ਪੰਨਾ:ਦਸ ਦੁਆਰ.pdf/142

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਸੀ, ਉਸ ਨੂੰ ਕੰਨਾਂ ਵਿਚ ਦਸਦੇ ਹੋਏ ਪੁਛਣ ਲਗੀ, "ਕੀ ਤੁਸਾਂ ਨੇ ਇਹੋ ਜਿਹੀ ਗੱਲ ਅਗੇ ਕਦੇ ਸੁਣੀ ਹੈ ?" ਫੂਲਾ ਸਿੰਘ ਨੇ ਮੁਸਕਰਾ ਕੇ ਆਖਿਆ, "ਨਹੀਂ ਕਦੇ ਵੀ ਨਹੀਂ, ਪਰ ਪਿਆਰੀ, ਮੇਰੀ ਸਮਝ ਵਿਚ ਤਾਂ ਤੈਨੂੰ ਐਵੇਂ ਹੀ ਇਹ ਭਰਮ ਹੋ ਗਿਆ ਹੈ, ਜੇ ਕਦੇ ਮੈਂ ਦੁੱਧ ਪਾਇਆ ਹੁੰਦਾ ਤਾਂ ਜ਼ਰੂਰ ਪਤਾ ਲਗ ਜਾਂਦਾ ਜੋ ਗਲ ਕੀ ਹੈ।" ਕੁਝ ਦੁੱਧ ਥਲੇ ਰਹਿ ਗਿਆ ਹੋਣਾ ਹੈ ਜੇਹੜਾ ਤੂੰ ਵੇਖਿਆ ਨਹੀਂ ਹੋਣਾ, ਬਸ ਹੋਰ ਕੋਈ ਗਲ ਨਹੀਂ।” "ਮੇਰੇ ਸਿਰਤਾਜ, ਜੋ ਮਰਜ਼ੀ ਜੇ ਆਖੋ।" ਬਿਸ਼ਨੀ ਨੇ ਆਖਿਆ, "ਪਰ ਇਹ ਮਾਮੂਲੀ ਪੁਰਸ਼ ਨਹੀਂ ਜੇ।"

ਫੂਲਾ ਸਿੰਘ ਨੇ ਮੁਸਕਰਾਂਦਿਆਂ ਆਖਿਆ, “ਚੰਗਾ ਵਾਹ, ਵਾਹ, ਸ਼ਾਇਦ ਇਹੋ ਹੀ ਗਲ ਹੋਵੇ, ਇਹ ਗੱਲ ਤਾਂ ਜ਼ਰੂਰ ਪਰਤੀਤ ਹੁੰਦੀ ਹੈ ਜੋ ਇਹਨਾਂ ਨੇ ਚੰਗੇ ਦਿਹਾੜੇ ਵੇਖੇ ਹੋਏ ਹਨ ਤੇ ਮੈਨੂੰ ਇਹ ਵੇਖ ਕੇ ਵੱਡੀ ਖੁਸ਼ੀ ਹੋ ਰਹੀ ਹੈ ਕਿ ਇਹ ਵੱਡੀ ਪ੍ਰਸੰਨਤਾ ਨਾਲ ਪਰਸ਼ਾਦ ਛੱਕ ਰਹੇ ਹਨ।" ਦੋਹਾਂ ਪਰਾਹੁਣਿਆਂ ਨੇ ਹੁਣ ਅੰਗੂਰਾਂ ਦੇ ਗੁੱਛੇ ਚੁਕ ਲੀਤੇ ਸਨ। ਬਿਸ਼ਨੀ (ਜਿਸ ਨੇ ਆਪਣੀਆਂ ਅੱਖਾਂ ਮਲੀਆਂ ਸਨ ਤਾਕਿ ਸਾਫ਼ ਸਾਫ਼ ਵੇਖ ਸਕੇ) ਦੀ ਰਾਏ ਵਿਚ ਗੁੱਛੇ ਅਗੇ ਕੋਲੋਂ ਵੱਡੇ ਤੇ ਚੰਗੇ ਹੋ ਗਏ ਸਨ ਤੇ ਹਰ ਇਕ ਦਾਣੇ ਵਿਚ ਰਸ ਚੋ ਚੋ ਕੇ ਪਿਆ ਨਿਕਲਦਾ ਸੀ। ਉਹ ਹੈਰਾਨ ਸੀ ਜੋ ਉਸ ਦੀਆਂ ਨਿੱਕੀਆਂ ਨਿੱਕੀਆਂ ਵੇਲਾਂ ਤੇ ਇਹੋ ਜਹੇ ਅੰਗੂਰ ਕਿਵੇਂ ਪੈ ਗਏ।

ਪਾਰਾ ਇਕ ਇਕ ਕਰ ਕੇ ਛੇਤੀ ਛੇਤੀ ਅੰੰਗੂਰਾਂ ਦੇ ਦਾਣੇ ਮੂੰਹ ਵਿਚ ਪਾਈ ਜਾਂਦਾ ਸੀ, ਪਰ ਗੁੱਛਾ ਜਿਉਂ ਦਾ ਤਿਉਂ ਵਿਖਾਈ ਦੇਂਦਾ ਸੀ। ਅਖੀਰ ਪਾਰੇ ਨੇ ਆਖਿਆ, “ਕਿਹੇ ਚੰਗੇ ਅੰਗੂਰ ਹਨ, ਇਹ ਕਿਥੋਂ ਮੰਗਵਾਏ ਜੇ।" ਫੂਲਾ ਸਿੰਘ ਨੇ ਉੱਤਰ ਦਿੱਤਾ, "ਇਹ ਸਾਡੀਆਂ ਆਪਣੀਆਂ ਵੇਲਾਂ ਨਾਲ ਲਗੇ ਸਨ, ਉਹ ਬਾਰੀ ਵਿਚੋਂ ਵੇਖੋ ਖਾਂ, ਵੇਲਾਂ ਪਈਆਂ ਦਿਸਦੀਆਂ ਹਨ, ਪਰ ਅਸਾਂ ਨੇ ਤਾਂ ਕਦੇ

-੧੩੮-