ਪੰਨਾ:ਦਸ ਦੁਆਰ.pdf/171

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਇਹ ਉਸ ਦੇ ਹੱਥ ਵਿਚ ਹੀ ਸੋਨੇ ਦੀ ਹੋ ਗਈ। ਮੇਜ਼ ਦੇ ਉਤੋਂ ਉਸ ਨੇ ਇਕ ਪੁਸਤਕ ਚੁਕੀ, ਹੱਥ ਲਾਉਣ ਦੀ ਦੇਰੀ ਸੀ ਜੋ ਉਹ ਇਹੋ ਜਿਹੀ ਸੁੰਦਰ ਸੁਨਹਿਰੀ ਜਿਲਦ ਵਾਲੀ ਪੋਥੀ ਬਣ ਗਈ, ਜਿਹੋਂਂ ਜਿਹੀਆਂ ਅੱਜ ਕਲ ਕਿਧਰੇ ਨਹੀਂ ਵੇਖੀਦੀਆਂ। ਜਦੋਂ ਉਸ ਨੇ ਉੱਗਲ ਨਾਲ ਪੱਤਰੇ ਪਰਤੇ ਤਾਂ ਉਸ ਨੂੰ ਪਤਾ ਲੱਗਾ ਜੋ ਉਹ ਸਾਰੇ ਹੀ ਸੋਨੇ ਦੇ ਪੱਤਰੇ ਹੋ ਗਏ ਹਨ, ਜਿਨ੍ਹਾਂ ਤੋਂ ਕੁਝ ਵੀ ਨਹੀਂ ਸੀ ਪੜ੍ਹਿਆ ਜਾਂਦਾ। ਛੇਤੀ ਛੇਤੀ ਉਹ ਕੱਪੜਿਆਂ ਤੇ ਆਪਣੇ ਆਪ ਨੂੰ ਸੁਨਹਿਰੀ ਪੋਸ਼ਾਕ ਵਿਚ ਜਿਹੜੀ ਭਾਵੇਂ ਅੱਗੇ ਵਾਂਗ ਹੀ ਮੁਲਾਇਮ ਸੀ, ਪਰ ਭਾਰੀ ਜ਼ਰੂਰ ਹੋ ਗਈ ਸੀ, ਵੇਖ ਕੇ ਡਾਢਾ ਪ੍ਰਸੰਨ ਹੋਇਆ।

ਉਸ ਨੇ ਜੇਬ ਵਿਚੋਂ ਆਪਣਾ ਰੁਮਾਲ ਕੱਢਿਆ, ਜਿਹੜਾ ਸੋਨੀ ਦੇ ਹੱਥ ਦਾ ਬੁਣਿਆ ਸੀ, ਉਹ ਵੀ ਹੋਰਨਾਂ ਚੀਜ਼ਾਂ ਵਾਂਗ ਹੀ ਸੋਨੇ ਦਾ ਬਣ ਗਿਆ ਸੀ ਤੇ ਪਿਆਰੀ ਬੱਚੀ ਦੇ ਹੱਥ ਦੇ ਹਾਸ਼ੀਏ ਦੇ ਤਰੋਪੇ ਵੀ ਤਿੱਲੇ ਵਿਚ ਭਰੇ ਹੋਏ ਦਿੱਸਦੇ ਸਨ। ਭਾਵੇਂ ਕੁਝ ਵੀ ਹੋਵੇ ਇਸ ਅਖੀਰੀ ਤਬਦੀਲੀ ਨੇ ਉਸ ਨੂੰ ਪ੍ਰਸੰਨ ਨ ਕੀਤਾ, ਉਹ ਚਾਹੁੰਦਾ ਸੀ ਜੋ ਬੱਚੀ ਦੇ ਹੱਥ ਦਾ ਬਣਿਆ ਹੋਇਆ ਰੁਮਾਲ ਉਸੇ ਤਰ੍ਹਾਂ ਰਹਿੰਦਾ, ਜਿਸ ਤਰ੍ਹਾਂ ਉਸ ਨੇ ਪਿਤਾ ਦੇ ਗੋਡੇ ਚੜ੍ਹ ਪਿਆਰ ਭਰੇ ਹੱਥਾਂ ਨਾਲ ਉਸ ਦੇ ਹੱਥ ਵਿਚ ਦਿੱਤਾ ਸੀ। ਪਰ ਮਾਇਆ ਦਾਸ ਇਹੋ ਜਿਹਾ ਬੰਦਾ ਨਹੀਂ ਸੀ ਜੋ ਇਸ ਰਤੀ ਕੁ ਗੱਲ ਲਈ ਤੰਗ ਪਿਆ ਹੋਵੇ। ਜੇਬ ਵਿਚੋਂ ਐਨਕਾਂ ਕੱਢ ਕੇ ਲਾਈਆਂ ਤਾਂ ਜੋ ਆਪਣੇ ਇਨ੍ਹਾਂ ਕੌਤਕਾਂ ਨੂੰ ਚੰਗੀ ਤਰ੍ਹਾਂ ਵੇਖ ਸਕੇ।

ਉਨ੍ਹੀਂ ਦਿਨੀ ਐਨਕਾਂ ਹਰ ਕਿਸੇ ਦੇ ਲਾਉਣ ਲਈ ਨਹੀਂ ਬਣੀਆਂ ਸਨ। ਕੇਵਲ ਰਾਜੇ ਮਹਾਰਾਜੇ ਹੀ ਇਹ ਪਹਿਨਦੇ ਹੁੰਦੇ ਸਨ। ਭਾਵੇਂ ਇਹ ਸ਼ੀਸ਼ੇ ਬੜੇ ਵਧੀਆ ਸਨ, ਪਰ ਹੁਣ ਮਾਇਆ ਦਾਸ ਨੂੰ ਇਨ੍ਹਾਂ ਵਿਚੋਂ ਕੁਝ ਵੀ ਵਿਖਾਈ ਨਹੀਂ ਦਿੰਦਾ ਸੀ। ਜਦੋਂ

-੧੬੭-