ਇਕ ਹਥ ਆਪਣੇ ਹਥ ਵਿਚ ਲੈ ਲਿਆ ਤੇ ਉਸ ਨੇ ਵੀ ਮੈਨੂੰ ਰੋਕਣ ਦਾ ਕੋਈ ਜਤਨ ਨਾ ਕੀਤਾ। ਜਦੋਂ ਇਸ ਦਸ਼ਾ ਵਿਚ ਮੈਂ ਕੁਝ ਚਿਰ ਬੈਠਾ ਰਿਹਾ ਤਾਂ ਮੇਰਾ ਦਿਲ ਧੜਕਣ ਲਗਾ ਤੇ ਮੈਂ ਆਖਿਆ, "ਪਿਆਰੀ, ਮੈਂ ਤੁਹਾਡਾ ਪ੍ਰੇਮ ਕਦੇ ਨਹੀਂ ਭੁਲਾਂਗਾ," ਮੇਰੀ ਵਹੁਟੀ ਖਿੜ ਖਿੜਾ ਕੇ ਹੱਸੀ। ਉਸ ਹਾਸੇ ਤੋਂ ਖੁਸ਼ੀ ਤੇ ਬੇਇਤਬਾਰੀ ਦੋਵੇਂ ਪ੍ਰਗਟ ਹੁੰਦੀਆਂ ਸਨ। ਉਸ ਨੇ ਮੈਨੂੰ ਕੋਈ ਉੱਤਰ ਤਾਂ ਨਾ ਦਿਤਾ,ਪ੍ਰੰਤੂ ਉਸ ਦੇ ਹਾਸੇ ਨੇ ਮੈਨੂੰ ਸਾਫ਼ ਸਾਫ਼ ਦਸ ਦਿਤਾ, ਜੋ ਉਹ ਨਾ ਹੀ ਮੇਰੇ ਤੇ ਇਤਬਾਰ ਕਰਦੀ ਹੈ ਤੇ ਨਾ ਹੀ ਆਪ ਇਹ ਚਾਹੁੰਦੀ ਹੈ।
ਬਹੁਤੇਰਾ ਦਾਰੂ ਦਰਮਲ ਕੀਤਾ, ਪ੍ਰੰਤੂ ਮੇਰੀ ਵਹੁਟੀ ਦੀ ਬੀਮਾਰੀ ਵਿਚ ਕੋਈ ਫ਼ਰਕ ਨਾ ਪਿਆ। ਡਾਕਟਰ ਨੇ ਪਾਣੀ ਬਦਲਾਉਣ ਲਈ ਆਖਿਆ ਤੇ ਉਸ ਦੇ ਆਖੇ ਤੇ ਮੈਂ ਉਸ ਨੂੰ ਅਲਾਹਬਾਦ ਲੈ ਗਿਆ। ਇਹ ਆਖਦੇ ਹੋਏ ਬਨਾਰਸੀ ਬਾਬੂ ਰੁਕ ਗਏ। ਥੋੜਾ ਚਿਰ ਚੁਪ ਚੁਪ ਰਹਿਣ ਮਗਰੋਂ ਉਹ ਬੋਲੇ, "ਡਾਕਟਰ ਹਰਨ ਮੇਰੀ ਵਹੁਟੀ ਦਾ ਇਲਾਜ ਕਰਦਾ ਸੀ, ਕੁਝ ਦਿਨਾਂ ਮਗਰੋਂ ਉਸ ਨੇ ਮੈਨੂੰ ਦਸ ਦਿਤਾ ਜੋ ਉਸ ਦੀ ਬੀਮਾਰੀ ਦਾ ਕੋਈ ਇਲਾਜ ਨਹੀਂ, ਸਾਰੀ ਉਮਰ ਉਹ ਇਵੇਂ ਹੀ ਰੋਗੀ ਰਹੇਗੀ।" ਇਕ ਦਿਨ ਮੇਰੀ ਵਹੁਟੀ ਨੇ ਮੈਨੂੰ ਆਖਿਆ, "ਇਹ ਬੀਮਾਰੀ ਮੇਰਾ ਪਿਛਾ ਨਹੀਂ ਛਡਦੀ ਤੇ ਨਾ ਹੀ ਮੇਰੇ ਛੇਤੀ ਮਰਨ ਦੀ ਕੋਈ ਆਸ ਹੈ। ਤੁਸੀਂ ਆਪਣੀ ਉਮਰ ਇਕ ਸਦਾ ਬੀਮਾਰ ਰਹਿਣ ਵਾਲੀ ਤੀਵੀਂ ਨਾਲ ਕਿਉਂ ਖ਼ਰਾਬ ਕਰਦੇ ਹੋ? ਚੰਗਾ ਹੋਵੇ ਜੋ ਤੁਸੀਂ ਮੇਰਾ ਖ਼ਿਆਲ ਛਡ ਕੇ ਦੂਜਾ ਵਿਆਹ ਕਰ ਲਉ।" ਹੁਣ ਹੱਸਣ ਦੀ ਮੇਰੀ ਵਾਰੀ ਸੀ, ਪ੍ਰੰਤੂ ਮੇਰੇ ਅੰਦਰ ਹੱਸਣ ਦੀ ਤਾਕਤ ਨਹੀਂ ਸੀ, ਮੈਂ ਜੋਸ਼ ਵਿਚ ਆ ਕੇ ਆਖਿਆ, "ਜਦ ਤੋੜੀ ਮੇਰੇ ਅੰਦਰ ਸਵਾਸ ਹਨ" ...ਉਸ ਨੇ ਮੈਨੂੰ ਟੋਕਦਿਆਂ ਹੋਇਆਂ ਆਖਿਆ, "ਬਸ
-੨੦-