ਪੰਨਾ:ਦਸ ਦੁਆਰ.pdf/165

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਟਨ ਟਨ ਬਿਨਾਂ ਕੋਈ ਹੋਰ ਰਾਗ ਉਸ ਨੂੰ ਭਾਂਵਦਾ ਹੀ ਨਹੀਂ ਸੀ।

ਜੇ ਇਲਾਜ਼ ਨਾ ਹੋਵੇ ਤਾਂ ਇਹ ਮਾਲੀ ਖੌਲੀਆ ਵੱਧਦਾ ਹੀ ਜਾਂਦਾ ਹੈ। ਮਾਯਾ ਦਾਸ ਦੀ ਇਹ ਦਸ਼ਾ ਹੋ ਗਈ, ਜੋ ਬਿਨਾਂ ਸੋਨੇ ਦੇ ਕਿਸੇ ਸੈ਼ ਨੂੰ ਵੇਖਣਾ ਜਾਂ ਹੱਥ ਲਾਵਣਾ ਵੀ ਪਸੰਦ ਨਾ ਕਰਦਾ।

ਇਸ ਲਈ ਉਸ ਨੇ ਇਹ ਆਪਣਾ ਨਿਯਮ ਬਣਾ ਲਿਆ ਜੇ ਦਿਨ ਦਾ ਬਹੁਤ ਸਾਰਾ ਹਿੱਸਾ ਮਹੱਲ ਦੇ ਤਲੇ ਹਨੇਰੇ ਤਹਿਖਾਨੇ ਵਿਚ ਇਕੱਲਿਆਂ ਹੀ ਗੁਜ਼ਾਰਦਾ। ਇਥੇ ਉਸ ਦਾ ਸਾਰਾ ਧਨ ਦੌਲਤ ਧਰਿਆ ਪਿਆ ਸੀ, ਜੋ ਜਿਸ ਵੇਲੇ ਉਹ ਖਾਸ ਪ੍ਰਸੰਨ ਹੋਣਾ ਚਾਹੁੰਦਾ ਇਸੇ ਹਨੇਰੀ ਕੋਠੜੀ ਵਿਚ ਆ ਬੈਠਦਾ। ਇਥੇ ਕੋਠੀ ਦੇ ਦਰਵਾਜ਼ੇ ਨੂੰ ਅੰਦਰੋਂ ਜੰਦਰਾ ਮਾਰ, ਮੋਹਰਾਂ ਦੀ ਥੈਲੀ, ਸੋਨੇ ਦੇ ਵੱਡੇ ਸਾਰੇ ਕਟੋਰੇ ਜਾਂ ਸੋਨੇ ਦੀ ਇੱਟ ਨੂੰ ਹਨੇਰੇ ਖੂੰਝੇ ਥੋਂ ਕੱਢ ਬਾਰੀ ਕੋਲ ਲੈ ਆਂਵਦਾ, ਜਿਥੇ ਇਕੋ ਇਕ ਨਿੱਕੀ ਜਿਹੀ ਸੂਰਜ ਦੀ ਕਿਰਨ ਪੈਂਦੀ ਸੀ ! ਜੇ ਸੂਰਜ ਦੀ ਕਿਰਨ ਦੀ ਉਸ ਨੂੰ ਲੋੜ ਸੀ ਤਾਂ ਕੇਵਲ ਇਸ ਲਈ ਜੋ ਉਸ ਦੀ ਸਹਾਇਤਾ ਬਿਨਾਂ ਉਸ ਦਾ ਖ਼ਜ਼ਾਨਾ ਨਹੀਂ ਚਮਕ ਸਕਦਾ ਸੀ। ਫਿਰ ਥੈਲੀ ਦੀਆਂ ਮੋਹਰਾਂ ਨੂੰ ਗਿਣਦਾ, ਇੱਟ ਨੂੰ ਉਤਾਂਹ ਉਛਾਲ ਕੇ ਹੱਥਾਂ ਨਾਲ ਬੋਚਦਾ, ਉਂਂਗਲਾਂ ਨਾਲ ਸੋਨੇ ਦੀ ਮਿੱਟੀ ਨੂੰ ਛਾਣਦਾ ਤੇ ਚਮਕਦੇ ਦਮਕਦੇ ਕਟੋਰੇ ਵਿਚੋਂ ਆਪਣਾ ਮੂੰਹ ਵੇਖ ਕੇ ਪ੍ਰਸੰਨ ਹੁੰਦਾ ਤੇ ਦਿਲ ਵਿਚ ਆਖਦਾ, "ਵਾਹ ਮਾਇਆ ਦਾਸ, ਧਨੀ ਰਾਜਾ ਮਾਇਆ ਦਾਸ ਕਿੱਡੇ ਭਾਗਾਂ ਵਾਲਾ ਪੁਰਸ਼ ਤੂੰ ਹੈਂ !"

ਮਾਇਆ ਦਾਸ ਨੇ ਆਪਣੇ ਆਪ ਨੂੰ ਭਾਗਾਂ ਵਾਲਾ ਆਖਿਆ ਤਾਂ ਸੀ, ਪਰ ਦਿਲੋਂ ਸਮਝਦਾ ਜੋ ਉਹ ਇਤਨਾ ਪ੍ਰਸੰਨ ਨਹੀਂ ਚਾਹੀਦਾ ਸੀ। ਠੀਕ ਹੈ ਉਹਨੂੰ ਪੂਰਨ ਪ੍ਰਸੰਨਤਾ ਤਦ ਤੋੜੀ ਨਹੀਂ ਹੋ ਸਕਦੀ ਸੀ ਜਦੋਂ ਤੋੜੀ ਸਾਰਾ ਸੰਸਾਰ ਉਸ ਦਾ ਖ਼ਜ਼ਾਨਾ ਬਣ ਉਸ ਪੀਲੇ ਚਮਕੀਲੇ ਸੋਨੇ ਨਾਲ ਨਾ ਭਰਿਆ ਜਾਏ, ਜਿਸ ਨੂੰ

-੧੬੧-