ਪੰਨਾ:ਦਸ ਦੁਆਰ.pdf/134

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੀ ਕੁਝ ਡਾਢੀ ਦੁੱਖੀ ਸੀ। ਉਸ ਨੇ ਆਪਣਾ ਸਿਰ ਫੇਰਦੇ ਹੋਏ ਮੁੜ ਆਖਿਆ, "ਇਸ ਪਿੰਡ ਦੇ ਵਸਨੀਕਾਂ ਦੇ ਦਿਲ ਵਿਚ ਜਦੋਂ ਕਿਸੇ ਰੱਬ ਦੇ ਬੰਦੇ ਲਈ ਪਿਆਰ ਜਾਂ ਮਿਹਰ ਹੀ ਨਹੀਂ ਰਹੀ, ਚੰਗਾ ਹੋਵੇ ਜੇ ਉਨ੍ਹਾਂ ਦੇ ਘਰਾਂ ਉਤੇ ਪਾਣੀ ਹੀ ਫਿਰ ਜਾਵੇ।"

ਇਹ ਗੱਲਾਂ ਕਰਨ ਵੇਲੇ ਮੁਸਾਫ਼ਰ ਦਾ ਮੂੰਹ ਇਤਨਾ ਵੱਟਿਆ ਹੋਇਆ ਸੀ ਜੋ ਫੂਲਾ ਸਿੰਘ ਡਰ ਗਿਆ, ਪਰ ਛੇਤੀ ਹੀ ਉਹ ਫਿਰ ਉਸੇ ਤਰ੍ਹਾਂ ਹੀ ਹੱਸੂ ਹੱਸੂ ਕਰਨ ਲਗ ਪਿਆ, ਜਿਸ ਕਰਕੇ ਫੂਲਾ ਸਿੰਘ ਨੂੰ ਉਹ ਡਰ ਉੱਕਾ ਹੀ ਭੁਲ ਗਿਆ। ਤਾਂ ਵੀ ਇਸ ਗੱਲ ਦਾ ਤਾਂ ਉਸ ਨੂੰ ਨਿਸਚਾ ਹੋ ਗਿਆ ਜੋ ਇਹ ਵੱਡਾ ਮੁਸਾਫ਼ਰ ਕੋਈ ਮਾਮੂਲੀ ਪੁਰਸ਼ ਨਹੀਂ ਹੈ, ਭਾਵੇਂ ਉਸ ਨੇ ਗਰੀਬਾਂ ਵਾਲੇ ਕੱਪੜੇ ਪਾਏ ਹੋਏ ਹਨ ਤੇ ਪੈਦਲ ਸਫਰ ਕਰ ਰਿਹਾ ਹੈ। ਫੂਲਾ ਸਿੰਘ ਨੇ ਇਹ ਨਹੀਂ ਸਮਝਿਆ ਜੋ ਇਹ ਕੋਈ ਰਾਜਾ ਹੈ, ਜਿਸ ਨੇ ਭੇਸ ਵਟਾਇਆ ਹੋਇਆ ਹੈ, ਜਾਂ ਇਹੋ ਜਿਹਾ ਕੋਈ ਧਨਾਢ ਪੁਰਸ਼ ਹੈ, ਪਰ ਉਸ ਨੂੰ ਇਸ ਗੱਲ ਦਾ ਜ਼ਰੂਰ ਫੁਰਨਾ ਫੁਰਿਆ ਕਿ ਇਹ ਕੋਈ ਵੱਡਾ ਸਿਆਣਾ, ਦਾਨਾ ਪੁਰਸ਼ ਹੈ, ਜਿਹੜਾ ਧਨ, ਦੌਲਤ ਤੇ ਪਦਾਰਥਾਂ ਨੂੰ ਲੱਤ ਮਾਰ ਕੇ, ਇਸ ਭੇਸ਼ ਅੰਦਰ ਸੰਸਾਰ ਵਿਚ ਆਪਣੀ ਅਕਲ ਤੇ ਤਜਰਬਾ ਵਧਾਉਣ ਲਈ ਪਿਆ ਫਿਰਦਾ ਹੈ। ਉਸ ਦਾ ਇਹ ਫੁਰਨਾ ਇਸ ਲਈ ਹੋਰ ਵੀ ਪੱਕਾ ਹੋ ਗਿਆ ਕਿਉਂ ਜੁ ਜਦੋਂ ਫੂਲਾ ਸਿੰਘ ਨੇ ਮੁਸਾਫ਼ਰ ਦੇ ਮੁਖ ਨੂੰ ਵੇਖਣ ਲਈ ਅੱਖਾਂ ਉਤੇ ਕੀਤੀਆਂ, ਉਸ ਨੂੰ ਇਹੋ ਭਾਸਿਆ ਕਿ ਇਕ ਨਜ਼ਰ ਵਿਚ ਉਸ ਨੂੰ ਇਤਨਾ ਗਿਆਨ ਹੋ ਗਿਆ ਹੈ, ਜਿਤਨਾ ਕੁ ਸਾਰੀ ਉਮਰ ਪੜ੍ਹਨ ਨਾਲ ਨਹੀਂ ਸੀ ਹੋਇਆ।

ਜਿਸ ਵੇਲੇ ਬਿਸ਼ਨੀ ਪ੍ਰਸ਼ਾਦ ਤਿਆਰ ਕਰ ਰਹੀ ਸੀ, ਮੁਸਾਫ਼ਰ ਫੂਲਾ ਸਿੰਘ ਨਾਲ ਖੁਲ੍ਹੀਆਂ ਗੱਪਾਂ ਮਾਰ ਰਹੇ ਸਨ। ਨਿੱਕਾ ਤਾਂ ਵੱਡਾ ਹੀ ਗੱਪੀ ਸੀ। ਉਸ ਨੇ ਇਹੋ ਜਿਹੀਆਂ ਹਾਸੇ ਮਖੌਲ ਦੀਆਂ ਗੱਲਾਂ ਕੀਤੀਆਂ, ਜੋ ਹੱਸ ਹੱਸ ਕੇ ਬਾਬੇ ਹੋਰਾਂ ਦੇ ਪੇਟ ਵਿਚ

-੧੩੦