ਪੰਨਾ:ਦਸ ਦੁਆਰ.pdf/158

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਲ ਡੰਗਰ, ਭੇਡਾਂ ਬੱਕਰੀਆਂ ਵੇਚ ਰਹੇ ਹਨ। ਗੋਭੀ ਪਿਆਜ਼ ਤੇ ਹੋਰ ਭਾਜੀਆਂ ਦੇ ਛਕੜੇ ਵਿਕਣ ਲਈ ਬਾਜ਼ਾਰ ਵਿਚ ਖਲੋਤੇ ਹਨ। ਕਦੇ ਕੋਈ ਜੱਟੀ ਘੋੜੇ ਉਤੇ ਮੱਖਣ ਤੇ ਪਨੀਰ ਦੇ ਟੋਕਰੇ ਲੱਦੀ ਲੰਘਦੀ ਹੈ। ਸ਼ਹਿਰੀਏ ਤੇ ਪਿੰਡਾਂ ਤੋਂ ਆਏ ਹੋਏ ਉਨ੍ਹਾਂ ਦੇ ਮਿੱਤਰ ਆਪੇ ਵਿਚ ਗੱਲਾਂ ਕਰਦੇ ਇਧਰ ਉਧਰ ਪਏ ਫਿਰਦੇ ਹਨ। ਕੋਈ ਪਏ ਮਖੌਲਾਂ ਟਿਚਰਾਂ ਕਰਦੇ ਹਨ, ਕੋਈ ਹੱਸਦੇ ਹਨ ਤੇ ਕੋਈ ਪਏ ਝਗੜਦੇ ਹਨ। ਕੁਝ ਕੁ ਬੈਠੇ ਹੋਏ ਹਨ ਤੇ ਕੁਝਕੁ ਚੀਜਾਂ ਵਸਤਾਂ ਪਏ ਖ਼ਰੀਦਦੇ ਹਨ। ਠੀਕ ਅੱਜ ਵੀ ਉਹੋ ਜਿਹਾ ਹੀ ਰੌਲਾ ਰੱਪਾ ਹੈ ਜਿਵੇਂ ਪੰਜਾਹ ਸਾਲ ਹੋਏ ਹੈਸੀ। ਗਲੀ ਦੀ ਇਕ ਨੁਕਰ ਵਿਚ ਅੱਗੇ ਵਾਂਗ ਹੀ ਇਕ ਆਦਮੀ ਕੁੱਤਿਆਂ ਦੇ ਤਮਾਸ਼ੇ ਪਿਆ ਵਖਾਂਦਾ ਸੀ, ਜਿਸ ਨੂੰ ਵੇਖ ਕੇ ਤਮਾਸ਼ਬੀਨ ਹੱਸ ਹੱਸ ਕੇ ਦੋਹਰੇ ਹੁੰਦੇ ਸਨ। ਗਲੀ ਦੇ ਦੂਜੇ ਪਾਸੇ ਪੱਥਰਾਂ ਦਾ ਬਣਿਆ ਹੋਇਆ ਇਕ ਪੁਰਾਣਾ ਗਿਰਜਾ ਸੀ, ਜਿਸ ਦੀਆਂ ਕੰਧਾਂ ਇਸ਼ਕ ਪੇਚੇ ਦੀਆਂ ਸੁੰਦਰ ਵੇਲਾਂਂ ਨਾਲ ਢਕੀਆਂ ਪਈਆਂ ਸਨ। ਉਸੇ ਗਿਰਜੇ ਦੇ ਇਕ ਬੁਰਜ ਤੇ ਇਕ ਵੱਡੀ ਸਾਰੀ ਘੜੀ ਲਟਕ ਰਹੀ ਸੀ, ਜਿਹੜੀ ਘੰਟੇ ਵਜਾਂਦੀ ਸੀ। ਘੜੀ ਦੀਆਂ ਸੂਈਆਂ ਬਾਰਾਂ ਵਜਾਣ ਵਾਲੀਆਂ ਹੀ ਸਨ, ਜਦੋਂ ਇਕ ਬੁੱਢਾ ਪੁਰਸ਼ ਭੀੜ ਭਾੜ ਵਿਚੋਂ ਦੀ ਲੰਘਦਾ ਵਿਖਾਈ ਦਿੱਤਾ। ਉਸਦਾ ਕੱਦ ਲੰਮਾ ਤੇ ਸਰੀਰ ਭਾਰਾ ਸੀ। ਉਸ ਨੇ ਬਦਾਮੀ ਰੰਗ ਦਾ ਕੋਟ ਤੇ ਬ੍ਰਿਜਸ ਪਾਈ ਹੋਈ ਸੀ। ਉਸ ਦੇ ਪੈਰ ਵਿਚ ਉੱਨ ਦੀਆਂ ਮੋਟੀਆਂ ਜੁਰਾਬਾਂ ਸਨ, ਜਿਨ੍ਹਾਂ ਉਤੇ ਸੁੰਦਰ ਬੂਟ ਸਨ। ਸਿਰ ਤੇ ਇਕ ਤਕੋਨੀ ਟੋਪੀ ਸੀ, ਜਿਸ ਦੇ ਤਲੇ ਇਕ ਹੋਰ ਵਾਲਾਂ ਦੀ ਟੋਪੀ ਸੀ। ਇਸ ਬੁੱਢੇ ਦੇ ਟੁਰਨ ਦਾ ਢੰਗ ਵੀ ਉਪਰਾ ਹੀ ਸੀ। ਉਹ ਸਿੱਧਾ ਇਕ ਸੇਧ ਵਿੱਚ ਨਹੀਂ ਸੀ ਟੁਰਦਾ, ਸਗੋਂ ਵਲ ਖਾ ਖਾ ਕੇ ਜਾਂਦਾ ਸੀ। ਇਸ ਲਈ ਟੁਰਨ ਵਿੱਚ ਹੋਰਨਾਂ ਪੁਰਸ਼ਾਂ ਕੋਲੋਂ ਉਸ ਨੂੰ ਵਧੀਕ ਥਾਂ ਦੀ ਲੋੜ ਪੈਂਦੀ ਸੀ। ਜਦ ਕਦੇ

-੧੫੪-