ਸਾਡੇ ਡਾਕਟਰ ਦੀ ਧੀ ਹੈ।"
ਮੇਰੀ ਵਹੁਟੀ ਮੇਰੇ ਵਲ ਵੇਖਣ ਲੱਗ ਪਈ, ਮੇਰੇ ਵਿਚ ਇਤਨਾ ਹੌਂਸਲਾ ਨਹੀਂ ਸੀ ਜੋ ਅੱਖ ਨਾਲ ਅੱਖ ਮਿਲਾਂਦਾ, ਫਿਰ ਉਸ ਨੇ ਧੀਮੀ ਅਵਾਜ਼ ਵਿਚ ਦਰਵਾਜ਼ੇ ਤੇ ਖੜੀ ਬੀਬੀ ਨੂੰ ਆਖਿਆ "ਅੰਦਰ ਆ ਜਾਓ" ਤੇ ਮੈਨੂੰ ਲੈਂਪ ਲਿਆਉਣ ਲਈ ਆਖਿਆ।
ਸ਼ਾਮਾਂ ਅੰਦਰ ਆ ਗਈ ਤੇ ਮੇਰੀ ਵਹੁਟੀ ਨਾਲ ਗੱਲਾਂ ਕਰਨ ਲੱਗ ਪਈ। ਉਹ ਗੱਲਾਂ ਪਈਆਂ ਕਰਦੀਆਂ ਹੀ ਸਨ ਜੋ ਡਾਕਟਰ ਹੁਰੀਂ ਵੀ ਆਪਣੇ ਰੋਗੀ ਨੂੰ ਵੇਖਣ ਲਈ ਆ ਗਏ।
ਦਵਾਈ ਘਰ ਤੋਂ ਉਹ ਦਵਾਈ ਦੀਆਂ ਦੋ ਸ਼ੀਸ਼ੀਆਂ ਆਪਣੇ ਨਾਲ ਲੈ ਆਏ ਸਨ। ਉਨ੍ਹਾਂ ਨੂੰ ਮੇਜ਼ ਤੇ ਰੱਖਦੇ ਹੋਇਆਂ ਉਨ੍ਹਾਂ ਨੇ ਮੇਰੀ ਵਹੁਟੀ ਨੂੰ ਆਖਿਆ, "ਵੇਖਣਾ ਇਹ ਨੀਲੀ ਸ਼ੀਸ਼ੀ ਮਾਲਸ਼ ਲਈ ਹੈ ਤੇ ਦੂਜੀ ਪੀਣ ਲਈ, ਧਿਆਨ ਕਰਨਾ ਦੋਵੇਂ ਰਲ ਨਾ ਜਾਣ, ਇਨ੍ਹਾਂ ਵਿਚੋਂ ਇਕ ਦਵਾਈ ਜ਼ਹਿਰ ਵਾਲੀ ਹੈ।" ਡਾਕਟਰ ਨੇ ਮੈਨੂੰ ਵੀ ਖ਼ਿਆਲ ਰਖਣ ਲਈ ਆਖਿਆ ਤੇ ਜਦੋਂ ਉਹ ਜਾਣ ਲੱਗੇ ਉਨ੍ਹਾਂ ਨੇ ਆਪਣੀ ਕਾਕੀ ਨੂੰ ਵੀ ਬੁਲਾ ਲਿਤਾ।
ਸ਼ਾਮਾਂ ਨੇ ਉੱਤਰ ਦਿੱਤਾ, "ਭਾਈਆ ਜੀ, ਮੈਂ ਇਥੇ ਹੀ ਕਿਉਂ ਨਾ ਟਿਕੀ ਰਹਾਂ, ਰੋਗੀ ਦੀ ਸੇਵਾ ਲਈ ਇਥੇ ਕੋਈ ਤੀਵੀਂ ਨਹੀਂ।" ਇਹ ਸੁਣ ਕੇ ਮੇਰੀ ਵਹੁਟੀ ਵੱਡੀ ਘਬਰਾਈ ਤੇ ਉਠ ਕੇ ਆਖਣ ਲੱਗੀ, "ਤੁਸੀਂ ਤਕਲੀਫ਼ ਨਾ ਕਰੋ, ਮੇਰੀ ਇਕ ਬੁੱਢੀ ਦਾਸੀ ਹੈ, ਜਿਹੜੀ ਮਾਤਾ ਵਾਂਗ ਮੇਰੀ ਸੇਵਾ ਕਰਦੀ ਹੈ।" ਜਦੋਂ ਡਾਕਟਰ ਤੇ ਉਸ ਦੀ ਪੁੱਤਰੀ ਜਾਣ ਲੱਗੇ ਤਾਂ ਮੇਰੀ ਵਹੁਟੀ ਨੇ ਡਾਕਟਰ ਨੂੰ ਆਖਿਆ, "ਤੁਸੀਂ ਇਨ੍ਹਾਂ ਨੂੰ ਵੀ ਨਾਲ ਕਿਉਂ ਨਹੀਂ ਲੈ ਜਾਂਦੇ, ਇਹ ਕਿਤਨਿਆਂ ਘੰਟਿਆਂ ਤੋਂ ਇਸ ਹਨੇਰੇ ਕਮਰੇ ਵਿਚ ਬੈਠੇ ਹੋਏ ਹਨ, ਤੁਹਾਡੇ ਨਾਲ ਰਤੀ ਕੁ ਤਾਜ਼ਾ ਹਵਾ ਖਾ ਆਉਣਗੇ।" ਡਾਕਟਰ ਨੇ ਮੇਰੇ ਵਲ ਵੇਖਦਿਆਂ ਹੋਇਆਂ ਆਖਿਆ, "ਆਓ ਮੈਂ
-੨੪-