ਪੰਨਾ:ਦਸ ਦੁਆਰ.pdf/176

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਉਸ ਦਾ ਮੂੰਹ ਆਲੂ ਨਾਲ ਨਹੀਂ, ਸਗੋਂ ਸੋਨੇ ਦੀ ਗਰਮ ਡਲੀ ਨਾਲ ਸੜ ਗਿਆ ਤੇ ਦਰਦ ਦੇ ਮਾਰੇ ਕੁਰਸੀ ਤੋਂ ਕੁਦ ਕੇ ਟੱਪਣ ਲਗ ਪਿਆ।

ਸੋਨੀ ਨੇ ਪਿਆਰ ਨਾਲ ਆਖਿਆ, "ਪਾਪਾ ਜੀ ! ਕੀ ਹੋਇਆ ਹੈ ? ਕੀ ਮੂੰਹ ਸਾੜ ਲਿਆ ਜੇ ?”

ਮਾਇਆਂ ਦਾਸ ਨੇ ਡਾਢੇ ਦੁਖ ਨਾਲ ਆਖਿਆ, “ਪਿਆਰੀ ਸੋਨੀ, ਕੀ ਦਸਾਂ, ਪਤਾ ਨਹੀਂ ਤੇਰੇ ਪਾਪੇ ਨਾਲ ਕੀ ਬੀਤੇਗੀ।"

ਹੁਣ ਤਾਂ ਮਾਇਆ ਦਾਸ ਨੂੰ ਹੋਸ਼ ਆਈ ਕਿ ਇਕ ਗ਼ਰੀਬ ਤੋਂ ਗ਼ਰੀਬ ਮਜ਼ਦੂਰ ਵੀ ਜਿਹੜਾ ਸਾਰੀ ਦਿਹਾੜੀ ਮਜ਼ਦੂਰੀ ਕਰਨ ਮਗਰੋਂ ਸੰਧਿਆ ਵੇਲੇ ਹੀ ਇਕ ਬਾਜਰੇ ਦੀ ਰੋਟੀ ਤੇ ਪਾਣੀ ਦੇ ਛੰਨੇ ਨਾਲ ਢਿਡ ਭਰ ਲੈਂਦਾ ਹੈ, ਉਸ ਕੋਲੋਂ ਹਜ਼ਾਰਾਂ ਦਰਜੇ ਚੰਗਾ ਹੈ। ਸਵੇਰ ਵੇਲੇ ਦੀ ਭੁਖ ਲਗੀ ਹੋਈ ਹੈ, ਪਰ ਅੰਦਰ ਕੁਝ ਨਹੀਂ ਜਾ ਸਕਿਆ। ਸੰਧਿਆ ਨੂੰ ਕੀ ਹੋਵੇਗਾ ? ਭੁਖ ਕਿਤਨੀ ਤੇਜ਼ ਹੋਵੇਗੀ ਪਰ ਉਦੋਂ ਵੀ ਕੁਝ ਨਹੀਂ ਖਾਧਾ ਜਾਣਾ। ਇਸ ਦਸ਼ਾ ਵਿਚ ਕਿਤਨੇ ਦਿਨ ਉਹ ਜੀ ਸਕੇਗਾ ? "ਹਜ਼ਾਰਾਂ ਲਖਾਂ ਰੁਪਿਆਂ ਤੋਂ ਵੀ ਮੈਨੂੰ ਹੁਣ ਇਕ ਰੋਟੀ ਦਾ ਟੋਟਾ ਜਾਂ ਅੰਡਾ ਹਥ ਨਹੀਂ ਆ ਸਕਦਾ। ਕੀ ਸੰਸਾਰ ਵਿਚ ਸੋਨਾ ਹੀ ਸਭ ਕੁਝ ਹੈ ?"

ਭਾਵੇਂ ਉਸ ਦੇ ਮਨ ਵਿਚ ਇਹ ਖ਼ਿਆਲ ਗੁਜ਼ਰ ਰਹੇ ਸਨ, ਪਰ ਤਾਂ ਵੀ ਅਜੇ ਇਤਨੀ ਮਾਮੂਲੀ ਗਲ ਬਦਲੇ ਇਸ ਸ਼ਕਤੀ ਨੂੰ ਛਡਣ ਲਈ ਤਿਆਰ ਨਹੀਂ ਸੀ, ਪਰ ਭੁੱਖ ਡਾਢੀ ਲਗੀ ਹੋਈ ਸੀ, ਹੁਣ ਕਰੇ ਕੀ ? ਇਸੇ ਘਬਰਾਹਟ ਵਿਚ ਉਸ ਦੇ ਮੂੰਹ ਵਿਚੋਂ ਚੀਕ ਨਿਕਲ ਗਈ। ਨਿੱਕੀ ਸੋਨੀ ਹੈਰਾਨ ਸੀ ਜੋ ਉਸ ਦੇ ਪਾਪੇ ਨੂੰ ਅਜ ਕੀ ਹੋ ਗਿਆ ਹੈ, ਆਰਾਮ ਨਾਲ ਪਰਸ਼ਾਦ ਕਿਉਂ ਨਹੀਂ ਛਕਦਾ, ਕੁਝ ਚਿਰ ਤਾਂ ਉਸ ਦੇ ਮੂੰਹ ਵਲ ਤਕਦੀ ਰਹੀ, ਫਿਰ ਉਸ ਦੇ ਦੁਖ ਨੂੰ ਨਾ ਸਹਾਰਦੀ ਹੋਈ ਕੁਰਸੀ ਤੋਂ ਉਠੀ ਤੇ ਦੌੜ ਕੇ ਉਸ

-੧੭੨-