅਰ ਸਾਡੇ ਤੇ ਹੱਸਦੇ ਤੇ ਸਾਨੂੰ ਤੰਗ ਦਿਲ ਆਖਦੇ। ਪਿੰਡ ਤੋਂ ਕਲਕੱਤੇ ਮੈਂ ਨਾਜ਼ਰ ਜਾਂ ਹੈਡ ਕਲਰਕ ਬਣਨ ਨੂੰ ਆਇਆ ਸਾਂ ਪਰ ਇਥੇ ਆ ਕੇ 'ਮੇਜ਼ਿਨੀ' ਜਾਂ 'ਗੇਰੀ ਬਾਲਡੀ' ਬਣਨ ਦਾ ਭੂਤ ਮੇਰੇ ਸਿਰ ਤੇ ਸਵਾਰ

-੯-