ਪੰਨਾ:ਦਸ ਦੁਆਰ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਨ ਮੈਂ ਰਾਮ ਲਾਲ ਦੇ ਮਕਾਨ ਤੇ ਗਿਆ, ਮੈਨੂੰ ਹੁਣ ਚੇਤੇ ਨਹੀਂ ਰਿਹਾ ਜੋ ਅਸਾਂ ਕੀ ਗੱਲਾਂ ਬਾਤਾਂ ਕੀਤੀਆਂ। ਸ਼ਾਇਦ ਹਿੰਦੁਸਤਾਨ ਦੇ ਭਵਿਖਤ ਦੀ ਹੀ ਚਰਚਾ ਸੀ। ਇਤਨੇ ਵਿਚ ਚੂੜੀਆਂ ਦੀ ਛਨਕਾਰ, ਰੇਸ਼ਮੀ ਸ਼ਾੜ੍ਹੀ ਦੀ ਖੜ ਖੜ ਤੇ ਕੋਮਲ ਪੈਰਾਂ ਦੀ ਚਾਪ ਮੇਰੇ ਕੰਨੀਂ ਪਈ ਤੇ ਮੈਨੂੰ ਨਿਸਚਾ ਹੋ ਗਿਆ ਕਿ ਦਰਵਾਜ਼ੇ ਦੀ ਇਕ ਝੀਤ ਵਿਚੋਂ ਦੋ ਅੱਖਾਂ ਮੇਰੇ ਵੱਲ ਝਾਕ ਰਹੀਆਂ ਹਨ।

ਇਸ ਵੇਲੇ ਬਿਜਲੀ ਦੀ ਤੇਜ਼ੀ ਨਾਲ ਮੇਰੇ ਦਿਲ ਉਤੇ, ਦੋ ਅੱਖਾਂ ਦੀ, ਹਾਂ ਜੀ, ਸੁੰਦਰ ਕਾਲੀਆਂ ਅੱਖਾਂ ਦੀ, ਜਿਨ੍ਹਾਂ ਵਿਚੋਂ ਕਦੇ ਪਿਆਰ ਦੀਆਂ ਕਿਰਨਾਂ ਨਿਕਲਦੀਆਂ ਹੁੰਦੀਆਂ ਸਨ ਤੇ ਜਿਹੜੀਆਂ ਮੇਰੇ ਵੇਖਣ ਲਈ ਕਦੇ ਬੇ-ਤਾਬ ਹੁੰਦੀਆਂ ਸਨ, ਮੂਰਤੀ ਖਿੱਚੀ ਗਈ। ਕਿਸੇ ਲੁਕੀ ਹੋਈ ਸ਼ਕਤੀ ਨੇ ਮੇਰੇ ਦਿਲ ਨੂੰ ਜ਼ੋਰ ਨਾਲ ਮੱਲ ਸੁੱਟਿਆ ਤੇ ਮੇਰੇ ਦਿਲ ਵਿਚ ਦਰਦ ਹੋਣ ਲੱਗ ਪਿਆ।

ਮੈਂ ਆਪਣੇ ਡੇਰੇ ਮੁੜ ਆਇਆ। ਮੇਰੇ ਦਿਲ ਨੂੰ ਚੈਨ ਨਹੀਂ ਸੀ; ਲਿਖਣ ਪੜ੍ਹਨ ਵਿਚ ਰੁਝ ਕੇ, ਮੈਂ ਇਸ ਖ਼ਿਆਲ ਨੂੰ ਦਿਲ ਤੋਂ ਭੁਲਾਣਾ ਚਾਹੁੰਦਾ ਸਾਂ, ਪਰ ਇਹ ਕਿੱਥੋਂ?

ਰਾਤ ਨੂੰ ਸੌਣ ਵੇਲੇ ਮੈਂ ਦਿਲ ਨੂੰ ਤਸੱਲੀ ਦੇਂਦੇ ਹੋਏ ਪੁੱਛਿਆ, "ਕਿਉਂ ਭਈ ਤੈਨੂੰ ਕੀ ਦੁੱਖ ਹੈ?" ਦਿਲ ਨੇ ਮੈਨੂੰ ਆਖਿਆ, "ਦੱਸ ਤੇਰੀ ਸੁਸ਼ੀਲਾ ਕਿੱਥੇ ਹੈ?" ਮੈਂ ਉੱਤਰ ਦਿੱਤਾ, 'ਉਸ ਨੂੰ ਮੈਂ ਆਪਣੀ ਖ਼ੁਸ਼ੀ ਨਾਲ ਛੱਡਿਆ ਹੈ, ਕੀ ਹੁਣ ਤੋੜੀ ਉਹ ਮੈਨੂੰ ਉਡੀਕ ਸਕਦੀ ਸੀ?"

"ਹੁਣ ਭਾਵੇਂ ਤੂੰ ਕੁਝ ਪਿਆ ਕਰ, ਹੁਣ ਤਾਂ ਅੱਖ ਭਰ ਕੇ ਵੇਖਣ ਦੀ ਵੀ ਤੈਨੂੰ ਆਗਿਆ ਨਹੀਂ ਹੈ। ਤੂੰ ਆਪਣੀ ਬਾਲ ਸਖਾਈ ਸੁਸ਼ੀਲਾ ਦੀਆਂ ਪਿਆਰੀਆਂ ਚੂੜੀਆਂ ਦੀ ਛਨਕਾਰ ਸੁਣੀ, ਉਸ ਦੀ ਰੇਸ਼ਮੀ ਸਾੜ੍ਹੀ ਦੀ ਖੜ ਖੜ ਤੇ ਕੋਮਲ ਪੈਰਾਂ ਦੀ

-੧੨-