ਸਮੱਗਰੀ 'ਤੇ ਜਾਓ

ਪੰਨਾ:ਦਸ ਦੁਆਰ.pdf/138

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਸੁਣ ਕੇ ਤੁਸੀਂ ਸਾਰੇ ਹੈਰਾਨ ਹੋ ਜਾਉਗੇ? ਸਾਰੀ ਕਹਾਣੀ ਵਿਚ ਸੱਚ ਮੁੱਚ ਇਹ ਇਕ ਅਸਚਰਜ ਗਲ ਹੈ। ਤੁਹਾਨੂੰ ਚੇਤੇ ਹੋਵੇਗਾ, ਪਾਰੇ ਦੀ ਸੋਟੀ ਕੁਟੀਆ ਦੀ ਕੰਧ ਨਾਲ ਆ ਖਲੋਤੀ ਸੀ। ਹੁਣ ਜਦੋਂ ਇਸ ਦਾ ਮਾਲਕ ਇਸ ਨੂੰ ਆਪਣੇ ਪਿਛੇ ਬਾਹਰ ਹੀ ਛੱਡ ਕੇ ਅੰਦਰ ਚਲਾ ਗਿਆ ਤਾਂ ਤੁਸੀਂ ਕੀ ਸਮਝਦੇ ਹੋ ਇਸ ਨੇ ਕੀ ਕੀਤਾ। ਝਟ ਪਟ ਇਹ ਆਪਣੇ ਖੰਭ ਖਿਲਾਰ ਕੇ ਟਿਕ ਟਿਕ ਕਰਦੀ ਫਰਸ਼ ਤੇ ਛਾਲਾਂ ਮਾਰਦੀ ਤੇ ਉਡਾਰੀਆਂ ਲਾਉਂਦੀ ਮਾਲਕ ਦੇ ਪਿਛੇ ਵਗ ਟੁਰੀ ਤੇ ਪਾਰੇ ਦੇ ਮੂੜ੍ਹੇ ਨਾਲ ਖਲੋ ਕੇ ਹੀ ਸਾਹ ਲੀਤਾ।ਬਾਬਾ ਫੂਲਾ ਸਿੰਘ ਤੇ ਉਸ ਦੀ ਧਰਮ ਪਤਨੀ ਪਰਾਹੁਣਿਆਂ ਦੀ ਖ਼ਾਤਰਦਾਰੀ ਵਿਚ ਇਹੋ ਜਿਹੇ ਜੁਟੇ ਹੋਏ ਸਨ ਕਿ ਉਨ੍ਹਾਂ ਨੂੰ ਸੋਟੀ ਦੇ ਇਸ ਕੰਮ ਦਾ ਪਤਾ ਵੀ ਨਾ ਲੱਗਾ। ਜਿਸ ਤਰ੍ਹਾਂ ਅਸੀਂ ਅੱਗੇ ਦੱਸ ਆਏ ਹਾਂ, ਜਿਹੜਾ ਪਰਸ਼ਾਦ ਘਰ ਵਿਚ ਮੌਜੂਦ ਸੀ ਉਹ ਦੋ ਭੁੱਖੇ ਮੁਸਾਫ਼ਰਾਂ ਲਈ ਥੋੜ੍ਹਾ ਸੀ। ਮੇਜ਼ ਦੇ ਵਿਚਕਾਰ ਡਬਲ ਰੋਟੀ ਦਾ ਇਕ ਬਚਿਆ ਹੋਇਆ ਟੋਟਾ ਸੀ, ਇਸ ਦੇ ਇਕ ਪਾਸੇ ਪਨੀਰ ਦਾ ਇਕ ਨਿੱਕਾ ਜਿਹਾ ਟੋਟਾ ਪਿਆ ਸੀ ਤੇ ਦੂਜੇ ਪਾਸੇ ਸ਼ਹਿਤ ਦੀ ਰਕੇਬੀ ਸੀ; ਹਾਂ, ਦੋਹਾਂ ਲਈ ਅੰਗੂਰਾਂ ਦੇ ਚੰਗੇ ਗੁੱਛੇ ਧਰੇ ਹੋਏ ਸਨ। ਇਕ ਕੋਨੇ ਵਿਚ ਦੁਧ ਦੀ ਭਰੀ ਹੋਈ ਸੁਰਾਹੀ ਰੱਖੀ ਪਈ ਸੀ, ਪਰ ਜਦੋਂ ਬਿਸ਼ਨੀ ਨੇ ਉਸ ਵਿਚੋਂ ਦੋ ਛੰਨੇ ਭਰ ਕੇ ਮੁਸਾਫ਼ਰਾਂ ਅਗੇ ਰੱਖ ਦਿਤੇ, ਉਸ ਵੇਲੇ ਸੁਰਾਹੀ ਦਾ ਥੱਲਾ ਨੰਗਾ ਹੋ ਗਿਆ ਸੀ। ਗ਼ਰੀਬੀ ਤੇ ਨਾਦਾਰੀ ਦੇ ਕਾਰਨ ਉਨ੍ਹਾਂ ਦਾ ਦਿਲ ਢਹਿੰਦਾ ਜਾਂਦਾ ਸੀ ਤੇ ਬਿਸ਼ਨੀ ਤਾਂ ਦਿਲ ਵਿਚ ਅਰਦਾਸਾਂ ਪਈ ਕਰਦੀ ਸੀ ਜੋ ਰਬ ਉਸ ਨੂੰ ਬੇਸ਼ਕ ਅਗਲੇ ਸਾਤੇ ਭਰ ਲਈ ਭੁੱਖਾ ਰਖੇ ਪਰ ਹਾਲ ਦੀ ਘੜੀ ਉਨ੍ਹਾਂ ਕੋਲੋਂ ਇਤਨਾ ਪ੍ਰਸ਼ਾਦ ਨਿਕਲ ਆਵੇ, ਜਿਸ ਨਾਲ ਇਹ ਦੋ ਭੁੱਖੇ ਮੁਸਾਫ਼ਰ ਰੱਜ ਸੱਕਣ। ਇਸ ਵਿਚ ਜਦੋਂ ਉਸ ਨੂੰ ਕੋਈ ਸਫਲਤਾ ਨਾ ਹੋਈ ਤਾਂ ਉਸ ਨੇ ਇਹ ਮੁਰਾਦ ਮੰਗੀ ਜੋ ਇਨ੍ਹਾਂ ਮੁਸਾਫ਼ਰਾਂ ਨੂੰ ਇਤਨੀ ਭੁੱਖ ਹੀ ਨਾ ਲਗੇ, ਪਰ ਉਸ ਦੇ ਵੇਖਦੇ

-੧੩੪-