ਚੁਕਿਆ ਸੀ ਤੇ ਵੱਡੀ ਉਮਰ ਦੇ ਕਾਰਣ ਉਸ ਦੀ ਨਜ਼ਰ ਵੀ ਇੰਨੀ ਤੇਜ਼ ਨਹੀਂ ਸੀ, ਇਸ ਲਈ ਠੀਕ ਠੀਕ ਉਹ ਨਹੀਂ ਆਖ ਸਕਦਾ ਸੀ ਕਿ ਜੁੱਤੀ ਕਿਹੋ ਜਿਹੀ ਸੀ, ਹਾਂ ਇਕ ਗਲ ਨੇ ਜ਼ਰੂਰ ਉਸਨੂੰ ਹੈਰਾਨ ਕਰ ਦਿਤਾ, ਮੁਸਾਫ਼ਰ ਇਹੋ ਜਿਹਾ ਹੌਲਾ ਫੁੱਲ ਤੇ ਫੁਰਤੀਲਾ ਸੀ ਜੋ ਇਉਂ ਭਾਸਦਾ ਸੀ ਕਿ ਉਸ ਦੇ ਪੈਰ ਆਪੇ ਹੀ ਧਰਤੀ ਤੋਂ ਪਏ ਉਠਦੇ ਹਨ ਤੇ ਉਨ੍ਹਾਂ ਨੂੰ ਰੋਕਣ ਲਈ ਉਸ ਨੂੰ ਜਤਨ ਕਰਨਾ ਪੈਂਦਾ ਹੈ।
ਫੂਲਾ ਸਿੰਘ ਨੇ ਮੁਸਾਫ਼ਰ ਨੂੰ ਆਖਿਆ, 'ਜਵਾਨੀ ਵੇਲੇ ਟੁਰਨ ਵਿਚ ਮੈਂ ਵੀ ਵੱਡਾ ਬਹਾਦਰ ਸਾਂ,ਪਰ ਤਾਂ ਵੀ ਸੰਧਿਆ ਪੈਂਦੇ ਪੈਰ ਅਗੇ ਟੁਰਨ ਤੋਂ ਰਹਿ ਜਾਂਦੇ ਸਨ।"
ਪੰਧਾਊ ਨੇ ਆਖਿਆ, "ਟੁਰਨ ਵੇਲੇ ਚੰਗੀ ਸੋਟੀ ਵਰਗੀ ਹੋਰ ਕੋਈ ਸਹਾਇਕ ਨਹੀਂ ਤੇ ਰੱਬ ਸਬੱਬੀ, ਮੈਨੂੰ ਇਕ ਚੰਗੀ ਖੂੰਡੀ ਜੋ ਤੁਸੀਂ ਵੇਖਦੇ ਹੋ, ਹੱਥ ਆ ਗਈ ਹੈ।"
ਸਚ ਮੁਚ ਫੂਲਾ ਸਿੰਘ ਨੇ ਇਹੋ ਜਿਹੀ ਸੋਟੀ ਕਦੇ ਨਹੀਂ ਵੇਖੀ ਸੀ। ਇਹ ਕਾਹੂ ਦੀ ਲੱਕੜ ਸੀ ਤੇ ਸਿਰੇ ਉਤੇ ਦੋ ਖੰਭ ਲਗੇ ਹੋਏ ਸਨ। ਇਸ ਦੇ ਦੁਆਲੇ ਇਹੋ ਜਿਹੀ ਕਾਰੀਗਰੀ ਨਾਲ ਦੋ ਸਪ ਲਪੇਟੇ ਹੋਏ ਸਨ,ਜੋ ਫੂਲਾ ਸਿੰਘ ਨੇ (ਜਿਸ ਦੀ ਨਜ਼ਰ ਕੁਝ ਕੁ ਘੱਟ ਸੀ) ਸਮਝਿਆ ਜੋ ਉਹ ਜੀਉਂਦੇ ਜਾਗਦੇ ਸਪ ਹਨ, ਜਿਹੜੇ ਕੁੰਡਲ ਮਾਰੀ ਬੈਠੇ ਹਨ।
ਉਸ ਨੇ ਆਖਿਆ, “ਸਚ ਮੁਚ ਇਹ ਅਲੌਕਿਕ ਹੀ ਹੈ, ਖੰਭਾਂ ਵਾਲੀ ਸੋਟੀ। ਨਿੱਕੇ ਮੁੰਡਿਆਂ ਦੀ ਸਵਾਰੀ ਲਈ ਡਾਢਾ ਸੋਹਣਾ ਘੋੜਾ ਹੈ।"
ਇਸ ਵੇਲੇ ਫੂਲਾ ਸਿੰਘ ਤੇ ਉਸ ਦੇ ਦੋਵੇਂ ਪਰਾਹੁਣੇ ਕੁਟੀਆ ਦੇ ਦਰ ਤੇ ਪੁੱਜ ਚੁੱਕੇ ਸਨ।
ਬੁੱੱਢੇ ਨੇ ਆਖਿਆ, "ਮਿੱਤ੍ਰ ਇਸ ਬੈਂਚ ਤੇ ਬਹਿ ਕੇ ਜ਼ਰਾ ਕੁ ਦਮ ਲੈ ਲਵੋ, ਮੇਰੀ ਇਸਤ੍ਰੀ ਬਿਸ਼ਨੀ ਅੰਦਰ ਪ੍ਰਸ਼ਾਦ ਪਾਣੀ
-੧੨੮-