ਪੰਨਾ:ਦਸ ਦੁਆਰ.pdf/154

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੱਟੀ ਪਾਈ ਹੋਈ ਸੀ, ਜਿਥੇ ਹਰ ਰੋਜ਼ ਸਵੇਰੇ ਉਹ ਜਾਂਦਾ ਸੀ ਤੇ ਸੰਧਿਆ ਪੈਂਦੇ ਘਰ ਨੂੰ ਮੁੜ ਆਉਂਦਾ ਸੀ।

ਪੁੱਤਰ ਸੈਮ ਚੰਗਾ ਹੁਸ਼ਿਆਰ ਗੱਭਰੂ ਸੀ, ਪਰ ਹੈਸੀ ਕਰੂਪ। ਉਸ ਦੀਆਂ ਅੱਖਾਂ ਖ਼ਰਾਬ ਸਨ, ਜਿਸ ਕਰ ਕੇ ਉਸ ਦੀ ਨਜ਼ਰ ਵੀ ਬਹੁਤ ਕਮਜ਼ੋਰ ਸੀ। ਇਹ ਇਕ ਗ਼ਰੀਬ ਟੱਬਰ ਸੀ ਤੇ ਜਿਉਂ ਜਿਉਂ ਪਿਤਾ ਬੁੱਢਾ ਹੁੰਦਾ ਜਾਂਦਾ ਸੀ, ਆਮਦਨ ਘੱਟ ਹੁੰਦੀ ਜਾਂਦੀ ਸੀ। ਸੈਮ ਦੇ ਕੱਪੜੇ ਫਟੇ ਪੁਰਾਣੇ ਸਨ, ਜੁੱਤੀ ਟੁੱਟੀ ਹੋਈ ਸੀ, ਜਿਸ ਵਿਚੋਂ ਉੱਗਲਾਂ ਬਾਹਰ ਪਈਆਂ ਨਿਕਲਦੀਆਂ ਸਨ, ਪਰ ਤਾਂ ਵੀ ਸਕੂਲ ਦੇ ਮੁੰਡੇ ਉਸ ਦਾ ਵੱਡਾ ਸਤਿਕਾਰ ਕਰਦੇ ਸਨ ਤੇ ਉਸ ਨੂੰ ਆਪਣਾ ਆਗੂ ਮੰਨਦੇ ਸਨ, ਕਿਉਂ ਜੋ ਉਹ ਪੜ੍ਹਾਈ ਵਿਚ ਵੱਡਾ ਲਾਇਕ ਸੀ। ਤਿੰਨ ਮੁੰਡੇ ਹਰ ਰੋਜ਼ ਸਵੇਰੇ ਉਸ ਦੇ ਘਰ ਆਉਂਦੇ ਤੇ ਚੁਕ ਕੇ ਉਸ ਨੂੰ ਸਕੂਲ ਲੈ ਜਾਂਦੇ। ਭਲਾ ਇਹੋ ਜਿਹਾ ਮੁੰਡਾ ਜਿਸ ਦੀ ਸਕੂਲ ਵਿਚ ਇਤਨੀ ਕਦਰ ਹੋਵੇ ਕਦੋਂ ਸਾਰਾ ਦਿਨ ਦੁਕਾਨ ਤੇ ਖਲੋ ਕੇ ਪੁਸਤਕਾਂ ਵੇਚ ਸਕਦਾ ਸੀ ? ਅਨਪੜ ਪੇਂਡੂਆਂ ਕੋਲ ਪੁਸਤਕਾਂ ਵੇਚਣ ਵਿਚ ਖਬਰੇ ਉਹ ਆਪਣੀ ਹੱਤਕ ਸਮਝਦਾ ਸੀ ਜਾਂ ਆਪਣੇ ਫੱਟੇ ਹੋਏ ਕਪੜੇ ਤੇ ਕੋਝੀ ਸੂਰਤ ਸ਼ਹਿਰੀਆਂ ਨੂੰ ਵਿਖਾਉਣ ਤੋਂ ਝਿਜਕਦਾ ਸੀ। ਮੁੱਕਦੀ ਗੱਲ ਇਹ ਜੋ ਸੈਮ ਨੇ ਪਿਤਾ ਦੀ ਗੱਲ ਨਾ ਮੰਨੀ ਤੇ ਬੁੱਢਾ ਜਾਨਸਨ ਬੀਮਾਰੀ ਦੀ ਹਾਲਤ ਵਿਚ ਹੀ ਸ਼ਹਿਰ ਵਲ ਟੁਰ ਪਿਆ। ਵਿਚਾਰਾ ਕਰਦਾ ਵੀ ਕੀ ! ਜੇ ਹਟੀ ਤੇ ਨਾ ਜਾਂਦਾ ਤਾਂ ਸਾਰਾ ਟੱਬਰ ਭੁੱਖਾ ਮਰਦਾ। ਅਕ੍ਰਿਤਘਨ ਪੁੱਤਰ ਏਡਾ ਆਕੜਿਆ ਹੋਇਆ ਸੀ, ਜੋ ਉਸ ਨੂੰ ਮਾਤਾ ਪਿਤਾ ਦੀ ਰਤੀ ਭਰ ਦੀ ਸਹਾਇਤਾ ਕਰਨ ਤੋਂ ਸ਼ਰਮ ਆਉਂਦੀ ਸੀ।

ਸੈਮ ਪਿਤਾ ਨੂੰ ਹੌਲੀ ਹੌਲੀ ਸੜਕ ਤੇ ਟੁਰਦਿਆਂ ਕੁਝ ਚਿਰ ਵੇਖਦਾ ਰਿਹਾ, ਉਪ੍ਰੰਤ ਉਹ ਅੱਖੋਂ ਉਹਲੇ ਹੋ ਗਿਆ। ਹੁਣ ਪੁੱਤਰ ਨੂੰ ਸੋਚ ਆਈ ਜੋ ਉਸ ਨੇ ਪਿਤਾ ਨੂੰ ਇੰਨਾ ਕਿਉਂ ਦੁਖੀ ਕੀਤਾ। ਉਸ

-੧੫੦-