ਪੰਨਾ:ਦਸ ਦੁਆਰ.pdf/140

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਇਕ ਬੂੰਦ ਵੀ ਵਿਚ ਨਹੀਂ ਛਡੀ ਸੀ, ਇਸ ਲਈ ਦੁੱਧ ਕਿਥੋਂ ਹੋਣਾ ਸੀ ?

ਭਾਵੇਂ ਉਸ ਦੇ ਆਪਣੇ ਦਿਲ ਵਿਚ ਤਾਂ ਰਤੀ ਭਰ ਵੀ ਸ਼ਕ ਨਹੀਂ ਸੀ ਤਾਂ ਵੀ ਉਸ ਦੀ ਤਸੱਲੀ ਕਰਨ ਲਈ ਉਸ ਨੇ ਸੁਰਾਹੀ ਨੂੰ ਚੁਕ ਇਉਂ ਉਲਧਿਆ ਜਿਵੇਂ ਛੰਨੇ ਵਿਚ ਦੁੱਧ ਪਾ ਰਹੀ ਹੈ। ਪਰ ਉਸਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਦੁੱਧ ਦੀ ਧਾਰ ਸੁਰਾਹੀ ਵਿਚੋਂ ਬੁਘ ੨ ਕਰਦੀ ਨਿਕਲ ਪਈ, ਜਿਸ ਦੇ ਨਾਲ ਨ ਕੇਵਲ ਉਸ ਦਾ ਛੰਨਾ ਹੀ ਭਰ ਗਿਆ ਸਗੋਂ ਕੁਝ ਕੁ ਦੁਧ ਮੇਜ਼ ਤੇ ਵੀ ਵੀਟ ਪਿਆ। ਇਸ ਤੇ ਝਟ ਪਾਰੇ ਦੀ ਸੋਟੀ ਤੇ ਲਪੇਟੇ ਹੋਏ ਸੱਪ ਆਪਣੀਆਂ ਸਿਰੀਆਂ ਚੁਕ ਕੇ ਵੀਟੇ ਹੋਏ ਦੁਧ ਨੂੰ ਚਟਣ ਲਗ ਪਏ, ਪਰ ਇਸ ਗਲ ਨੂੰ ਨਾ ਹੀ ਬਿਸ਼ਨੀ ਨੇ ਵੇਖਿਆ ਤੇ ਨਾ ਹੀ ਫੂਲਾ ਸਿੰਘ ਨੇ। ਫਿਰ ਉਸ ਦੁੱਧ ਵਿਚੋਂ ਹੀ ਸੁੰਦਰ ਸੁਗੰਧੀ ਆ ਰਹੀ ਸੀ, ਇਉਂ ਮਲੂਮ ਹੁੰਦਾ ਸੀ ਕਿ ਫੂਲਾ ਸਿੰਘ ਦੀ ਗਊ ਨੇ ਉਸ ਦਿਨ ਕੋਈ ਸੁਗੰਧੀ ਦੇਣ ਵਾਲੀਆਂ ਕੀਮਤੀ ਬੂਟੀਆਂ ਚਰੀਆਂ ਸਨ। ਪਿਆਰੇ ਪਾਠਕੋ ! ਮੈਂ ਚਾਹੁੰਦਾ ਹਾਂ ਜੋ ਤੁਹਾਨੂੰ ਸਾਰਿਆਂ ਨੂੰ ਵੀ ਪਰਸ਼ਾਦ ਨਾਲ ਇਹੋ ਜਿਹੇ ਸੋਹਣੇ ਦੁਧ ਦਾ ਇਕ ਇਕ ਛੰਨਾ ਮਿਲ ਜਾਏ।

ਪਾਰੇ ਨੇ ਆਖਿਆ, “ਮਾਤਾ ਬਿਸ਼ਨੀ ਜੀ, ਹੁਣ ਆਪਣੀ ਰੋਟੀ ਦਾ ਇਕ ਟੁੱਕੜਾ ਤੇ ਥੋੜਾ ਜਿਹਾ ਸ਼ਹਿਤ ਵੀ ਦੇ ਦਿਓ। ਬਿਸ਼ਨੀ ਨੇ ਟੋਟਾ ਕਟ ਕੇ ਦਿਤਾ। ਜਦੋਂ ਉਸ ਨੇ ਤੇ ਉਸ ਦੇ ਪਤੀ ਨੇ ਪਰਸ਼ਾਦ ਛਕਿਆ ਸੀ ਤਾਂ ਇਹ ਰੋਟੀ ਇਤਨੀ ਸੁੱਕੀ ਹੋਈ ਤੇ ਸਖਤ ਸੀ; ਜੋ ਸੰਘੋਂ ਨਹੀਂ ਸੀ ਲੰਘਦੀ, ਪਰ ਹੁਣ ਇਹੋ ਜਿਹੀ ਨਰਮ ਹੋ ਗਈ ਸੀ, ਜਿਵੇਂ ਹੁਣੇ ਹੀ ਤੰਦੂਰ ਵਿਚੋਂ ਕੱਢੀ ਹੈ। ਉਹ ਭੋਰੇ ਜਿਹੜੇ ਕਟਣ ਵੇਲੇ ਮੇਜ਼ ਤੇ ਡਿਗ ਪਏ ਸਨ; ਬਿਸ਼ਨੀ ਨੇ ਮੂੰਹ ਵਿਚ ਪਾਏ ਤਾਂ ਉਹ ਸਵਾਦ ਆਇਆ ਜਿਹੜਾ ਅਗੇ ਕਦੇ ਵੀ ਰੋਟੀ ਦਾ ਨਹੀਂ ਆਇਆ ਸੀ। ਉਸ ਦਾ ਦਿਲ ਇਹ ਮੰਨਦਾ

-੧੩੬-