ਪੰਨਾ:ਦਸ ਦੁਆਰ.pdf/181

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਚਨ", ਪਰ ਜਦੋਂ ਉਸ ਨੇ ਸਿਰ ਚੁਕਿਆ, ਤਾਂ ਓਪਰਾ ਪੁਰਸ਼ ਉਥੇ ਹੈ ਨਹੀਂ ਸੀ।

ਇਸ ਗੱਲ ਦੇ ਦੱਸਣ ਦੀ ਕੀ ਲੋੜ ਹੈ ਜੋ ਉਸ ਵੇਲੇ ਇਕ ਗੜਵਾ ਚੁੱਕ ਕੇ, ਜਿਹੜਾ ਉਸ ਦੇ ਹੱਥ ਲਗਦਿਆਂ ਹੀ ਸੋਨੇ ਦਾ ਹੋ ਗਿਆ ਸੀ, ਮਾਇਆ ਦਾਸ ਨਦੀ ਵੱਲ ਭੱਜ ਪਿਆ। ਨੌਕਰ ਹੈਰਾਨ ਹੁੰਦੇ ਸਨ ਜੋ ਜਦੋਂ ਉਹ ਬਾਗ਼ ਦੇ ਬੂਟਿਆਂ ਵਿਚੋਂ ਲੰਘਦਾ ਸੀ, ਆਪਣੇ ਪਿਛੇ ਪੱਤਰ ਤੇ ਟਾਹਣੀਆਂ ਪੀਲੀਆਂ ਹੀ ਛੱਡਦਾ ਜਾਂਦਾ ਸੀ, ਜਿਵੇਂ ਪੱਤਝੜ ਰੁੱਤ ਕੇਵਲ ਉਸੇ ਬਾਗ਼ ਵਿਚ ਹੀ ਆਈ ਪਈ ਸੀ।

ਨਦੀ ਦੇ ਕੰਢੇ ਪੁੱਜ ਕੇ ਜੁੱਤੀ ਉਤਾਰਨੀ ਵੀ ਭੁੱਲ ਗਿਆ ਤੇ ਉਸੇ ਤਰ੍ਹਾਂ ਹੀ ਸਿਰ ਦੇ ਭਾਰ ਛਾਲ ਕੱਢ ਮਾਰੀ। ਜਦ ਸਿਰ ਬਾਹਰ ਕੱਢਿਆ ਤਾਂ ਲੰਮਾ ਜਿਹਾ ਸਾਹ ਲੈ ਕੇ ਆਖਣ ਲਗਾ, "ਸੱਚ ਮੁੱਚ ਇਹ ਜਾਨ ਪਾ ਦੇਣ ਵਾਲਾ ਇਸ਼ਨਾਨ ਹੈ। ਹੁਣ ਤਾਂ ਕੰਚਨ ਛੋਹ ਦੀ ਸ਼ਕਤੀ ਜ਼ਰੂਰ ਧੋਤੀ ਗਈ ਹੋਵੇਗੀ, ਹਾਂ ਹੁਣ ਗੜਵਾਂ ਵੀ ਭਰ ਲਵਾਂ !"

ਗੜਵੇ ਨੂੰ ਪਾਣੀ ਵਿਚ ਬੋੜਦਿਆਂ ਹੀ ਉਹ ਇਹ ਵੇਖ ਕੇ ਅਤੀ ਹੀ ਪ੍ਰਸੰਨ ਹੋਇਆ ਜੋ ਗੜਵਾ ਮੁੜ ਉਸੇ ਧਾਤ ਦਾ ਹੋ ਗਿਆ, ਜਿਸ ਦਾ ਉਸ ਦੇ ਹੱਥ ਲੱਗਣ ਤੋਂ ਪਹਿਲਾਂ ਹੈ ਸੀ। ਹੁਣ ਉਸ ਨੂੰ ਇਹ ਵੀ ਪਤਾ ਲੱਗਣ ਲੱਗ ਪਿਆ ਜੋ ਉਸ ਦੇ ਆਪਣੇ ਅੰਦਰ ਵੀ ਤਬਦੀਲੀ ਹੋਣ ਲਗ ਪਈ ਹੈ ਤੇ ਮਣਾਂ ਮੂੰਹ ਭਾਰ ਉਸ ਦੇ ਦਿਲ ਤੋਂ ਲਹਿ ਗਿਆ ਹੈ। ਇਸ ਵਿਚ ਕੋਈ ਸੰਦੇਹ ਨਹੀਂ ਜੋ ਉਸ ਸ਼ਕਤੀ ਦੇ ਕਾਰਨ, ਉਸ ਦਾ ਆਪਣਾ ਦਿਲ ਵੀ ਹੌਲੇ ਹੌਲੇ ਸੋਨਾ ਬਣ ਗਿਆ ਸੀ, ਪਰ ਹੁਣ ਮੁੜ ਉਹ ਆਪਣੀ ਅਸਲੀ ਦਸ਼ਾ ਤੇ ਆ ਗਿਆ ਜਾਪਦਾ ਸੀ। ਨਦੀ ਦੇ ਕੰਢੇ ਇਕ ਸਾਵੇ ਫੁੱਲ ਨੂੰ ਵੇਖ ਕੇ ਉਸ ਨੇ ਛੇਤੀ ਨਾਲ ਉਸ ਨੂੰ ਹੱਥ ਲਾਇਆ

-੧੭੭-