ਪੰਨਾ:ਦਸ ਦੁਆਰ.pdf/139

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੇਖਦੇ ਹੀ ਬੈਠਦਿਆਂ ਸਾਰ ਹੀ ਇਕੋ ਡੀਕ ਨਾਲ ਹੀ ਦੋਹਾਂ ਮੁਸਾਫ਼ਰਾਂ ਨੇ ਦੁੱਧ ਦੇ ਛੰਨੇ ਖਾਲੀ ਕਰ ਦਿਤੇ। ਉਪਰੰਤ ਪਾਰੇ ਨੇ ਆਖਿਆ, “ਕਿਰਪਾ ਕਰ ਕੇ ਥੋੜ੍ਹਾ ਜਿਹਾ ਹੋਰ ਦੁੱਧ ਦੇਵੋ, ਦਿਨੇ ਬੜੀ ਗਰਮੀ ਰਹੀ ਹੈ ਤੇ ਮੈਨੂੰ ਵਡੀ ਤ੍ਰਿਖਾ ਲਗੀ ਹੋਈ ਹੈ ।” ਬਿਸ਼ਨੀ ਨੇ ਘਬਰਾ ਕੇ ਉੱਤਰ ਦਿੱਤਾ, "ਵੀਰ ਜੀ, ਮੈਨੂੰ ਬੜੀ ਸ਼ਰਮ ਆਉਂਦੀ ਹੈ, ਪਰ ਅਫ਼ਸੋਸ ਸੁਰਾਹੀ ਵਿਚ ਤਾਂ ਬੂੰਦ ਵੀ ਦੁੱਧ ਦੀ ਹੋਰ ਨਹੀਂ। ਪਤੀ ਜੀ! ਅਸੀਂ ਪਹਿਲਾਂ ਕਿਉਂ ਪਰਸ਼ਾਦ ਛਕ ਲੀਤਾ?"

ਪਾਰੇ ਨੇ ਮੇਜ਼ ਤੋਂ ਉਠ ਕੇ ਤੇ ਸੁਰਾਹੀ ਹੱਥ ਨਾਲ ਫੜ ਕੇ ਆਖਿਆ, “ਮੈਨੂੰ ਮਾਲੂਮ ਹੈ, ਦਸ਼ਾ ਉਹ ਨਹੀਂ ਜਿਹੜੀ ਤੁਸੀਂ ਦਸਦੇ ਹੋ, ਸੁਰਾਹੀ ਵਿਚ ਤਾਂ ਅਜੇ ਬਹੁਤੇਰਾ ਦੁੱਧ ਪਿਆ ਹੋਇਆ ਹੈ।" ਇਹ ਆਖਦਿਆਂ ਉਸ ਨੇ ਉਸ ਸੁਰਾਹੀ ਵਿਚੋਂ ਜਿਹੜੀ ਬਿਸ਼ਨੀ ਦੀ ਸਮਝੇ ਖਾਲੀ ਪਈ ਸੀ, ਨਾ ਕੇਵਲ ਆਪਣਾ ਸਗੋਂ ਆਪਣੇ ਸਾਥੀ ਦਾ ਛੰਨਾ ਭੀ ਭਰ ਦਿੱਤਾ। ਇਸ ਕੌਤਕ ਨੂੰ ਵੇਖ ਕੇ ਬਿਸ਼ਨੀ ਅਸਚਰਜ ਹੋ ਗਈ। ਸਚ ਮੁਚ ਸੁਰਾਹੀ ਵਿਚੋਂ ਸਾਰਾ ਦੁੱਧ ਛੰਨਿਆਂ ਵਿਚ ਲੁੱਧ ਕੇ ਉਸ ਨੇ ਮੇਜ਼ ਤੇ ਰੱਖਣ ਤੋਂ ਪਹਿਲਾਂ ਇਸ ਵਿਚ ਝਾਤੀ ਮਾਰ ਕੇ ਆਪਣੀ ਤਸੱਲੀ ਕਰ ਲਈ ਸੀ, ਇਸ ਲਈ ਹੁਣ ਤਾਂ ਉਸ ਭਲੀ ਲੋਕ ਨੂੰ ਆਪਣੀਆਂ ਅੱਖਾਂ ਉਤੇ ਕੋਈ ਨਿਸ਼ਚਾ ਨਾ ਰਹਿਆ ਤੇ ਦਿਲ ਵਿਚ ਆਖਣ ਲਗੀ, "ਮੈਂ ਬੁੱਢੀ ਹਾਂ, ਤੇ ਭੁਲ ਜਾਂਦੀ ਹਾਂ, ਮੇਰਾ ਖ਼ਿਆਲ ਹੈ ਮੈਨੂੰ ਧੋਖਾ ਲਗ ਗਿਆ ਹੋਣਾ ਹੈ। ਖੈਰ ਭਾਵੇਂ, ਕੁਝ ਵੀ ਹੋਵੇ, ਦੋ ਛੰਨੇ ਹੋਰ ਭਰਨ ਮਗਰੋਂ ਹੁਣ ਤਾਂ ਸੁਰਾਹੀ ਜ਼ਰੂਰ ਖਾਲੀ ਹੋ ਗਈ ਹੈ। "ਕਿਹਾ ਹੀ ਮਿੱਠਾ ਦੁੱਧ ਹੈ, ਖਿਮਾ ਕਰਨੀ ਮੈਂ ਘੜੀ ਮੁੜੀ ਪਿਆ ਮੰਗਦਾ ਹਾਂ, ਪਰ ਕ੍ਰਿਪਾ ਕਰ ਕੇ ਕੁਝ ਥੋੜ੍ਹਾ ਜਿਹਾ ਹੋਰ ਦੁਧ ਪਾ ਦੇਵੋ।"

ਹੁਣ ਤਾਂ ਬਿਸ਼ਨੀ ਨੇ ਸਾਫ਼ ਸਾਫ਼ ਵੇਖ ਲੀਤਾ ਸੀ ਕਿ ਅਖ਼ੀਰਲੇ ਛੰਨੇ ਦੇ ਭਰਨ ਵੇਲੇ ਪਾਰੇ ਨੇ ਸੁਰਾਹੀ ਨੂੰ ਮੂਧਾ ਕਰ ਕੇ

-੧੩੫-