ਸਮੱਗਰੀ 'ਤੇ ਜਾਓ

ਪੰਨਾ:ਦਸ ਦੁਆਰ.pdf/21

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਝੂਠੀ ਪ੍ਰੀਤ

"ਡਾਕਟਰ, ਡਾਕਟਰ!"

ਅੱਧੀ ਰਾਤ ਦੇ ਸਮੇਂ ਇਸ ਘਬਰਾਈ ਹੋਈ ਅਵਾਜ਼ ਨੇ ਮੈਨੂੰ ਨੀਂਦ ਤੋਂ ਜਗਾ ਦਿਤਾ। ਅੱਖਾਂ ਖੋਲ੍ਹ ਕੇ ਵੇਖਣ ਤੋਂ ਪਤਾ ਲਗਾ ਜੋ ਸਾਡੇ ਪਿੰਡ ਦੇ ਜ਼ਿਮੀਂਦਾਰ ਬਨਾਰਸੀ ਬਾਬੂ ਖੜੇ ਹਨ। ਮੈਂ ਛੇਤੀ ਛੇਤੀ ਉੱਠ ਕੇ ਇਕ ਕੁਰਸੀ ਖਿੱਚਕੇ ਉਨ੍ਹਾਂ ਨੂੰ ਬੈਠਣ ਨੂੰ ਆਖਿਆ ਤੇ ਆਪ ਪਿਆਰ ਨਾਲ ਉਨ੍ਹਾਂ ਵੱਲ ਤੱਕਣ ਲਗਾ। ਘੜੀ ਵੇਖੀ ਤਾਂ ਉਸ ਵੇਲੇ ਢਾਈ ਵਜੇ ਸਨ।

ਬਨਾਰਸੀ ਬਾਬੂ ਦਾ ਮੂੰਹ ਪੀਲਾ ਤੇ ਅੱਖਾਂ ਖੁਲ੍ਹੀਆਂ ਪਈਆਂ ਸਨ। ਉਨ੍ਹਾਂ ਘਬਰਾਈ ਹੋਈ ਅਵਾਜ਼ ਵਿਚ ਆਖਿਆ "ਵੇਖੋ ਜੀ, ਡਾਕਟਰ ਜੀ! ਬੀਮਾਰੀ ਦੀਆਂ ਨਿਸ਼ਾਨੀਆਂ ਮੁੜ ਪ੍ਰਗਟ ਹੋਣ ਲੱਗ ਪਈਆਂ ਹਨ, ਤੁਹਾਡੀ ਦਵਾਈ ਨੇ ਮੈਨੂੰ ਕੋਈ

-੧੭-

-੧੭-