ਸੀ, ਆਖਣ ਲੱਗਾ:-
"ਭਾਬੀ ! ਕੀ ਤੁਸੀਂ ਸਮਝਦੇ ਹੋ ਜੋ ਬਾਪੂ ਹੋਰੀ ਅੱਜ ਬਹੁਤ ਢਿੱਲੇ ਸਨ ?” ਮਾਤਾ ਨੇ ਜਿਹੜੀ ਰੋਟੀਆਂ ਪਈ ਪਕਾਉਂਦੀ ਸੀ, ਉਸ ਵਲ ਮੁੜ ਕੇ ਆਖਿਆ, “ਠੀਕ ਹੈ ਬੱਚਾ ਸੈਮ, ਤੇਰਾ ਬਾਪੂ ਅੱਜ ਬਹੁਤ ਬੀਮਾਰ ਲੱਗਦਾ ਸੀ। ਮੈਨੂੰ ਅਫ਼ਸੋਸ ਹੈ ਜੋ ਆਪਣੀ ਥਾਂ ਅੱਜ ਤੈਨੂੰ ਉਸ ਨੇ ਕਿਉਂ ਹੱਟੀ ਤੇ ਨਹੀਂ ਭੇਜ ਦਿਤਾ। ਸੁਖ ਨਾਲ ਤੂੰ ਹੁਣ ਜਵਾਨ ਹੈਂ ਤੇ ਮੈਨੂੰ ਨਿਸ਼ਚਾ ਹੈ ਜੋ ਬੁੱਢੇ ਬਾਪੂ ਦੇ ਹਥ ਵਟਾਉਣ ਵਿਚ ਤੈਨੂੰ ਖੁਸ਼ੀ ਹੋਵੇਗੀ।"
ਸੈਮ ਨੇ ਮਾਤਾ ਨੂੰ ਤਾਂ ਇਸ ਗੱਲ ਦਾ ਕੋਈ ਉੱਤਰ ਨਾ ਦਿਤਾ, ਪਰ ਇਕ ਵਾਰੀ ਮੁੜ ਉਹੋ ਪਿਤਾ ਦੀ ਮੂਰਤ ਅੱਖਾਂ ਅੱਗੇ ਆ ਗਈ। ਵੇਖੋ ! ਕੜਕਵੀਂ ਧੁੱਪ ਵਿਚ ਬੀਮਾਰ ਬਾਪੂ ਥੱਕਿਆ ਟੁੱਟਿਆ ਹੋਇਆ ਖਲੋਤਾ ਹੈ। ਉਸ ਭੀੜ ਵਿਚੋਂ ਕੁਝਕੁ ਪੁਰਸ਼ ਖਲੋ ਕੇ ਉਸ ਵਲ ਤਕ ਰਹੇ ਹਨ। ਇਕ ਭਲਾਮਾਣਸ ਆਖਦਾ ਹੈ- "ਕੀ ਇਸ ਦਾ ਕੋਈ ਪੁੱਤਰ ਨਹੀਂ ਜਿਹੜਾ ਦੁਕਾਨ ਤੇ ਆ ਕੇ ਇਸ ਦੀ ਥਾਂ ਕੰਮ ਕਰੇ ਤੇ ਇਹ ਘਰ ਜਾ ਕੇ ਝੱਟ ਆਰਾਮ ਕਰੇ।"
ਸ਼ਾਇਦ ਸੈਮ ਦਿਲ ਵਿਚ ਆਖਣ ਲੱਗਾ, “ਕੀ ਮੇਰਾ ਬਾਪੂ ਘਬਰਾ ਕੇ ਇਸ ਥਾਂ ਤੇ ਡਿੱਗ ਪਵੇਗਾ ਤੇ ਲਾਗੇ ਦੇ ਲੋਕੀਂ ਉਸ ਨੂੰ ਚੁਕ ਕੇ ਆਪੋ ਵਿਚ ਆਖਣਗੇ, “ਕੀ ਇਹ ਮਰਨ ਲੱਗਾ ਹੈ, ਮੂੰਹ ਤੇ ਮੁਰਦਿਆਣੀ ਛਾਈ ਹੋਈ ਸੁ।" ਇਨ੍ਹਾਂ ਖ਼ਿਆਲਾਂ ਦੇ ਆਉਂਦਿਆ ਹੀ ਸੈਮ ਕੰਬਣ ਲਗ ਪਿਆ ਤੇ ਆਪ ਮੁਹਾਰੇ ਹੀ ਮੂੰਹੋਂ ਨਿਕਲ ਗਿਆ, "ਹਾਏ ਮੈਂ ਡਾਢਾ ਪੱਥਰ ਦਿਲ ਪੁੱਤਰ ਹਾਂ, ਹੇ ਵਾਹਿਗੁਰੂ ਮੈਨੂੰ ਬਖ਼ਸ਼ ! ਮੈਨੂੰ ਬਖ਼ਸ਼ !!"
ਪਰ ਰੱਬ ਨੇ ਅਜੇ ਉਸ ਨੂੰ ਬਖ਼ਸ਼ਿਆ ਨਹੀ ਸੀ, ਕਿਉਂ ਜੋ ਅਜੇ ਵੀ ਉਹ ਪਿਤਾ ਦਾ ਹੁਕਮ ਮੰਨਣ ਲਈ ਤਿਆਰ ਨਹੀਂ ਸੀ। ਜੇ ਹੁੰਦਾ ਤਾਂ ਦੌੜ ਕੇ ਸ਼ਹਿਰ ਜਾਂਦਾ ਤੇ ਪਿਤਾ ਦੇ ਚਰਨਾਂ ਤੇ ਡਿੱਗ
-੧੫੨-