ਪੰਨਾ:ਦਸ ਦੁਆਰ.pdf/153

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੯.

ਡਾਕਟਰ ਸੈਮੁਲ ਜਾਨਸਨ ਦਾ ਪਸ਼ਚਾਤਾਪ

੧.

"ਪੁੱੱਤ੍ਰ ਸੈਮ ਮੇਰਾ ਸਰੀਰ ਅੱਜ ਕੁਝ ਢਿੱਲਾ ਜਿਹਾ ਹੈ, ਅੱਜ ਜ਼ਰਾ ਕੁ ਦੁਕਾਨ ਤੇ ਤੂੰ ਹੀ ਚਲਾ ਜਾਹ ਨਾ; ਗਾਹਕ ਮੁੜ ਨਾ ਜਾਣ ਤੇ ਹੱਟੀ ਦਾ ਭੰਝ ਨਾ ਮਾਰਿਆ ਜਾਵੇ।"

"ਨਾ ਬਾਪੂ ਜੀ, ਇਹ ਕੰਮ ਮੇਰੇ ਤੋਂ ਨਹੀਂ ਹੋਣਾ। ਮੈਂ ਪੁਸਤਕਾਂ ਵੇਚਣ ਲਈ ਦੁਕਾਨ ਤੇ ਨਹੀਂ ਜਾਣਾ !"

‘‘ਚੰਗਾ ਪੁੱਤ੍ਰ, ਜੇ ਤੂੰ ਨਹੀਂ ਜਾਂਦਾ ਤਾਂ ਮੈਂ ਤੇ ਜਾਣਾ ਹੀ ਹੋਇਆ। ਆਪਣੀ ਹੈਂਕੜ ਕਰਕੇ ਬੀਮਾਰ ਪਿਉ ਨੂੰ ਹੀ ਤੂੰ ਸਾਰਾ ਦਿਨ ਦੁਕਾਨ ਤੇ ਭੀੜ ਭੜੱਕੇ ਵਿਚ ਖਲ੍ਹਾਈ ਰੱਖਣਾ ਹੈ ਤਾਂ ਮੈਂ ਤੈਨੂੰ ਹੋਰ ਕੁਝ ਨਹੀਂ ਆਖਣਾਂ ਚਾਹੁੰਦਾ, ਪਰ ਸੈਮ ! ਇਸ ਗੱਲਦਾ ਪਤਾ ਤੈਨੂੰ ਤਦ ਲੱਗੇਗਾ ਜਦੋਂ ਮੈਂ ਨਹੀਂ ਹੋਵਾਂਗਾ, ਮੇਰੇ ਮੋਇਆਂ ਮੇਰੀ ਕਦਰ ਆਵੇਗੀ।"

ਪਿਤਾ ਪੁੱਤ੍ਰ ਵਿਚ ਇਸ ਗੱਲ ਨੂੰ ਹੋਇਆਂ ਦੋ ਕੁ ਸੌ ਵਰ੍ਹਿਆਂ ਤੋਂ ਵੀ ਵਧੀਕ ਹੋ ਗਿਆ ਹੈ। ਉਹ ਇਕ ਪਿੰਡ ਵਿਚ ਰਹਿੰਦੇ ਸਨ, ਪਰ ਕੁਝ ਕੁ ਵਿੱਥ ਤੇ ਸ਼ਹਿਰ ਵਿਚ ਪਿਤਾ ਜਾਨਸਨ ਨੇ ਪੁਸਤਕਾਂ ਦੀ

-੧੪੯-