ਚਾਪ ਤੇਰੇ ਕੰਨੀਂ ਪਈ। ਤੂੰ ਉਸ ਹਵਾ ਵਿਚ ਸਾਹ ਲਿਆ, ਜਿਸ ਵਿਚ ਸੁਸ਼ੀਲਾ ਲੈਂਦੀ ਹੈ, ਪਰ ਹੁਣ ਤੇਰੇ ਤੇ ਉਸ ਦੇ ਵਿਚਕਾਰ ਇਕ ਕੰਧ ਖੜੀ ਹੋਈ ਦਿਸ ਰਹੀ ਹੈ!"
ਮੈਂ ਆਖਿਆ, "ਜੇ ਇਹੋ ਹੀ ਗੱਲ ਹੈ ਤਾਂ ਫ਼ਿਕਰ ਹੀ ਕੀ ਹੈ; ਮੈਂ ਨਹੀਂ ਜਾਣਦਾ ਕਿ ਸੁਸ਼ੀਲਾ ਕੌਣ ਏ।" ਦਿਲ ਨੇ ਆਖਿਆ, "ਇਹ ਠੀਕ ਹੈ ਕਿ ਅੱਜ ਉਹ ਤੇਰੀ ਯਾਦੋਂ ਲਹਿ ਗਈ ਏ, ਪਰ ਕੀ ਉਹ ਤੇਰੀ ਹੋ ਨਹੀਂ ਸਕਦੀ ਸੀ?"
ਉਫ਼, ਇਹ ਸਭ ਕੁਝ ਸੱਚ ਹੈ, ਉਹ ਦੁੱਖ ਤੇ ਸੁਖ ਵਿਚ ਮੇਰੀ ਸਾਂਝੀਵਾਲ ਹੁੰਦੀ। ਜਾਨ ਤੋਂ ਪਿਆਰੀ ਤੇ ਅੱਖਾਂ ਦਾ ਤਾਰਾ ਹੁੰਦੀ, ਪਰ ਹੁਣ ਉਹ ਮੇਰੇ ਲਈ ਕੋਈ ਹੋਰ ਹੈ, ਓਪਰੀ ਹੈ, ਜਿਸ ਨੂੰ ਵੇਖਣ ਦਾ ਵੀ ਮੇਰਾ ਕੋਈ ਹੱਕ ਨਹੀਂ, ਜਿਸ ਦੇ ਨਾਲ ਗੱਲ ਬਾਤ ਕਰਨੀ ਨਾ-ਮੁਨਾਸਬ ਹੈ ਤੇ ਜਿਸ ਦਾ ਧਿਆਨ ਕਰਨਾ ਵੀ ਪਾਪ ਹੈ। ਪ੍ਰੰਤੂ ਫਿਰ ਵੀ ਸੁਸ਼ੀਲਾ ਦੀ ਯਾਦ ਮੇਰੇ ਕਲੇਜੇ ਨੂੰ ਸਾੜ ਰਹੀ ਸੀ। ਕਿਸੇ ਕੰਮ ਕਾਜ ਵਿਚ ਮੇਰਾ ਦਿਲ ਨਹੀਂ ਲੱਗਦਾ ਸੀ। ਜਦੋਂ ਦੁਪਹਿਰ ਦੇ ਵੇਲੇ ਛੁੱਟੀ ਮਿਲਣ ਤੇ ਸਕੂਲ ਦੇ ਮੁੰਡੇ ਰੌਲਾ ਪਾਂਦੇ, ਨਿੰਮ ਦੇ ਬ੍ਰਿਛ ਦੀ ਠੰਢੀ ਠੰਢੀ ਪੌਣ ਪਸੀਨੇ ਨੂੰ ਸੁਕਾਂਦੀ, ਤਦ ਮੇਰੇ ਕਲੇਜੇ ਵਿਚ ਇਕ ਗੁੱਝੀ ਧੂਹ ਪੈਣ ਲੱਗ ਪੈਂਦੀ। ਮੈਨੂੰ ਨਹੀਂ ਪਤਾ ਲੱਗਦਾ ਸੀ ਜੋ ਇਹ ਧੂਹ ਕੀ ਸੀ। ਪਰ ਮੈਨੂੰ ਹੁਣ ਇਹ ਨਿਸਚੇ ਹੋ ਚੁਕਾ ਸੀ ਕਿ ਮੁੰਡਿਆਂ ਦੀਆਂ ਕਾਪੀਆਂ ਠੀਕ ਕਰਦਿਆਂ ਤੇ ਹਿੰਦੁਸਤਾਨ ਦਾ ਭਵਿਖਤ ਸੋਚਣ ਨਾਲ ਮੇਰੀ ਉਮਰ ਨਹੀਂ ਗੁਜ਼ਰ ਸਕਦੀ। ਸਕੂਲ ਦੇ ਸਮੇਂ ਤੋਂ ਉਪਰੰਤ ਆਪਣੇ ਮਕਾਨ ਵਿਚ ਟਿਕਣਾ ਵੀ ਮੇਰੇ ਲਈ ਕਠਿਨ ਹੋ ਰਿਹਾ ਸੀ। ਮੈਨੂੰ ਉਸ ਵੇਲੇ ਖ਼ਿਆਲ ਆਉਂਦਾ ਕਿ ਸਾਡੀ ਵਰਤਮਾਨ ਸੁਸਾਇਟੀ ਵਿਚ ਕੋਈ ਚੀਜ਼ ਵੀ ਮਨ ਭਾਉਂਦੀ ਨਹੀਂ। ਮਨੁੱਖ ਕਿਤਨਾ ਮੂਰਖ ਹੈ ਜੋ ਨਾ ਪ੍ਰਾਪਤ ਹੋਣ ਵਾਲੀਆਂ
-੧੩-