ਉਸ ਦੀ ਨਜ਼ਰ ਬੂਟਿਆਂ ਤੇ ਪਈ, ਜਿਨ੍ਹਾਂ ਨਾਲ ਕਿਧਰੇ ਖਿੜੇ ਫੁਲ ਤੇ ਕਿਧਰੇ ਬੰਦ ਕਲੀਆਂ ਲਗੀਆਂ ਹੋਈਆਂ ਸਨ। ਅੰਮ੍ਰਿਤ ਵੇਲੇ ਦੀ ਹਵਾ ਵਿਚ ਉਨ੍ਹਾਂ ਦੀ ਡਾਢੀ ਭਿੰਨੀ ਭਿੰਨੀ ਸੁਗੰਧੀ ਸੀ ਤੇ ਇਨ੍ਹਾਂ ਕੋਲੋਂ ਵਧ ਕੇ ਸੰਸਾਰ ਵਿਚ ਹੋਰ ਕੋਈ ਸ਼ੈ ਸੁੰਦਰ ਨਹੀਂ ਸੀ ਜਾਪਦੀ, ਪਰੰਤੂ ਆਪਣੀ ਸਮਝ ਅਨੁਸਾਰ ਮਾਯਾ ਦਾਸ ਨੂੰ ਇਕ ਹੋਰ ਢੰਗ ਪਤਾ ਸੀ, ਜਿਸ ਦਵਾਰੇ ਉਹ ਇਨ੍ਹਾਂ ਫੁਲਾਂ ਨੂੰ ਵਧੀਕ ਕੀਮਤੀ ਬਣਾ ਸਕਦਾ ਸੀ। ਉਸ ਨੇ ਬਾਗ਼ ਵਿਚ ਦੌੜ ਲਾਉਣੀ ਸ਼ੁਰੂ ਕਰ ਦਿਤੀ ਤਾਂ ਜੁ ਉਸ ਦੇ ਜਾਦੂ ਦੇ ਅਸਰ ਵਾਲੀ ਛੋਹ ਤੋਂ ਕੋਈ ਬੂਟਾ ਵੀ ਖਾਲੀ ਨ ਰਹਿ ਜਾਏ। ਬਸ ਸਾਰੇ ਫੁੱਲ ਤੇ ਕਲੀਆਂ ਸਗੋਂ ਉਨ੍ਹਾਂ ਦੇ ਅੰਦਰ ਬੈਠੇ ਭੰਵਰ ਵੀ ਉਸ ਦੀ ਛੋਹ ਦੇ ਕਾਰਨ ਕੰਚਨ ਹੋ ਗਏ। ਇਤਨੇ ਵਿਚ ਪ੍ਰਸ਼ਾਦ ਦਾ ਵੇਲਾ ਹੋ ਗਿਆ ਤੇ ਅੰਮ੍ਰਤ ਵੇਲੇ ਦੀ ਹਵਾ ਵਿਚ ਦੌੜ ਭੱਜ ਕਰਦੇ ਉਸ ਨੂੰ ਭੁਖ ਵੀ ਚੰਗੀ ਲਗੀ ਹੋਈ ਸੀ, ਇਸ ਲਈ ਕਾਹਲੀ ੨ ਪ੍ਰਸ਼ਾਦ ਦੇ ਅਸਥਾਨ ਤੇ ਪੁਜਾ। ਅਜੇ ਸੋਨੀ ਉਥੇ ਨਹੀਂ ਪੁਜੀ ਸੀ, ਇਸ ਲਈ ਰਾਜੇ ਨੇ ਇਕ ਨੌਕਰ ਨੂੰ ਭੇਜਿਆ ਜੋ ਉਸ ਨੂੰ ਬੁਲਾ ਕੇ ਲੈ ਆਵੇ ਤੇ ਮੇਜ਼ ਦੇ ਦਵਾਲੇ ਬਹਿ ਕੇ ਲਗਾ ਆਪ ਉਸ ਦੀ ਉਡੀਕ ਕਰਨ। ਅਜੇ ਬੈਠੇ ਨੂੰ ਥੋੜਾ ਚਿਰ ਹੀ ਹੋਇਆ ਸੀ ਜੋ ਉਸ ਦੇ ਕੰਨਾਂ ਵਿਚ ਸੋਨੀ ਦੇ ਰੋਣ ਦੀ ਅਵਾਜ਼ ਪਈ ਤੇ ਉਹ ਤ੍ਰਬਕ ਕੇ ਉਠ ਖਲੋਤਾ। ਇਸ ਗਲ ਨੇ ਉਸ ਨੂੰ ਵੱਡਾ ਹੈਰਾਨ ਕਰ ਦਿਤਾ, ਕਿਉਂ ਜੋ ਸੋਨੀ ਉਹਨਾਂ ਕੁੜੀਆਂ ਵਿਚੋਂ ਇਕ ਸੀ ਜਿਹੜੀਆਂ ਸਦਾ ਹੀ ਖਿੜੇ ਮਥੇ ਹਸੂੰ ਹਸੂੰ ਕਰਦੀਆਂ ਰਹਿੰਦੀਆਂ ਹਨ ਤੇ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਜੋ ਰੋਣਾ ਕਿਸ ਨੂੰ ਆਖਦੇ ਹਨ। ਅਜ ਦੇ ਦਿਨ ਜਦੋਂ ਮਾਇਆ ਦਾਸ ਆਪਣੀ ਨਵੀਂ ਸ਼ਕਤੀ ਦੇ ਕਰਕੇ ਵਡਾ ਹੀ ਪ੍ਰਸੰਨ ਬੈਠਾ ਸੀ, ਇਸ ਕੁੜੀ ਦੇ ਰੋਣ ਦੀ ਅਵਾਜ਼ ਕਰਕੇ ਉਸ ਦਾ ਦਿਲ ਧੜਕਣ ਲਗ ਪਿਆ। ਇਤਨੇ ਵਿਚ ਰੋਂਦੀ ਰੋਂਦੀ
-੧੬੯-