ਸਮੱਗਰੀ 'ਤੇ ਜਾਓ

ਪੰਨਾ:ਦਸ ਦੁਆਰ.pdf/26

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਸੀ। ਹੁਣ ਆਪਣੇ ਸਮੇਂ ਦਾ ਬਾਹਲਾ ਹਿੱਸਾ ਮੈਂ ਉਸ ਦੀ ਸੰਗਤ ਵਿਚ ਹੀ ਗੁਜ਼ਾਰਦਾ। ਰਾਤ ਨੂੰ ਢੇਰ ਚਿਰ ਤੋੜੀ ਉਨ੍ਹਾਂ ਦੇ ਘਰ ਹੀ ਬੈਠਾ ਰਹਿੰਦਾ, ਭਾਵੇਂ ਉਹ ਵੇਲਾ ਵਹੁਟੀ ਨੂੰ ਦਵਾਈ ਪਲਾਉਣ ਦਾ ਹੀ ਹੁੰਦਾ। ਮੇਰੀ ਵਹੁਟੀ ਨੂੰ ਪਤਾ ਸੀ ਜੋ ਮੈਂ ਡਾਕਟਰ ਹਰਨ ਦੇ ਮਕਾਨ ਤੇ ਰਹਿੰਦਾ ਹਾਂ ਪਰੰਤੂ ਉਸ ਨੇ ਕਦੇ ਦੇਰ ਨਾਲ ਆਵਣ ਦਾ ਕਾਰਨ ਤਕ ਨਾ ਪੁਛਿਆ।

ਹੁਣ ਰੋਗੀ ਦੇ ਕਮਰੇ ਵਿਚ ਮੇਰਾ ਦਿਲ ਕਿਵੇਂ ਲਗਦਾ, ਉਥੇ ਟਿਕਣ ਵਿਚ ਮੈਨੂੰ ਦੁਖ ਭਾਸਦਾ। ਹੁਣ ਵਹੁਟੀ ਵਲ ਮੇਰਾ ਉਹ ਧਿਆਨ ਨਹੀਂ ਸੀ, ਤੇ ਬਹੁਤ ਵਾਰੀ ਤਾਂ ਉਸ ਨੂੰ ਸਮੇਂ ਸਿਰ ਦਵਾਈ ਦੇਣਾ ਵੀ ਭੁਲ ਜਾਂਦਾ।

ਡਾਕਟਰ ਨੇ ਮੈਨੂੰ ਕਈ ਵਾਰੀ ਆਖਿਆ ਕਿ ਜਿਹੜੇ ਲੋਗ ਲਾ-ਇਲਾਜ ਰੋਗਾਂ ਵਿਚ ਫਸੇ ਹੋਏ ਹੋਣ, ਉਨ੍ਹਾਂ ਲਈ ਜੀਊਣ ਨਾਲੋਂ ਮਰਨਾ ਬਹੁਤ ਚੰਗਾ ਹੈ। ਇਸ ਦਸ਼ਾ ਵਿਚ ਨਾ ਤਾਂ ਉਹ ਆਪ ਪ੍ਰਸੰਨ ਰਹਿ ਸਕਦੇ ਹਨ ਤੇ ਨਾ ਦੂਜਿਆਂ ਨੂੰ ਰੱਖ ਸਕਦੇ ਹਨ। ਸਾਧਾਰਨ ਇਹ ਗੱਲ ਆਖ ਦੇਣੀ ਕੋਈ ਇਤਨੀ ਮੰਦੀ ਨਹੀਂ, ਪਰੰਤੂ ਮੇਰੀ ਵਹੁਟੀ ਦੀ ਹਾਲਤ ਵਿਚ ਡਾਕਟਰ ਨੂੰ ਕਦਾਚਿਤ ਨਹੀਂ ਆਖਣੀ ਚਾਹੀਦੀ ਸੀ, ਪਰ ਰਬ ਜਾਣੇ ਡਾਕਟਰ ਦੀ ਇਹ ਗਲ ਕਿਉਂ ਮੈਨੂੰ ਇਤਨੀ ਮੰਦੀ ਨਹੀਂ ਲਗਦੀ ਸੀ ਜਿਤਨੀ ਕਿ ਲਗਣੀ ਚਾਹੀਦੀ ਸੀ।

ਇਕ ਦਿਨ ਮੈਂ ਆਪਣੀ ਵਹੁਟੀ ਨੂੰ ਡਾਕਟਰ ਨੂੰ ਆਖਦਿਆਂ ਸੁਣਿਆ, "ਡਾਕਟਰ ਜੀ, ਤੁਸੀਂ ਮੈਨੂੰ ਐਵੇਂ ਬੇਫ਼ਾਇਦਾ ਦਵਾਈਆਂ ਕਿਉਂ ਦੇ ਰਹੇ ਹੋ, ਇਹ ਰੋਗ ਤਾਂ ਮੇਰੀ ਜਾਨ ਨੂੰ ਲੈ ਕੇ ਹੀ ਜਾਏਗਾ, ਫਿਰ ਤੁਸੀਂ ਕਿਉਂ ਮੈਨੂੰ ਮਾਰ ਹੀ ਨਹੀਂ ਮੁਕਾਂਦੇ, ਮੇਰਾ ਸਾਰਿਆਂ ਤੋਂ ਵੱਡਾ ਇਲਾਜ ਤਾਂ ਮੌਤ ਹੀ ਹੈ।"

ਡਾਕਟਰ ਨੇ ਉਸ ਨੂੰ ਆਖਿਆ, "ਤੁਹਾਨੂੰ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ।" ਜਦੋਂ ਡਾਕਟਰ ਚਲਾ

-੨੨-