ਪੰਨਾ:ਦਸ ਦੁਆਰ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਿਆ, ਮੈਂ ਆਪਣੀ ਵਹੁਟੀ ਦੇ ਕਮਰੇ ਵਿਚ ਗਿਆ ਤੇ ਉਸ ਦੇ ਕੋਲ ਬੈਠ ਕੇ ਉਸ ਦੇ ਮੱਥੇ ਤੇ ਹੱਥ ਰਖਿਆ। ਉਸ ਨੇ ਆਖਿਆ, "ਇਹ ਕਮਰਾ ਵੱਡਾ ਗਰਮ ਹੈ, ਤੁਸੀਂ ਸੈਰ ਨੂੰ ਕਿਉਂ ਨਹੀਂ ਜਾਂਦੇ, ਜੇ ਤੁਸੀਂ ਸੈਰ ਨੂੰ ਨਹੀਂ ਜਾਓਗੇ ਤਾਂ ਰਾਤ ਨੂੰ ਭੁੱਖ ਨਹੀਂ ਲਗੇਗੀ।"

ਮੇਰੀ ਸੈਰ ਡਾਕਟਰ ਹਰਨ ਦੇ ਘਰ ਜਾਣਾ ਸੀ, ਮੈਂ ਆਪ ਹੀ ਇਕ ਰੋਜ਼ ਵਹੁਟੀ ਨੂੰ ਆਖਿਆ ਸੀ, ਜੋ ਅਰੋਗ ਰਹਿਣ ਲਈ ਸ਼ਾਮ ਦੀ ਸੈਰ ਅਤੀ ਜ਼ਰੂਰੀ ਹੈ।

ਹੁਣ ਮੈਨੂੰ ਪਤਾ ਲੱਗਾ ਜੋ ਉਹ ਮੇਰੀ ਹਰ ਇਕ ਗੱਲ ਤੋਂ ਜਾਣੂ ਹੈ। ਮੈਂ ਅਨਜਾਣਪੁਣੇ ਵਿਚ ਅਜ ਤੋੜੀ ਇਹੋ ਸਮਝ ਰਿਹਾ ਸਾਂ, ਜੋ ਉਸਨੂੰ ਇਸ ਦਾ ਕੋਈ ਪਤਾ ਨਹੀਂ। ਇਕ ਦਿਨ ਸ਼ਾਮਾਂ ਨੇ ਮੇਰੀ ਵਹੁਟੀ ਨੂੰ ਵੇਖਣ ਦੀ ਇਛਿਆ ਪਰਗਟ ਕੀਤੀ। ਮੈਂ ਨਹੀਂ

ਆਖ ਸਕਦਾ ਜੋ ਕਿਉਂ, ਮੈਂ ਉਸ ਦੀ ਇਸ ਇਛਿਆ ਤੋਂ ਪ੍ਰਸੰਨ ਨਾ ਹੋਇਆ, ਪ੍ਰੰਤੂ ਉਸ ਦੀ ਇਸ ਬੇਨਤੀ ਨੂੰ ਠੁਕਰਾਉਣ ਲਈ ਮੇਰੇ ਕੋਲ ਕੋਈ ਬਹਾਨਾ ਵੀ ਨਹੀਂ ਸੀ। ਮੁੱਕਦੀ ਗੱਲ ਇਹ ਜੋ ਅਖ਼ੀਰ ਇਕ ਰੋਜ਼ ਉਹ ਸਾਡੇ ਮਕਾਨ ਤੇ ਆ ਹੀ ਗਈ। ਉਸ ਰੋਜ਼ ਮੇਰੀ ਵਹੁਟੀ ਨੂੰ ਅਗੇ ਕੋਲੋਂ ਵੱਧ ਤਕਲੀਫ਼ ਸੀ, ਕਮਰਾ ਸੁਨਸਾਨ ਸੀ ਤੇ ਮੈਂ ਚੁਪ ਚੁਪੀਤਾ ਉਸਦੇ ਕੋਲ ਬੈਠਾ ਹੋਇਆ ਸਾਂ। ਅੱਜ ਉਸ ਮੈਨੂੰ ਸੈਰ ਲਈ ਮਜਬੂਰ ਨਹੀਂ ਕੀਤਾ ਸੀ। ਜਾਂ ਤਾਂ ਤਕਲੀਫ਼ ਦੇ ਵਧੇਰੇ ਹੋਣ ਦੇ ਕਾਰਨ ਉਹ ਬੋਲ ਨਹੀਂ ਸਕਦੀ ਸੀ ਜਾਂ ਉਸ ਸਮੇਂ ਮੈਨੂੰ ਆਪਣੇ ਕੋਲ ਵੇਖ ਕੇ ਪ੍ਰਸੰਨ ਜਾਪਦੀ ਸੀ। ਉਸ ਵੇਲੇ ਸ਼ਾਮਾਂ ਕਮਰੇ ਦੇ ਅੰਦਰ ਆਈ। ਮੇਰੀ ਵਹੁਟੀ ਘਬਰਾ ਕੇ ਉੱਠ ਖੜੀ ਹੋਈ ਤੇ ਮੇਰਾ ਹੱਥ ਫੜ ਕੇ ਪੁਛਣ ਲੱਗੀ, "ਇਹ ਕੌਣ ਹੈ?" ਪਹਿਲਾਂ ਤਾਂ ਮੈਂ ਹੌਲੇ ਜਿਹੇ ਆਖਿਆ, "ਮੈਨੂੰ ਪਤਾ ਨਹੀਂ", ਪਰੰਤੂ ਮੈਂ ਝੱਟ ਹੀ ਅਨੁਭਵ ਕੀਤਾ ਜੋ ਇਸ ਝੂਠ ਬੋਲਣ ਤੋਂ ਮੇਰੀ ਆਤਮਾ ਨੂੰ ਦੁਖ ਹੁੰਦਾ ਹੈ। ਇਸ ਲਈ ਮੈਂ ਤੁਰਤ ਉਤਰ ਦਿਤਾ, "ਇਹ ਬੀਬੀ

-੨੩-