ਨਹੀਂ ਹੋਈ।
ਹੁਣ ਤਾਂ ਉਹ ਸ਼ੱਕ ਕਰਨ ਲੱਗ ਪਿਆ, ਜੋ ਉਸ ਨੇ ਉਸ ਨੂਰਾਨੀ ਜੀਵ ਨੂੰ ਸੁਪਨੇ ਵਿਚ ਹੀ ਵੇਖਿਆ ਸੀ, ਜਾਂ ਉਸ ਨੇ ਕੂੜੇ ਲਾਰੇ ਲਾ ਕੇ ਉਸ ਧੋਖਾ ਹੀ ਦਿੱਤਾ ਹੈ।
ਉਫ਼ ! ਇਤਨੀ ਤੀਬਰ ਆਸ ਦੇ ਮਗਰੋਂ ਜੇ ਕਦੇ ਉਸ ਨੂੰ ਫਿਰ ਅੱਗੇ ਵਾਂਗ ਹੀ ਮਾਇਆ ਇਕਤ੍ਰ ਕਰਨ ਲਈ ਧੰਦਾ ਕਰਨਾ ਪਿਆ ਤਾਂ ਇਸ ਤੋਂ ਵੱਧ ਕੇ ਉਸ ਲਈ ਹੋਰ ਕਿਹੜੀ ਔਕੜ ਹੋ ਸਕਦੀ ਹੈ।
ਅਜੇ ਪਹੁ ਫੁਟੀ ਹੀ ਸੀ ਤੇ ਸੂਰਜ ਦੀਆਂ ਕਿਰਨਾਂ ਨਹੀਂ ਨਿਕਲੀਆਂ ਸਨ, ਪਰ ਮਾਇਆ ਦਾਸ ਇਹ ਸਮਝ ਜੋ ਉਸ ਦੀਆਂ ਸਾਰੀਆਂ ਆਸਾਂ ਤੇ ਪਾਣੀ ਫਿਰ ਗਿਆ ਹੈ, ਉਦਾਸ ਚਿਤ ਮੰਜੇ ਤੇ ਪਲਸੇਟੇ ਮਾਰਦਾ ਰਿਹਾ। ਇਤਨੇ ਵਿਚ ਸੂਰਜ ਦੀ ਪਹਿਲੀ ਕਿਰਨ ਬਾਰੀ ਵਿਚੋਂ ਆ ਉਸ ਦੇ ਸਿਰ ਦੇ ਉਤੇ ਛਤ ਤੇ ਜਾ ਪਈ। ਹੁਣ ਇਸ ਨੂੰ ਇਉਂ ਭਾਸਿਆ ਜੋ ਇਸ ਇਕ ਨਿੱਕੀ ਸੁਨਹਿਰੀ ਕਿਰਨ ਦੀ ਲਿਸ਼ਕ ਨੇ ਉਸ ਦੇ ਬਿਸਤਰੇ ਦੀ ਚਿੱਟੀ ਚਾਦਰ ਨੂੰ ਓਪਰੀ ਤਰ੍ਹਾਂ ਚਮਕਾ ਦਿੱਤਾ ਹੈ। ਜਦੋਂ ਉਸ ਨੇ ਗਹੁ ਨਾਲ ਵੇਖਿਆ ਤਾਂ ਇਹ ਵੇਖ ਕੇ ਉਸ ਦੀ ਹੈਰਾਨੀ ਦੀ ਕੋਈ ਹੱਦ ਹੀ ਨਾ ਰਹੀ ਜੋ ਇਹ ਚਾਦਰ ਕੱਪੜੇ ਦੀ ਨਹੀਂ ਸੀ, ਸਗੋਂ ਅਸਲ ਪਾਸੇ ਦੇ ਸੋਨੇ ਦੀ ਡਾਢੀ ਕਾਰੀਗਰੀ ਨਾਲ ਮਹੀਨ ਬਣੀ ਹੋਈ ਜਾਲੀ ਸੀ। ਠੀਕ ਪਹਿਲੀ ਕਿਰਨ ਦੇ ਨਾਲ ਹੀ ਉਹ ਸ਼ਕਤੀ ਆ ਗਈ ਸੀ।
ਖ਼ੁਸ਼ੀ ਵਿਚ ਕੱਪੜਿਆਂ ਤੋਂ ਬਾਹਰ ਹੋ ਮਾਇਆ ਦਾਸ ਬਿਸਤਰੇ ਤੋਂ ਉਠ ਕੇ ਦੌੜ ਦੌੜ ਕਮਰੇ ਵਿਚ ਪਈਆਂ ਹੋਰ ਚੀਜ਼ਾਂ ਨੂੰ ਛੋਹਣ ਲੱਗਾ। ਉਸ ਨੇ ਇਕ ਪਾਵੇ ਤੇ ਹੱਥ ਲਾਇਆ ਤੇ ਉਹ ਉਸੇ ਵੇਲੇ ਹੀ ਸੋਨੇ ਦਾ ਹੋ ਗਿਆ। ਆਪਣੇ ਇਸ ਕੌਤਕ ਨੂੰ ਚੰਗੀ ਤਰ੍ਹਾਂ ਵੇਖਣ ਲਈ ਜਦੋਂ ਉਸ ਨੇ ਬਾਰੀ ਦੇ ਅਗੋਂ ਚਿਕ ਚੁਕੀ,
-੧੬੬-