ਸਮੱਗਰੀ 'ਤੇ ਜਾਓ

ਪੰਨਾ:ਦਸ ਦੁਆਰ.pdf/14

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਹੋ ਗਿਆ।

ਇਨ੍ਹਾਂ ਹੀ ਦਿਨਾਂ ਵਿਚ ਮੇਰੇ ਤੇ ਸੁਸ਼ੀਲਾ ਦੇ ਪਿਤਾ ਨੇ ਆਪੋ ਵਿਚ ਫ਼ੈਸਲਾ ਕਰ ਲੀਤਾ ਜੋ ਵਿਆਹ ਦੇ ਪਵਿੱਤਰ ਨਾਤੇ ਵਿਚ ਸਾਨੂੰ ਬੰਨ੍ਹ ਦਿੱਤਾ ਜਾਵੇ।

ਜਦੋਂ ਮੈਂ ਕਲਕੱਤੇ ਆਇਆ ਸਾਂ, ਮੇਰੀ ਉਮਰ ਪੰਦਰਾਂ ਵਰ੍ਹਿਆਂ ਦੀ ਸੀ ਤੇ ਸੁਸ਼ੀਲਾ ਉਸ ਵੇਲੇ ਬਾਰ੍ਹਾਂ ਕੁ ਵਰ੍ਹਿਆਂ ਦੀ ਹੋਵੇਗੀ! ਮੇਰੀ ਉਮਰ ਉਸ ਵੇਲੇ ਅਠਾਰਾਂ ਵਰ੍ਹਿਆਂ ਦੀ ਹੋ ਚੁਕੀ ਸੀ ਤੇ ਮੇਰੇ ਪਿਤਾ ਜੀ ਦਾ ਖ਼ਿਆਲ ਸੀ ਕਿ ਜਿਤਨਾ ਛੇਤੀ ਸਾਡਾ ਵਿਆਹ ਹੋ ਜਾਵੇ, ਉਤਨਾ ਹੀ ਚੰਗਾ ਹੋਵੇਗਾ। ਕਿਉਂਕਿ ਉਹ ਸਮਝਦੇ ਸਨ ਕਿ ਮੇਰੀ ਉਮਰ ਵੱਡੀ ਹੋ ਗਈ ਹੈ, ਪਰ ਮੈਂ ਦਿਲ ਵਿਚ ਸਹੁੰ ਖਾਧੀ ਹੋਈ ਸੀ ਕਿ ਸਾਰੀ ਉਮਰ ਵਿਆਹ ਨਹੀਂ ਕਰਾਂਗਾ ਤੇ ਆਪਣਾ ਸਾਰਾ ਜੀਵਨ ਮਾਤ-ਭੂਮੀ ਦੀ ਸੇਵਾ ਲਈ ਅਰਪਨ ਕਰ ਦੇਵਾਂਗਾ। ਮੈਂ ਆਪਣੇ ਪਿਤਾ ਜੀ ਨੂੰ ਆਖ ਦਿੱਤਾ ਕਿ ਵਿਦਿਆ ਖ਼ਤਮ ਕਰਨ ਤੋਂ ਪਹਿਲਾਂ ਮੈਂ ਕਦਾਚਿਤ ਵਿਆਹ ਨਹੀਂ ਕਰਾਂਗਾ।

ਦੋ ਤਿੰਨ ਮਹੀਨਿਆਂ ਮਗਰੋਂ ਮੈਨੂੰ ਪਤਾ ਲੱਗਾ ਕਿ ਸੁਸ਼ੀਲਾ ਦਾ ਵਿਆਹ ਰਾਮ ਲਾਲ ਵਕੀਲ ਨਾਲ ਹੋ ਗਿਆ ਹੈ। ਇਹ ਉਹ ਸਮਾਂ ਸੀ ਜਦੋਂ ਮੈਂ ਕਾਂਗਰਸ ਦੇ ਸਾਲਾਨਾ ਜਲਸੇ ਲਈ ਚੰਦਾ ਇਕੱਤ੍ਰ ਕਰਨ ਵਿਚ ਜੁਟਿਆ ਪਿਆ ਸਾਂ, ਇਸ ਲਈ ਇਸ ਖ਼ਬਰ ਦਾ ਮੇਰੇ ਉਤੇ ਕੋਈ ਖ਼ਾਸ ਅਸਰ ਨ ਹੋਇਆ।

ਮੈਂ ਮੈਟ੍ਰਿਕ ਪਾਸ ਕਰ ਚੁੱਕਾ ਸਾਂ ਤੇ ਐਫ਼. ਏ. ਦਾ ਇਮਤਿਹਾਨ ਦੇਣ ਵਾਲਾ ਹੀ ਸਾਂ ਕਿ ਮੇਰੇ ਪਿਤਾ ਜੀ ਚੜ੍ਹਾਈ ਕਰ ਗਏ। ਹੁਣ ਤਾਂ ਕਾਲਜ ਛੱਡਣ ਲਈ ਮੈਂ ਮਜਬੂਰ ਸਾਂ। ਮੈਂ ਨੌਕਰੀ ਦੀ ਭਾਲ ਕਰਨ ਲੱਗਾ ਤੇ ਚੰਗੇ ਭਾਗਾਂ ਨੂੰ ਛੇਤੀ ਹੀ ਇਕ ਮਿਡਲ ਸਕੂਲ ਵਿਚ ਮੈਨੂੰ ਇਕ ਮਾਸਟ੍ਰੀ ਦੀ ਅਸਾਮੀ ਮਿਲ

-੧o-