ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਸੀ- "ਜੀ ਆਇਓ ਜੀ ਆਇਓ! ਸਤਕਾਰ ਜੋਗ ਪਰਾਹੁਣੇ ਜੀ-ਆਇਓ।"
ਕਿਸੇ ਭਲੇ ਲੋਕ ਨੇ ਉਨ੍ਹਾਂ ਬਿਰਛਾਂ ਦੇ ਇਰਦ ਗਿਰਦ ਇਕ ਪੱਕਾ ਥੜ੍ਹਾ ਬਣਵਾ ਦਿੱਤਾ, ਜਿਸ ਕਰਕੇ ਬੁੱਢੇ ਫੂਲਾ ਸਿੰਘ ਤੇ ਬਿਸ਼ਨੀ ਦੀਆਂ ਆਤਮਾਵਾਂ ਬਹੁਤ ਪ੍ਰਸੰਨ ਹੋਈਆਂ। ਕਿਤਨੀਆਂ ਮੁਦਤਾਂ ਥਕੇ ਟੁਟੇ, ਭੁੱਖੇ ਪਿਆਸੇ ਮੁਸਾਫ਼ਰ ਉਥੇ ਆ ਕੇ ਆਰਾਮ ਕਰਦੇ ਰਹੇ ਤੇ ਕਰਾਮਾਤੀ ਸੁਰਾਹੀ ਵਿਚੋਂ ਦੁੱਧ ਪੀਂਦੇ ਰਹੇ।
ਰੱਬ ਕਰੇ ਇਹੋ ਜਿਹੀ ਸੁਰਾਹੀ ਕਿਧਰੇ ਸਾਡੇ ਹਥ ਵੀ ਆ ਜਾਵੇ।
-੧੪੮-