ਪੰਨਾ:ਦਸ ਦੁਆਰ.pdf/143

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਅੰਗੂਰ ਚੰਗੇ ਨਹੀਂ ਸਮਝੇ।"

ਮੈਂ ਤਾਂ ਇਨ੍ਹਾਂ ਕੋਲੋਂ ਚੰਗੇ ਅੰਗੂਰ ਨਹੀਂ ਖਾਧੇ," ਪਰਾਹੁਣੇ ਨੇ ਆਖਿਆ, “ਕਿਰਪਾ ਕਰਕੇ ਆਪਣੇ ਮਿੱਠੇ ਦੁੱਧ ਦਾ ਇਕ ਹੋਰਾ ਛੰਨਾ ਦੇਵੋ ਖਾਂ ਫਿਰ ਤਾਂ ਕਦੇ ਕਿਸੇ ਰਾਜੇ ਨੇ ਵੀ ਮੇਰੇ ਵਰਗਾ ਪਰਸ਼ਾਦ ਨਹੀਂ ਛਕਿਆ ਹੋਣਾ।"

ਇਸ ਵਾਰੀ ਫੂਲਾ ਸਿੰਘ ਆਪ ਅਗੇ ਵਧਿਆ। ਉਹ ਉਨ੍ਹਾਂ ਗੱਲਾਂ ਦੀ ਤਹਿ ਤੇ ਪੁੱਜਣਾ ਚਾਹੁੰਦਾ ਸੀ, ਜਿਹੜੀਆਂ ਬਿਸ਼ਨੀ ਨੇ ਉਸ ਨੂੰ ਦੱਸੀਆਂ ਸਨ। ਭਾਵੇਂ ਉਸ ਨੂੰ ਇਹ ਚੰਗੀ ਤਰ੍ਹਾਂ ਪਤਾ ਸੀ ਜੋ ਉਸ ਦੀ ਇਸਤ੍ਰੀ ਕਦੇ ਝੂਠ ਨਹੀਂ ਬੋਲਦੀ ਤੇ ਜਿਸ ਗੱਲ ਨੂੰ ਉਹ ਇਕ ਵਾਰੀ ਸੱਚ ਮੰਨ ਲਵੇ, ਉਹ ਕਦੇ ਗ਼ਲਤ ਨਹੀਂ ਹੁੰਦੀ, ਪਰ ਇਹ ਗੱਲ ਇਹੋ ਜਿਹੀ ਹੈਰਾਨ ਕਰਨ ਵਾਲੀ ਸੀ ਜੋ ਉਹ ਇਸ ਨੂੰ ਆਪਣੀਆਂ ਅੱਖਾਂ ਨਾਲ ਵੇਖਣਾ ਚਾਹੁੰਦਾ ਸੀ। ਸੁਰਾਹੀ ਨੂੰ ਚੁੱਕ ਕੇ ਉਸ ਨੇ ਚੰਗੀ ਤਰ੍ਹਾਂ ਉਸ ਵਿਚ ਝਾਤੀ ਮਾਰ ਕੇ ਆਪਣੀ ਤਸੱਲੀ ਕਰ ਲੀਤੀ ਕਿ ਉਸ ਵਿਚ ਇਕ ਬੂੰਦ ਦੁੱਧ ਨਹੀਂ, ਪਰ ਉਸ ਦੇ ਵੇਖਦਿਆਂ ਹੀ ਝਟ ਪਟ ਸੁਰਾਹੀ ਦੇ ਤਲਿਉਂ ਇਕ ਨਿੱਕਾ ਦੁੱਧ ਦਾ ਚੋਹਾ ਫੁਟ ਨਿਕਲਿਆ ਤੇ ਮਿਠੇ ਸਵਾਦਲੇ ਝਗ ਵਾਲੇ ਦੁੱਧ ਨਾਲ ਸੁਰਾਹੀ ਮੂੰਹੋਂ ਮੂੰਹ ਭਰ ਗਈ। ਚੰਗੀ ਗੱਲ ਤਾਂ ਇਹ ਹੋਈ ਜੋ ਇਸ ਅਸਚਰਜਤਾ ਵਿਚ ਇਹ ਕਰਾਮਾਤੀ ਸੁਰਾਹੀ ਉਸ ਦੇ ਹੱਥੋਂ ਨਾ ਡਿਗ ਪਈ। ਆਪਣੀ ਇਸਤ੍ਰੀ ਤੋਂ ਵੀ ਵਧੀਕ ਹੈਰਾਨ ਹੋ ਕੇ ਉਸ ਨੇ ਪੁੱਛਿਆ, “ਹੇ ਕਰਾਮਾਤਾਂ ਦਿਖਾਉਣ ਵਾਲਿਓ ਲੋਕੋ ! ਤੁਸੀਂ ਕੌਣ ਹੋ ?"

"ਤੁਹਾਡੇ ਮਿੱਤਰ ਤੇ ਪਰਾਹੁਣੇ, ਨੇਕ ਦਿਲ ਫੂਲਾ ਸਿੰਘ !" ਵੱਡੇ ਮੁਸਾਫ਼ਰ ਨੇ ਆਪਣੀ ਸੁਭਾਵਕ ਮਿੱਠੀ ਤੇ ਗੰਭੀਰਤਾ ਭਰੀ ਆਵਾਜ਼ ਵਿਚ ਉੱਤਰ ਦਿੱਤਾ, “ਮੈਨੂੰ ਵੀ ਇਕ ਹੋਰ ਛੰਨਾ ਦੁੱਧ ਦਾ ਦੇਵੋ ਤੇ ਰੱਬ ਕਰੇ ਤੁਹਾਡੀ ਸੁਰਾਹੀ ਸਦਾ ਤੁਹਾਡੇ ਆਪਣੇ ਲਈ ਅਤੇ ਹਰ ਕਿਸੇ ਲੋੜਵੰਦੇ ਮੁਸਾਫ਼ਰ ਲਈ, ਦੁੱਧ ਦੇ ਨਾਲ

-੧੩੯-