ਪੰਨਾ:ਦਸ ਦੁਆਰ.pdf/164

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਮਝ ਵਿਚ ਕੁੜੀ ਲਈ ਪਿਆਰ ਦਾ ਸਬੂਤ ਵੀ ਇਹੋ ਹੀ ਹੋ ਸਕਦਾ ਸੀ ਜੋ ਚਮਕਦੇ ਪੀਲੇ ਸੋਨੇ ਦਾ ਇਤਨਾ ਢੇਰ ਉਸ ਲਈ ਛੱਡ ਜਾਵੇ, ਜਿਤਨਾ ਸੰਸਾਰ ਵਿਚ ਹੋਰ ਕਿਧਰੇ ਵੀ ਨਾ ਹੋਵੇ।

ਜੇ ਕਦੇ ਉਹ ਸੂਰਜ ਡੁਬਣ ਵੇਲੇ ਪੀਲੇ ਬੱਦਲਾਂ ਨੂੰ ਵੇਖ ਲੈਂਦਾ ਤਾਂ ਹਾਉਕਾ ਭਰ ਕੇ ਆਖਦਾ, ਜੇ ਕਦੇ ਇਹ ਅਸਲੀ ਸੋਨੇ ਦੇ ਹੁੰਦੇ ਤੇ ਮੇਰੇ ਸੰਦੂਕ ਵਿਚ ਆ ਸਕਦੇ। ਜਦੋਂ ਸੋਨੀ ਸਦ-ਬਰਗੇ ਦੇ ਪੀਲੇ ਪੀਲੇ ਫੁੱਲ ਹੱਥ ਵਿਚ ਲਈ ਉਸ ਵੱਲ ਦੌੜਦੀ ਆਉਂਦੀ ਤਾਂ ਸੁਭਾਵਕ ਉਸ ਦੇ ਮੂੰਹ ਵਿਚੋਂ ਨਿਕਲ ਜਾਂਦਾ, "ਝਲੀਏ ਕੁੜੀਏ ਕੀ ਤੋੜ ਲਿਆਈ ਹੈਂ, ਜੇ ਕਦੇ ਇਹ ਫੁੱਲ ਸੱਚ ਮੁੱਚ ਸੋਨੇ ਦੇ ਹੁੰਦੇ, ਜਿਵੇਂ ਇਹ ਦੂਰੋਂ ਲਗਦੇ ਹਨ, ਤਾਂ ਤੋੜਨ ਦੇ ਯੋਗ ਸਨ।"

ਪਰ ਮੈਂ ਦਸਣੋਂ ਭੁੱਲ ਗਿਆ ਹਾਂ, ਜੋ ਨਿੱਕਿਆਂ ਹੁੰਦਿਆਂ ਜਦੋਂ ਅਜੇ ਇਸ ਨੂੰ ਇਸ ਮਾਇਆ ਇਕੱਤ੍ਰ ਕਰਨ ਦਾ ਮਾਲੀ-ਖੌਲਿਆ ਨਹੀਂ ਸੀ ਹੋਇਆ, ਰਾਜਾ ਮਾਇਆ ਦਾਸ ਫੁੱਲਾਂ ਦਾ ਵੱਡਾ ਸ਼ੁਕੀਨ ਸੀ। ਉਸ ਨੇ ਇਕ ਬਾਗ ਲਗਵਾਇਆ ਹੋਇਆ ਸੀ, ਜਿਸ ਵਿਚ ਸੁੰਦਰ ਤੇ ਸੁਗੰਧੀ ਵਾਲੇ ਗੁਲਾਬ ਦੇ ਫੁੱਲ ਲਗੇ ਹੋਏ ਸਨ, ਜਿਹੜੇ ਕਿਸੇ ਹੋਰ ਥਾਂ ਨਹੀਂ ਮਿਲਦੇ ਸਨ। ਉਹ ਸੁੰਦਰ ਫੁੱਲ ਅਜੇ ਵੀ ਬਾਗ਼ ਵਿਚ ਉਸੇ ਤਰ੍ਹਾਂ ਸੁਗੰਧੀ ਦੇ ਰਹੇ ਸਨ, ਜਿਵੇਂ ਉਸ ਪੁਰਾਣੇ ਸਮੇਂ ਵਿਚ ਜਦੋਂ ਮਾਇਆਦਾਸ ਕਿਤਨੇ ਘੰਟੇ ਹੀ ਬਾਗ਼ ਵਿਚ ਉਨ੍ਹਾਂ ਫੁੱਲਾਂ ਦੀ ਵਾਸ਼ਨਾ ਲੈਂਦਿਆਂ ਗੁਜ਼ਾਰ ਦਿੰਦਾ ਸੀ। ਪਰ ਹੁਣ ਜੇ ਕਦੇ ਉਨ੍ਹਾਂ ਵੱਲ ਅੱਖ ਚੁੱਕ ਕੇ ਵੇਖਦਾ ਵੀ ਤਾਂ ਕੇਵਲ ਇਹ ਹਿਸਾਬ ਲਾਵਣ ਲਈ ਜੋ ਬਾਗ਼ ਦੀ ਕੀ ਕੀਮਤ ਹੁੰਦੀ ਜੇ ਕਦੇ ਗੁਲਾਬ ਦੀਆਂ ਇਹ ਅਨਗਿਣਤ ਪੰਖੜੀਆਂ ਅਸਲੀ ਸੋਨੇ ਦੀਆਂ ਹੁੰਦੀਆਂ। ਭਾਵੇਂ ਆਖਿਆ ਜਾਂਦਾ ਹੈ ਜੋ ਉਸ ਦੇ ਕੰਨ ਖੋਤੇ ਦੇ ਕੰਨਾਂ ਨਾਲ ਮਿਲਦੇ ਜੁਲਦੇ ਸਨ, ਤਾਂ ਵੀ ਕਿਸੇ ਸਮੇਂ ਵਿਚ ਉਸ ਨੂੰ ਰਾਗ ਦਾ ਵੱਡਾ ਸ਼ੌਕ ਸੀ, ਪਰ ਹੁਣ ਤਾਂ ਰੁਪਿਆਂ, ਮੋਹਰਾਂ ਦੀ

-੧੬੦-