ਸਮੱਗਰੀ 'ਤੇ ਜਾਓ

ਪੰਨਾ:ਦਸ ਦੁਆਰ.pdf/182

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਤੇ ਇਹ ਦੇਖ ਕੇ ਜੋ ਉਸ ਦਾ ਰੰਗ ਨਹੀਂ ਵਟਿਆ, ਅਤੀ ਪ੍ਰਸੰਨ ਹੋਇਆ, ਤੇ ਹੁਣ ਉਸ ਨੂੰ ਨਿਸਚਾ ਹੋ ਗਿਆ ਜੋ ਕੰਚਨ ਛੋਹ ਦਾ ਸਰਾਪ ਦੂਰ ਹੋ ਗਿਆ ਹੈ।

ਰਾਜਾ ਮਾਇਆ ਦਾਸ ਕਾਹਲੀ ਕਾਹਲੀ ਮਹੱਲ ਵੱਲ ਤੁਰਿਆ ਆਉਂਦਾ ਸੀ, ਨੌਕਰ ਚਾਕਰ ਹੈਰਾਨ ਸਨ ਜੋ ਰਾਜੇ ਨੂੰ ਕੀ ਹੋ ਗਿਆ ਹੈ ਜੋ ਪਾਣੀ ਦਾ ਭਰਿਆ ਗੜਵਾ ਇਤਨਾ ਸੰਭਾਲ ਕੇ ਚੁੱਕੀ ਲਿਆ ਰਿਹਾ ਹੈ। ਪਰ ਉਨ੍ਹਾਂ ਨੂੰ ਕੀ ਪਤਾ ਸੀ। ਮਹੱਲ ਪੁੱਜ ਕੇ ਪਹਿਲਾ ਕੰਮ ਜਿਹੜਾ ਉਸ ਨੇ ਕੀਤਾ, ਸੋਨੀ ਦੇ ਸੁਨੈਹਰੀ ਬੁੱਤ ਤੇ ਪਾਣੀ ਛਿਣਕਣ ਦਾ ਸੀ। ਆਹਾ ! ਉਸ ਦੇ ਲਈ ਉਹ ਪਾਣੀ ਕਿਤਨਾ ਕੀਮਤੀ ਸੀ। ਪਾਣੀ ਪੈਣ ਦੀ ਹੀ ਦੇਰ ਸੀ ਜੋ ਉਸ ਦੇ ਮੁਖੜੇ ਤੇ ਲਾਲੀ ਫਿਰ ਆਈ ਤੇ ਨਿੱਛਾਂ ਮਾਰਨ ਲਗ ਪਈ। ਉਹ ਹੈਰਾਨ ਹੁੰਦੀ ਸੀ ਜੋ ਉਹ ਪਾਣੀ ਨਾਲ ਭਿੱਜੀ ਪਈ ਹੈ ਤੇ ਪੀਤਾ ਹੁਰੀਂਂ ਅਜੇ ਹੋਰ ਪਾਣੀ ਉਸ ਉੱਤੇ ਸੁਟ ਰਹੇ ਹਨ। ਉਸ ਨੇ ਜ਼ੋਰ ਦੀ ਅਖਿਆ, "ਪਾਪਾ ਜੀ , ਹੋਰ ਨਾ ਸੁਟੋ ! ਵੇਖੋ ਖਾਂ ਤੁਸਾਂ ਕਿਵੇਂ ਮੇਰਾ ਝੱਗਾ ਖ਼ਰਾਬ ਕਰ ਛਡਿਆ ਹੈ !" ਚੰਗੀ ਗੱਲ ਹੋਈ ਜੋ ਸੋਨੀ ਨੂੰ ਇਹ ਪਤਾ ਨਾ ਲੱਗਾ ਜੋ ਉਹ ਨਿੱਕਾ ਜਿਹਾ ਸੋਨੇ ਦਾ ਬੁਤ ਬਣ ਗਈ ਸੀ। ਪਿਤਾ ਨੇ ਵੀ ਇਹ ਜ਼ਰੂਰੀ ਨਾ ਸਮਝਿਆ ਜੋ ਪਿਆਰੀ ਬੱਚੀ ਨੂੰ ਦੱਸੇ ਜੋ ਉਸ ਕੋਲੋਂ ਕਿਤਨਾ ਮੂਰਖ-ਪੁਣਾ ਹੋਇਆ ਹੈ, ਸਗੋਂ ਇਹ ਦਸਣਾ ਚਾਹੁੰਦਾ ਸੀ ਜੋ ਹੁਣ ਉਹ ਕਿਤਨਾ ਸਿਆਣਾ ਹੋ ਗਿਆ ਹੈ, ਇਸ ਲਈ ਉਹ ਸੋਨੀ ਨੂੰ ਆਪਣੇ ਨਾਲ ਬਾਗ਼ ਲੈ ਗਿਆ, ਜਿਥੇ ਬਾਕੀ ਦਾ ਬੱਚਿਆ ਪਾਣੀ ਉਸ ਨੇ ਫੁੱਲਾਂ ਦੇ ਬੂਟਿਆਂ ਤੇ ਛਿੜਕਿਆ, ਜਿਸ ਦਾ ਅਸਰ ਇਹ ਹੋਇਆ ਜੋ ਪੰਜ ਹਜ਼ਾਰ ਤੋਂ ਵੱਧ ਫੁੱਲ ਮੁੜ ਆਪਣੀ ਅਸਲੀ ਦਸ਼ਾ ਤੇ ਆ ਗਏ।


-੧੭੮-