ਅੰਦਰ ਰਖਣ ਨੂੰ ਤਿਆਰ ਹੋ ਜਾਂਦੇ।
ਜਦੋਂ ਦਰਵਾਜ਼ੇ ਤੋਂ ਥੋੜੀ ਵਿਥ ਨਿਕਲ ਗਏ ਤਾਂ ਇਕ ਲੰਮਾ ਹਾਉਕਾ ਭਰਦਿਆਂ ਫੂਲਾ ਸਿੰਘ ਨੇ ਆਖਿਆ, “ਆਹ, ਕਿਹਾ ਹੀ ਚੰਗਾ ਹੋਵੇ ਜੇ ਕਦੇ ਸਾਡੇ ਗਵਾਂਢੀਆਂ ਨੂੰ ਵੀ ਪਤਾ ਲਗ ਜਾਏ ਕਿ ਮੁਸਾਫ਼ਰਾਂ ਦੀ ਆਗਤ ਭਾਗਤ ਕਰਨ ਨਾਲ ਕਿਤਨੀ ਕੁ ਖੁਸ਼ੀ ਪਰਾਪਤ ਹੁੰਦੀ ਹੈ, ਫਿਰ ਤਾਂ ਉਹ ਜ਼ਰੂਰ ਆਪਣੇ ਕੁੱਤਿਆਂ ਨੂੰ ਬੰਨ੍ਹ ਰਖਣ ਤੇ ਬਾਲਾਂ ਨੂੰ ਪੱਥਰ ਮਾਰਨ ਤੋਂ ਵਰਜ ਦੇਵਣ। ਬਿਸ਼ਨੀ ਨੇ ਛੇਤੀ ਛੇਤੀ ਜੋਸ਼ ਵਿਚ ਆ ਕੇ ਆਖਿਆ, “ਇਹ ਨਾ ਕੇਵਲ ਸ਼ਰਮ ਦੀ ਗਲ ਹੈ, ਸਗੋਂ ਪਾਪ ਵੀ ਹੈ। ਮੇਰਾ ਜੀ ਕਰਦਾ ਹੈ ਜੋ ਅਜ ਹੀ ਜਾ ਕੇ ਉਨ੍ਹਾਂ ਨੂੰ ਦਸਾਂ ਜੋ ਉਹ ਕੇਹੇ ਭੈੜੇ ਕੰਮ ਕਰਦੇ ਹਨ।"
ਪਾਰੇ ਨੇ ਮੁਸਕਰਾਂਦੇ ਹੋਏ ਆਖਿਆ, “ਮੈਨੂੰ ਡਰ ਹੈ, ਤੁਹਾਨੂੰ ਉਨ੍ਹਾਂ ਵਿਚੋਂ ਇਕ ਵੀ ਨਹੀਂ ਲਭੇਗਾ।"
ਉਸ ਵੇਲੇ ਵੱਡੇ ਮੁਸਾਫ਼ਰ ਦੇ ਮੱਥੇ ਤੇ ਵੱਟ ਪੈ ਗਏ ਤੇ ਉਸ ਦਾ ਚਿਹਰਾ ਇਉਂ ਲਾਲ ਹੋ ਗਿਆ ਕਿ ਫੂਲਾ ਸਿੰਘ ਤੇ ਬਿਸ਼ਨੀ ਡਰ ਨਾਲ ਕੰਬਣ ਲਗ ਪਏ ਤੇ ਉਨ੍ਹਾਂ ਦੇ ਮੂੰਹ ਵਿਚੋਂ ਕੋਈ ਗਲ ਵੀ ਨਾ ਨਿਕਲ ਸਕੀ। ਕੇਵਲ ਹੈਰਾਨੀ ਨਾਲ ਉਸ ਦੇ ਮੂੰਹ ਵਲ ਹੀ ਦੇਖਦੇ ਰਹੇ।
ਵੱਡੇ ਮੁਸਾਫ਼ਰ ਨੇ ਗਰਜ ਕੇ ਆਖਿਆ, “ਜੇਹੜੇ ਪੁਰਸ਼ ਗਰੀਬ ਮੁਸਾਫ਼ਰਾਂ ਨਾਲ ਭਰਾਵਾਂ ਵਾਲਾ ਸਲੂਕ ਕਰਨ ਨੂੰ ਤਿਆਰ ਨਹੀਂ ਹਨ, ਉਨ੍ਹਾਂ ਦਾ ਕੋਈ ਹੱਕ ਨਹੀਂ ਕਿ ਉਹ ਇਸ ਧਰਤੀ ਉਤੇ ਰਹਿਣ, ਜਿਸ ਨੂੰ ਰੱਬ ਨੇ ਮਨੁੱਖਾਂ ਦੇ ਆਪੋ ਵਿਚ ਪਰੇਮ ਤੇ ਪਿਆਰ ਕਰਨ ਦੀ ਥਾਂ ਬਣਾਇਆ ਹੈ।"
‘‘ਚੰਗਾ ਮੇਰੇ ਮਿੱਤਰ ਜੀਉ, ਇਹ ਤਾਂ ਦਸੋ", ਪਾਰੇ ਨੇ ਮਖੌਲ ਵਿਚ ਆਖਿਆ ਤੇ ਉਸ ਦੀਆਂ ਅੱਖਾਂ ਵਿਚੋਂ ਸ਼ਰਾਰਤ ਪਈ ਟਪਕਦੀ ਸੀ, "ਕਿ ਜਿਸ ਪਿੰਡ ਸੰਬੰਧੀ ਤੁਸੀਂ ਗੱਲਾਂ ਕਰਦੇ ਹੋ
-੧੪੨-