ਪੰਨਾ:ਦਸ ਦੁਆਰ.pdf/148

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਕੁਝ ਵੀ ਨਹੀਂ ਰਿਹਾ ਸੀ।

ਨਰਮ ਦਿਲ ਫੂਲਾ ਸਿੰਘ ਤੇ ਬਿਸ਼ਨੀ ਨੇ ਠੰਢਾ ਹਾਹੁਕਾ ਭਰ ਕੇ ਆਖਿਆ, “ਵਿਚਾਰੇ ਸਾਡੇ ਗਵਾਂਢੀਆਂ ਦਾ ਕੀ ਬਣਿਆ?"

"ਹੁਣ ਉਹ ਮਨੁੱਖਾ ਜੂਨ ਵਿਚ ਨਹੀਂ ਰਹੇ," ਵਡੇ ਮੁਸਾਫ਼ਰ ਨੇ ਗਰਜ ਕੇ ਆਖਿਆ ਤੇ ਉਸ ਦੀ ਆਵਾਜ਼ ਦੂਰ ਤੋੜੀ ਬਦਲਾਂ ਦੀ ਗਰਜ ਵਾਂਗ ਗੂੰਜ ਉਠੀ। "ਉਨ੍ਹਾਂ ਦੇ ਜੀਵਣ ਤੋਂ ਨਾ ਕੋਈ ਲਾਭ ਸੀ ਤੇ ਨਾ ਭਲਾਈ, ਉਨ੍ਹਾਂ ਦੇ ਦਿਲ ਆਪਣੇ ਭਰਾਵਾਂ ਦੇ ਦੁੱਖਾਂ ਤੋਂ ਵੀ ਕਦੇ ਨਹੀਂ ਪਸੀਜਦੇ ਸਨ ਤੇ ਨਾ ਹੀ ਕਦੇ ਉਨ੍ਹਾਂ ਨੂੰ ਆਪਣੇ ਜੀਵਨ ਦੇ ਸੁਧਾਰਨ ਦਾ ਖਿਆਲ ਹੀ ਆਇਆ ਸੀ, ਇਸ ਕਰਕੇ ਉਹੋ ਹੀ ਪਹਿਲਾਂ ਛੰਭ ਜੇਹੜਾ ਕਿਸੇ ਸਮੇਂ ਇਥੇ ਹੁੰਦਾ ਸੀ, ਫਿਰ ਫੈਲਿਆ ਹੈ ਤਾਂ ਜੋ ਉਸ ਦੇ ਨਿਰਮਲ ਜਲ ਵਿਚ ਅਸਮਾਨ ਆਪਣਾ ਮੂੰਹ ਪਿਆ ਤਕਿਆ ਕਰੇ।"

ਸ਼ਰਾਰਤ ਭਰੀ ਮੁਸਕਰਾਹਟ ਵਿਚ ਪਾਰੇ ਨੇ ਆਖਿਆ, "ਤੇ ਜੇ ਉਨ੍ਹਾਂ ਮੂਰਖਾਂ ਸਬੰਧੀ ਪੁਛਦੇ ਹੋ ਤਾਂ ਉਹ ਸਾਰੇ ਮੱਛੀਆਂ ਬਣ ਗਏ ਹਨ, ਥੋੜੀ ਹੀ ਬਦਲੀ ਦੀ ਲੋੜ ਸੀ ਕਿਉਂ ਜੋ ਅਗੇ ਹੀ ਉਨ੍ਹਾਂ ਦੇ ਖੂਨ ਠੰਡੇ ਹੋਏ ਪਏ ਸਨ ਤੇ ਦਿਲ ਇਉਂ ਸਖਤ ਸਨ ਜਿਵੇਂ ਮੱਛੀ ਦੀ ਖਲੜੀ। ਬਸ ਮਾਤਾ ਬਿਸ਼ਨੀ ਜੀ, ਜਦੋਂ ਤੁਹਾਨੂੰ ਜਾਂ ਤੁਹਾਡੇ ਪਤੀ ਜੀ ਨੂੰ ਮਾਸ ਖਾਣ ਦੀ ਇਛਿਆ ਹੋਵੇ ਤਾਂ ਝਟ ਕੁੰਡੀ ਸੁਟਕੇ ਅਧਕੁ ਦਰਜਨ ਗਵਾਂਢੀਆਂ ਨੂੰ ਖਿਚ ਲਿਆ ਕਰਨਾ।

ਬਿਸ਼ਨੀ ਨੇ ਕੰਬਦੇ ਹੋਏ ਆਖਿਆ, “ਵਾਹਿਗੁਰੂ ਵਾਹਿਗੁਰੂ ਭਾਵੇਂ ਸਾਰੇ ਸੰਸਾਰ ਦਾ ਧਨ ਮੈਨੂੰ ਕੋਈ ਦੇਵੇ ਮੈਂ ਤਾਂ ਕਦੇ ਉਨ੍ਹਾਂ ਨੂੰ ਭੁੰਨ ਕੇ ਨਹੀਂ ਖਾਵਾਂਗੀ।"

ਫੂਲਾ ਸਿੰਘ ਨੇ ਵੀ ਮੂੰਹ ਵਟ ਕੇ ਆਖਿਆ, "ਨਹੀਂ ਅਸੀਂ ਕਦੇ ਇਹ ਕੰਮ ਨਹੀਂ ਕਰਾਂਗੇ।”

ਵੱਡੇ ਮੁਸਾਫ਼ਰ ਨੇ ਗੱਲ ਨੂੰ ਜਾਰੀ ਰੱਖਦੇ ਹੋਏ ਆਖਿਆ, "ਨੇਕ ਦਿਲ ਫੂਲਾ ਸਿੰਘ ਤੇ ਭਲੀ ਲੋਕ ਬਿਸ਼ਨੀ ਤੁਸਾਂ ਨੇ ਗ਼ਰੀਬ

-੧੪੪-