ਪੰਨਾ:ਦਸ ਦੁਆਰ.pdf/166

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਉਹ ਆਪਣਾ ਆਖ ਸਕੇ।

੨.

ਇਕ ਦਿਨ ਦੀ ਗੱਲ ਹੈ, ਜੋ ਮਾਇਆ ਦਾਸ ਆਪਣੇ ਤਹਿਖਾਨੇ ਵਿਚ ਬੈਠਾ ਸਦਾ ਵਾਂਗ ਗੋਟਾਂ ਗਿਣ ਰਿਹਾ ਸੀ ਤੇ ਖ਼ਿਆਲੀ ਪੁਲਾਉ ਪਕਾ ਰਿਹਾ ਸੀ ਕਿ ਉਸ ਨੂੰ ਸੋਨੇ ਦੇ ਢੇਰ ਉਤੇ ਇਕ ਪਰਛਾਵਾਂ ਪਿਆ ਪ੍ਰਤੀਤ ਹੋਇਆ। ਅੱਖਾਂ ਚੁਕ ਕੇ ਝੱਟ ਪੱਟ ਜੋ ਵੇਖਿਆ ਤਾਂ ਉਸ ਚਮਕ ਦੀ ਸੂਰਜ ਦੀ ਨਿੱਕੀ ਜਿਹੀ ਕਿਰਨ ਵਿਚ ਇਕ ਓਪਰਾ ਪੁਰਸ਼ ਖਲੋਤਾ ਵੇਖਿਆ, ਇਹ ਇਕ ਨੌਜਵਾਨ ਸੀ,ਜਿਸ ਦਾ ਚਿਹਰਾ ਅਨਾਰ ਦੇ ਦਾਣਿਆਂ ਵਾਂਗ ਭਖ ਰਿਹਾ ਸੀ ਤੇ ਹੋਠਾਂ ਵਿਚੋਂ ਹਾਸੀ ਪਈ ਨਿਕਲਦੀ ਸੀ। ਰੱਬ ਜਾਣੇ ਇਹ ਉਸ ਦੇ ਖ਼ਿਆਲਾਂ ਦਾ ਨਤੀਜਾ ਸੀ ਜਾਂ ਕੋਈ ਹੋਰ ਕਾਰਨ ਸੀ, ਪਰ ਇਸ ਗੱਲ ਵਿਚ ਰਤੀ ਭਰ ਵੀ ਸੰਦੇਹ ਨਹੀਂ, ਜੋ ਉਸ ਨੂੰ ਇਉਂ ਭਾਸਿਆ ਜੋ ਉਸ ਹਾਸੀ ਵਿਚ ਜਿਸ ਨਾਲ ਉਸ ਨੇ ਮਾਇਆ ਦਾਸ ਨੂੰ ਵੇਖਿਆ ਸੀ, ਸੋਨੇ ਵਾਲੀ ਚਮਕ ਸੀ। ਸੱਚ ਮੁਚ ਭਾਵੇਂ ਉਸ ਨੇ ਹੁਣ ਸੂਰਜ ਦੇ ਚਾਨਣ ਨੂੰ ਰੋਕਿਆ ਹੋਇਆ ਸੀ, ਉਹ ਖ਼ਜ਼ਾਨੇ ਦਾ ਢੇਰ ਅੱਗੇ ਕੋਲੋਂ ਬਹੁਤ ਵਧੀਕ ਪਿਆ ਚਮਕਦਾ ਸੀ ਤੇ ਜਦੋਂ ਉਹ ਪੁਰਸ਼ ਮੁਸਕ੍ਰਾਂਦਾ ਸੀ ਦੂਰ ਵਾਲੇ ਖੂੰਜੇ ਵੀ ਇਉਂ ਜਗ ਮਗ ਜਗ ਮਗ ਹੋ ਜਾਂਦੇ, ਜਿਵੇਂ ਅੱਗ ਦੀਆਂ ਲਾਟਾਂ ਉਠੀਆਂ ਹਨ।

ਮਾਇਆ ਦਾਸ ਨੂੰ ਨਿਸ਼ਚਾ ਸੀ ਜੋ ਉਸਨੇ ਵੱਡੇ ਧਿਆਨ ਨਾਲ ਦਰਵਾਜ਼ੇ ਨੂੰ ਜੰਦਰਾ ਮਾਰਿਆ ਹੈ ਤੇ ਮਨੁੱਖ ਉਸ ਦੇ ਖ਼ਜ਼ਾਨੇ ਅੰਦਰ ਵੜ ਨਹੀਂ ਸਕਦਾ ਸੀ। ਇਸ ਲਈ ਝਟ ਉਹ ਇਸ ਸਿੱਟੇ ਤੇ ਪੁੱਜ ਗਿਆ ਜੋ ਇਹ ਓਪਰਾ ਪੁਰਸ਼ ਕੋਈ ਮਨੁੱਖ ਨਹੀਂ ਹੈ। ਇਸ ਗੱਲ ਦੇ ਤੁਹਾਨੂੰ ਦੱਸਣ ਦੀ ਕੋਈ ਲੋੜ ਨਹੀਂ ਜੋ ਉਹ ਕੌਣ ਸੀ। ਉਨ੍ਹਾਂ ਦਿਨਾਂ ਵਿਚ ਜਦੋਂ ਧਰਤੀ ਅਜੇ ਨਵੀਂ ਨਵੀਂ ਹੀ ਬਣੀ ਸੀ, ਇਹ ਮੰਨਿਆਂ ਜਾਂਦਾ ਸੀ ਜੋ ਉਹ ਜੀਵ ਵੀ ਇਥੇ ਫੇਰਾ ਪਾਉਂਦੇ

-੧੬੨-