ਚੀਜ਼ ਤੈਨੂੰ ਪ੍ਰਸੰਨ ਕਰ ਸਕਦੀ ਹੈ, ਮੈਨੂੰ ਵੀ ਪਤਾ ਲੱਗੇ ?"
ਮਾਇਆ ਦਾਸ ਸੋਚ ਦੇ ਸਾਗਰ ਵਿਚ ਡੁਬ ਗਿਆ, ਉਸ ਦੇ ਮਨ ਨੇ ਬੁਝ ਲੀਤਾ ਜੋ ਇਹ ਓਪਰਾ ਪੁਰਸ਼ ਜਿਹੜਾ ਇਹੋ ਜਿਹਾ ਹਸ-ਮੁਖ ਹੈ ਤੇ ਜਿਸ ਦੀ ਪ੍ਰੇਮ ਭਰੀ ਮੁਸਕਰਾਹਟ ਵਿਚ ਇਤਨੀ ਚਮਕ ਹੈ, ਉਥੇ ਉਸ ਨੂੰ ਮੂੰਹ ਮੰਗੀ ਮੁਰਾਦ ਦੇਣ ਲਈ ਹੀ ਆਇਆ ਹੈ, ਇਸ ਲਈ ਇਹ ਅਮੋਲਕ ਸਮਾਂ ਸੀ। ਉਸ ਦੀ ਜੀਭ ਹਿਲਾਉਣ ਦੀ ਹੀ ਦੇਰ ਸੀ, ਜੋ ਕੁਝ ਮੰਗੇਗਾ ਮਿਲ ਜਾਵੇਗਾ। ਇਸ ਲਈ ਉਹ ਇਸ ਸੋਚ ਵਿਚ ਸੀ ਜੋ ਕਿਹੜੀ ਸ਼ੈ ਮੰਗੇ; ਆਪਣੇ ਖ਼ਿਆਲ ਵਿਚ ਸੋਨੇ ਦੇ ਇਕ ਪਹਾੜ ਤੇ ਦੂਜਾ ਪਹਾੜ ਧਰ ਕੇ ਅੰਦਾਜ਼ਾ ਲਾਂਦਾ ਪਰ ਉਸ ਨਾਲ ਵੀ ਉਸ ਦੀ ਤਸੱਲੀ ਨ ਹੁੰਦੀ। ਅਖ਼ੀਰ ਉਸ ਨੂੰ ਇਕ ਫੁਰਨਾ ਫੁਰ ਹੀ ਪਿਆ ਤੇ ਸਿਰ ਚੁਕ ਕੇ ਨੂਰਾਨੀ ਮੁਖੜੇ ਵਲ ਵੇਖਣ ਲੱਗਾ।
ਉਸ ਨੇ ਉਸ ਵਲ ਵੇਖ ਕੇ ਆਖਿਆ, "ਮੇਰਾ ਖ਼ਿਆਲ ਹੈ ਅਖ਼ੀਰ ਤੂੰ ਫ਼ੈਸਲਾ ਕਰ ਹੀ ਲੀਤਾ ਹੈ, ਦਸ ਕਿਹੜੀ ਸ਼ੈ ਮੰਗਦਾ ਹੈਂਂ ?'
ਮਾਇਆ ਦਾਸ ਨੇ ਉੱਤਰ ਦਿੱਤਾ, "ਕੇਵਲ ਇਤਨਾ ਹੀ, ਜੋ ਜਿਸ ਸ਼ੈ ਨੂੰ ਮੈਂ ਹੱਥ ਲਾਵਾਂ ਉਹ ਸੋਨੇ ਦੀ ਹੋ ਜਾਵੇ। ਇਤਨੇ ਜਤਨਾਂ ਨਾਲ ਧਨ ਇਕੱਤਰ ਕਰਦਿਆਂ ਕਰਦਿਆਂ ਮੈਂ ਥੱਕ ਗਿਆ ਹਾਂ ਤੇ ਜਦੋਂ ਮੈਂ ਵੇਖਦਾ ਹਾਂ ਜੋ ਅਜੇ ਕੁਝ ਵੀ ਨਹੀਂ ਬਣਿਆਂ, ਮੈਂ ਨਿਰਾਸ਼ ਹੋ ਜਾਂਦਾ ਹਾਂ।"
ਓਪਰੇ ਜੀਵ ਨੇ ਮੁਸਕਰਾ ਕੇ ਆਖਿਆ, "ਮਿੱਤਰ ਮਾਇਆ ਦਾਸ, ਖ਼ੂਬ ਸੋਚਿਆ ਹਈ, ਇਹੋ ਜਿਹੇ ਫੁਰਨੇ ਲਈ ਤੇਰੀ ਜਿਤਨੀ ਵੀ ਉਪਮਾ ਕਰੀਏ ਥੋੜ੍ਹੀ ਹੈ, ਪਰ ਕੀ ਤੈਨੂੰ ਪੱਕਾ ਨਿਸਚਾ ਹੈ ਜੋ ਇਸ ਤਰ੍ਹਾਂ ਤੂੰ ਪ੍ਰਸੰਨ ਰਹੇਂਗਾ।"
ਮਾਇਆ ਦਾਸ:- “ਹੋਰ ਕੀ ਲੋੜੀਦਾ ਹੈ ?"
-੧੬੪-