ਪੰਨਾ:ਦਸ ਦੁਆਰ.pdf/22

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਲਾਭ ਨਹੀਂ ਪੁਚਾਇਆ।"

ਮੈਂ ਹੌਲੇ ਜਿਹੇ ਆਖਿਆ, "ਸ਼ਾਇਦ ਤੁਸੀਂ ਸ਼ਰਾਬ ਵਧੀਕ ਵਰਤਣ ਲਗ ਪਏ ਹੋ।" ਬਨਾਰਸੀ ਬਾਬੂ ਦਾ ਚਿਹਰਾ ਕ੍ਰੋਧ ਨਾਲ ਲਾਲ ਸੁਰਖ ਹੋ ਗਿਆ, ਤੇਜ਼ ਹੋ ਕੇ ਆਖਣ ਲਗਾ, "ਮੇਰੀ ਬੀਮਾਰੀ ਸ਼ਰਾਬ ਦੇ ਕਾਰਨ ਨਹੀਂ, ਅਸਲ ਕਾਰਨ ਜਾਣਨ ਲਈ ਮੇਰੀ ਸਿਰ ਬੀਤੀ ਕਹਾਣੀ ਤਾਂ ਜ਼ਰਾ ਕੁ ਸੁਣੋ।"

ਚਾਰ ਵਰ੍ਹੇ ਹੋਏ, ਮੈਂ ਸਖ਼ਤ ਬੀਮਾਰ ਪੈ ਗਿਆ। ਮੇਰੇ ਬਚਣ ਦੀ ਕੋਈ ਆਸ ਬਾਕੀ ਨ ਰਹੀ, ਪੰਤੁ ਅਚਨਚੇਤ ਮੇਰੇ ਰੋਗ ਨੇ ਮੋੜਾ ਜੁ ਖਾਧਾ, ਮੈਂ ਰਾਜ਼ੀ ਹੋਣ ਲਗ ਪਿਆ ਤੇ ਇਕ ਮਹੀਨੇ ਮਗਰੋਂ ਨੌ-ਬਰ-ਨੌਂ ਹੋ ਗਿਆ ਮੇਰੀ ਬੀਮਾਰੀ ਵਿਚ ਮੇਰੀ ਵਹੁਟੀ ਨੇ ਰਾਤ ਦਿਨ ਇਕ ਕਰ ਛੱਡਿਆ, ਇਸ ਲੰਮੇ ਸਮੇਂ ਵਿਚ ਮੇਰੀ ਵਹੁਟੀ ਨੇ ਜਮਦੂਤ ਦੇ ਹਥੋਂ ਮੈਨੂੰ ਛੁੜਾਉਣ ਲਈ ਆਪਣੀ ਪੂਰੀ ਵਾਹ ਲਾਈ। ਇਨ੍ਹਾਂ ਦਿਨਾਂ ਵਿਚ ਨਾ ਉਸ ਦੇ ਪੇਟ ਅੰਨ ਦੀ ਛਟਾਂਕੀ ਗਈ ਤੇ ਨਾ ਹੀ ਉਸ ਦੀਆਂ ਅੱਖਾਂ ਵਿਚ ਨੀਂਦਰ ਆਈ। ਉਸ ਨੂੰ ਸਵਾਏ ਮੇਰੇ ਰਾਜ਼ੀ ਹੋਣ ਦੇ ਹੋਰ ਕੋਈ ਖ਼ਿਆਲ ਹੀ ਨਹੀਂ ਸੀ। ਧੋਖਾ ਖਾਧੇ ਹੋਏ ਬਘਿਆੜ ਵਾਂਗ ਕਾਲ ਨੇ ਮੈਨੂੰ ਛਡ ਕੇ ਆਪਣੇ ਤ੍ਰਿਖੇ ਪੰਜਿਆਂ ਨਾਲ ਮੇਰੀ ਵਹੁਟੀ ਨੂੰ ਧਰ ਦਬਾਇਆ। ਮੇਰੀ ਵਹੁਟੀ ਨੂੰ ਮੋਇਆ ਹੋਇਆ ਬੱਚਾ ਪੈਦਾ ਹੋਇਆ। ਉਸਦੀ ਸਿਹਤ ਵਿਗੜ ਗਈ ਤੇ ਉਸਦੀ ਸੇਵਾ ਕਰਨ ਦੀ ਹੁਣ ਮੇਰੀ ਵਾਰੀ ਸੀ, ਪ੍ਰੰਤੂ ਉਹ ਇਹ ਕਦ ਸਹਾਰ ਸਕਦੀ ਸੀ, ਉਹ ਮੈਨੂੰ ਆਖਦੀ, "ਤੁਸੀਂ ਕਿਉਂ ਘੜੀ ਮੁੜੀ ਮੇਰੇ ਕਮਰੇ ਵਿਚ ਆਉਂਦੇ ਜਾਂਦੇ ਰਹਿੰਦੇ ਹੋ।"

ਜੇ ਕਦੇ ਰਾਤ ਨੂੰ ਮੈਂ ਉਸ ਦੇ ਕਮਰੇ ਵਿਚ ਜਾਂਦਾ ਤੇ ਸੇਵਾ ਕਰਦਾ ਤਾਂ ਉਹ ਘਬਰਾ ਜਾਂਦੀ, ਜੇ ਕਦੇ ਉਸ ਦੀ ਸੇਵਾ ਦੇ ਕਾਰਨ ਮੇਰੇ ਪ੍ਰਸ਼ਾਦ ਛਕਣ ਦੇ ਸਮੇਂ ਵਿਚ ਕੁਝ ਮਿੰਟਾਂ ਦੀ ਦੇਰੀ ਵੀ ਪੈ

-੧੮-