ਸਮੱਗਰੀ 'ਤੇ ਜਾਓ

ਪੰਨਾ:ਦਸ ਦੁਆਰ.pdf/23

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਜਾਂਦੀ, ਤਾਂ ਕਦੇ ਤਾਂ ਉਹ ਗੁੱਸੇ ਹੋ ਕੇ ਕਦੇ ਮਿੰਨਤਾਂ ਤਰਲੇ ਕਰਦਿਆਂ ਹੋਇਆਂ, ਮੈਨੂੰ ਆਖਦੀ, "ਤੁਸੀਂ ਪਰਸ਼ਾਦ ਵੇਲੇ ਸਿਰ ਛਕ ਲੀਤਾ ਕਰੋ, ਕਿਧਰੇ ਬੀਮਾਰ ਨਾ ਪੈ ਜਾਵੋ।"

ਮੇਰਾ ਖ਼ਿਆਲ ਹੈ ਤੁਸਾਂ ਮੇਰਾ ਬਗੀਚੇ ਵਾਲਾ ਮਕਾਨ ਵੇਖਿਆ ਹੋਇਆ ਹੈ। ਮਕਾਨ ਦੇ ਸਾਹਮਣੇ ਬਾਗ਼ ਹੈ ਤੇ ਬਾਗ਼ ਦੇ ਤਲੇ ਨਦੀ ਵਗਦੀ ਹੈ। ਦੱਖਣ ਪਾਸੇ ਸਾਡੇ ਸੌਣ ਵਾਲੇ ਕਮਰੇ ਦੇ ਠੀਕ ਤਲੇ ਮੇਰੀ ਵਹੁਟੀ ਨੇ ਆਪਣੇ ਹਥਾਂ ਨਾਲ ਫੁਲਾਂ ਦੀ ਇਕ ਕਿਆਰੀ ਲਾਈ ਸੀ। ਉਸ ਵਿਚ ਸਾਰੇ ਹੀ ਕਿਸਮਾਂ ਦੇ ਫੁਲ ਸਨ : ਗੁਲਾਬ, ਚੰਬੇਲੀ, ਗੇਂਦਾ, ਨਰਗਸ ਆਦਿ। ਅੰਬ ਦੇ ਇਕ ਲੰਮੇ ਪੇੜ ਦੇ ਤਲੇ ਉਸ ਨੇ ਸੰਗਮਰਮਰ ਦਾ ਇਕ ਚਬੂਤਰਾ ਵੀ ਬਣਵਾਇਆ ਸੀ। ਅਰੋਗਤਾ ਦੀ ਹਾਲਤ ਵਿਚ ਉਸ ਨੂੰ ਹਰ ਰੋਜ਼ ਦੋ ਵਾਰੀ ਧੋਂਦੀ ਤੇ ਸੰਧਿਆ ਵੇਲੇ ਘਰ ਦੇ ਕੰਮ ਕਾਜ ਤੋਂ ਵਿਹਲੀ ਹੋ ਕੇ ਇਥੇ ਆ ਕੇ ਬੈਠਦੀ ਤੇ ਪਹਿਰਾਂ ਹੀ ਦਰਿਆ ਦੀਆਂ ਲਹਿਰਾਂ ਦਾ ਅਨੰਦ ਲੈਂਦੀ।

ਚੇਤ ਵਿਸਾਖ ਦਾ ਮਹੀਨਾ ਸੀ, ਚਾਨਣੀ ਰਾਤ ਸੀ, ਉਸ ਨੂੰ ਬੀਮਾਰ ਹੋਇਆਂ ਕਿਤਨੇ ਹੀ ਦਿਨ ਗੁਜ਼ਰ ਚੁਕੇ ਸਨ; ਅਜ ਉਸ ਨੇ ਬੀਮਾਰੀ ਦੇ ਕਮਰੇ ਤੋਂ ਨਿਕਲ ਕੇ ਬਾਗ਼ ਵਿਚ ਬੈਠਣ ਦੀ ਇਛਿਆ ਪ੍ਰਗਟ ਕੀਤੀ। ਮੈਂ ਵਡੀ ਗਉਂ ਨਾਲ ਉਸ ਨੂੰ ਆਪਣੇ ਦੋਹਾਂ ਹੱਥਾਂ ਦਾ ਸਹਾਰਾ ਦਿਤਾ ਤੇ ਲਿਆ ਕੇ ਪੇੜ ਦੇ ਤੇਲੇ ਸੰਗਮਰਮਰ ਦੇ ਥੜੇ ਤੇ ਬਿਠਾ ਦਿਤਾ। ਚੰਨ ਦੀਆਂ ਕਿਰਨਾਂ ਉਸ ਦੇ ਥਕੇ ਹੋਏ ਚਿਹਰੇ ਤੇ ਪੈ ਰਹੀਆਂ ਸਨ ਤੇ ਚਾਰੇ ਬੰਨੇ ਚੁਪ ਚਾਪ ਵਰਤੀ ਹੋਈ ਸੀ।

ਜਦੋਂ ਮੈਂ ਉਸ ਦੇ ਲਾਗੇ ਬੈਠ ਕੇ ਬਾਗ਼ ਦੀ ਉਸ ਬਹਾਰ ਵਿਚ ਉਸ ਦੇ ਸੁੰਦਰ ਚੇਹਰੇ ਵਲ ਵੇਖਿਆ, ਤਾਂ ਮੇਰਾ ਜੀ ਭਰ ਆਇਆ। ਹੌਲੇ ਜਿਹੇ ਉਸ ਨੂੰ ਆਪਣੇ ਨੇੜੇ ਕਰ ਕੇ ਮੈਂ ਉਸ ਦਾ

-੧੯-