ਪੰਨਾ:ਦਸ ਦੁਆਰ.pdf/133

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇ ਆਹਰ ਲਗੀ ਹੋਈ ਹੈ, ਅਸੀਂ ਅਤੀ ਗ਼ਰੀਬ ਹਾਂ ਪਰ ਜੋ ਕੁਝ ਘਰ ਵਿਚ ਹੈ, ਹਾਜ਼ਰ ਹੈ।”

ਨਿੱਕਾ ਮੁਸਾਫ਼ਰ ਵੱਡੀ ਬੇਫ਼ਿਕਰੀ ਨਾਲ ਬੈਂਚ ਤੇ ਲੇਟ ਗਿਆ ਤੇ ਉਸ ਦੀ ਸੋਟੀ ਤਲੇ ਡਿਗ ਪਈ। ਹੁਣ ਇਕ ਨਿੱਕੀ ਜਿਹੀ ਪਰ ਡਾਢੀ ਹੈਰਾਨ ਕਰਨ ਵਾਲੀ ਗਲ ਹੋਈ। ਫੂਲਾ ਸਿੰਘ ਨੂੰ ਇਉਂ ਮਾਲੂਮ ਹੋਇਆ ਕਿ ਸੋਟੀ ਆਪ ਹੀ ਧਰਤੀ ਤੋਂ ਉਠ ਖਲੋਤੀ ਹੈ ਤੇ ਖੰਭ ਖਿਲਾਰ ਕੇ, ਕੁਝ ਉਛਲ ਕੇ,ਕੁਝ ਉਡਾਰੀ ਮਾਰ ਕੇ ਕੋਠੇ ਦੀਆਂ ਕੰਧਾਂ ਦੇ ਨਾਲ ਚੁਪ ਚਪੀਤੀ ਜਾ ਟਿੱਕੀ ਹੈ। ਹਾਂ ਸੱਪਾਂ ਨੇ ਅਜੇ ਵੀ ਕੁੰਡਲ ਮਾਰਿਆ ਹੋਇਆ ਸੀ, ਪਰ ਮੇਰੀ ਸਮਝ ਵਿਚ ਤਾਂ ਬੁੱਢੇ ਫੂਲਾ ਸਿੰਘ ਦੀ ਨਜ਼ਰ ਨੇ ਹੀ ਉਸ ਨੂੰ ਧੋਖਾ ਦਿਤਾ ਹੋਣਾ ਹੈ। ਇਸ ਤੋਂ ਪਹਿਲਾਂ ਜੋ ਉਹ ਕੁਝ ਪੁੱਛਦਾ, ਵੱਡੇ ਮੁਸਾਫ਼ਰ ਨੇ ਉਸ ਦੇ ਨਾਲ ਗੱਲਾਂ ਕਰ ਕੇ ਉਸ ਦਾ ਧਿਆਨ ਸੋਟੀ ਵਲੋਂ ਦੂਜੇ ਪਾਸੇ ਮੋੜ ਦਿੱਤਾ। ਮੁਸਾਫ਼ਰ ਨੇ ਗੰਭੀਰਤਾ ਭਰੀ ਆਵਾਜ਼ ਵਿਚ ਪੁੱਛਿਆ, “ਕੀ ਪੁਰਾਣੇ ਸਮੇਂ ਇਸ ਥਾਂ ਜਿਥੇ ਹੁਣ ਇਹ ਪਿੰਡ ਹੈ, ਇਕ ਛੰਭ ਵੀ ਹੁੰਦਾ ਸੀ?"

ਫੂਲਾ ਸਿੰਘ ਨੇ ਉੱਤਰ ਦਿਤਾ--

ਮਿੱਤ੍ਰ ਜੀ ! ਤੁਸੀਂ ਦੇਖਦੇ ਹੋ ਮੇਰਾ ਸਿਰ ਚਿੱਟਾ ਹੋਇਆ ਪਿਆ ਹੈ ਪਰ ਮੈਂ ਆਪਣੀ ਉਮਰ ਵਿਚ ਇਥੇ ਕੋਈ ਛੰਭ ਨਹੀਂ ਵੇਖਿਆ। ਮੇਰੇ ਤੋਂ ਪਹਿਲਾਂ ਦੀ ਗੱਲ ਹੋਵੇ ਤਾਂ ਰੱਬ ਜਾਣੇ। ਮੈਂ ਤਾਂ ਸਦਾ ਇਥੇ ਮੈਦਾਨ ਹੀ ਦੇਖਦਾ ਹਾਂ। ਜੂਹਾਂ, ਪੁਰਾਣੇ ਬ੍ਰਿਛ ਤੇ ਇਹ ਵੱਗਦੀ ਹੋਈ ਨੱਦੀ ਹੀ ਵੇਖਦਾ ਆਇਆ ਹਾਂ, ਤੇ ਜਿਥੇ ਤੋੜੀ ਮੈਨੂੰ ਯਾਦ ਹੈ ਮੇਰਾ ਪਿਤਾ ਤੇ ਦਾਦਾ ਵੀ ਇਹੋ ਹੀ ਵੇਖਦੇ ਰਹੇ ਹਨ ਤੇ ਮੈਨੂੰ ਨਿਸ਼ਚਾ ਹੈ ਜੋ ਜਦੋਂ ਬਾਬਾ ਫੂਲਾ ਸਿੰਘ ਨਹੀਂ ਹੋਵੇਗਾ ਤਦੋਂ ਵੀ ਇਸ ਥਾਂ ਇਹੋ ਹੀ ਕੁਝ ਹੋਵੇਗਾ।"

ਮੁਸਾਫ਼ਰ ਨੇ ਆਖਿਆ, “ਭਈ ਇਹ ਗਲ ਤਾਂ ਨਹੀਂ ਆਖੀ ਜਾਂਦੀ।" ਇਸ ਗਲ ਦੇ ਆਖਣ ਵੇਲੇ ਉਸ ਦੀ ਅਵਾਜ਼

-੧੨੯-