ਪੰਨਾ:ਦਸ ਦੁਆਰ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਹੁਟੀ ਨੇ ਹੱਸ ਕੇ ਉੱਤਰ ਦਿਤਾ, "ਅਸਮਾਨ ਤੇ ਕੌਣ ਪਿਆ ਹੱਸਦਾ ਸੀ! ਮੈਂ ਅਸਮਾਨ ਤੇ ਪੰਖੇਰੂਆਂ ਦੇ ਝੁੰਡ ਉਡਦੇ ਵੇਖੇ ਸਨ, ਤੁਸੀਂ ਤਾਂ ਬੜੀ ਛੇਤੀ ਡਰ ਜਾਂਦੇ ਹੋ।"

ਦੂਜੇ ਦਿਨ ਮੈਂ ਵੀ ਇਹੋ ਹੀ ਖਿਆਲ ਕੀਤਾ ਜੋ ਉਹ ਹਾਸੀ ਨਹੀਂ ਸੀ, ਸਗੋਂ ਮੁਰਗ਼ਾਬੀਆਂ ਦੇ ਝੁੰਡ ਦੀ ਉੱਡਣ ਦੀ ਅਵਾਜ਼ ਸੀ। ਪ੍ਰੰਤੂ ਜਿਉਂ ੨ ਰਾਤ ਦਾ ਹਨੇਰਾ ਵਧਦਾ ਗਿਆ, ਮੈਨੂੰ ਆਪਣਾ ਪਹਿਲਾ ਅਨੁਮਾਨ ਹੀ ਸੱਚਾ ਪਰਤੀਤ ਹੋਇਆ। ਅਖ਼ੀਰ ਮੈਂ ਕੋਠੀ ਛੱਡਣ ਦਾ ਫ਼ੈਸਲਾ ਕੀਤਾ ਤੇ ਸ਼ਾਮਾਂ ਨੂੰ ਨਾਲ ਲੈ ਕੇ ਦਰਿਆ ਦੇ ਕੰਢੇ ਇਕ ਦੂਜੀ ਕੋਠੀ ਵਿਚ ਰਹਿਣ ਲਗ ਪਿਆ, ਜਿਥੇ ਆ ਕੇ ਮੈਨੂੰ ਆਪਣਾ ਪੁਰਾਣਾ ਵਹਿਮ ਭੁਲ ਗਿਆ। ਇਕ ਰੋਜ਼ ਅਸੀਂ ਬੇੜੀ ਵਿਚ ਬੈਠ ਕੇ ਸੈਰ ਨੂੰ ਗਏ। ਬੇੜੀ ਟੁਰਦੀ ਟੁਰਦੀ ਵਸੋਂ ਤੋਂ ਬਹੁਤ ਦੂਰ ਨਿਕਲ ਗਈ। ਸੂਰਜ ਦੀਆਂ ਸੁਨਹਿਰੀ ਕਿਰਨਾਂ ਮਧਮ ਪੈਣ ਲੱਗ ਪਈਆਂ ਤੇ ਅਸਮਾਨ ਤੇ ਚੰਦਰਮਾਂ ਨੇ ਚਿੱਟੀ ਚਾਦਰ ਵਿਛਾ ਦਿਤੀ। ਜਦੋਂ ਚੰਦਰਮਾਂ ਦੀਆਂ ਕਿਰਨਾਂ ਰੇਤ ਤੇ ਪੈਂਦੀਆਂ ਤਾਂ ਮੇਰੇ ਮਨ ਦੇ ਸੰਸਾਰ ਵਿਚ ਖਿਆਲਾਂ ਦਾ ਇਕ ਤੂਫ਼ਾਨ ਆ ਜਾਂਦਾ। ਮੈਂ ਅਨੁਭਵ ਕਰ ਰਿਹਾ ਸਾਂ, ਜੋ ਇਸ ਸੰਸਾਰ ਵਿਚ ਜਿਹੜਾ ਸੁਪਨੇ ਸਮਾਨ ਹੈ, ਮੇਰੇ ਤੇ ਸ਼ਾਮਾਂ ਬਿਨਾਂ ਹੋਰ ਕੋਈ ਨਹੀਂ।

ਸ਼ਾਮਾਂ ਨੇ ਲਾਲ ਰੰਗ ਦਾ ਦੁਸ਼ਾਲਾ ਸਿਰ ਤੇ ਲਿਆ ਹੋਇਆ ਸੀ। ਉਸ ਵੇਲੇ ਉਹ ਸੱਜਰ ਵਿਆਹੀ ਵਹੁਟੀ ਮਲੂਮ ਹੁੰਦੀ ਸੀ। ਲਾਲ ਦੁਸ਼ਾਲੇ ਵਿਚ ਉਸ ਦਾ ਮੁਖ ਚੰਦਰਮੇ ਨੂੰ ਵੀ ਮਾਤ ਪਿਆ ਕਰਦਾ ਸੀ। ਇਸ ਭਿਆਨਕ ਚੁਪ ਵਿਚ ਸ਼ਾਮਾਂ ਨੇ ਮੇਰਾ ਹੱਥ ਆਪਣੇ ਹੱਥ ਵਿਚ ਲੈ ਲਿਆ। ਉਹ ਮੇਰੇ ਇਤਨੇ ਲਾਗੇ ਸੀ, ਜੋ ਮੈਂ ਸਮਝਿਆ ਕਿ ਮੈਂ ਤੇ ਉਹ ਇਕ ਹੀ ਹਾਂ। ਜਾਂਦੇ ੨ ਅਸੀਂ ਇਕ ਸੁੰਦਰ ਚਸ਼ਮੇ ਤੇ ਪੁਜ ਗਏ। ਚੰਦਰਮਾਂ ਦਾ ਸਾਫ਼ ੨ ਪਰਛਾਵਾਂ ਪਾਣੀ ਵਿਚ ਕਿਹਾ ਚੰਗਾ ਲਗਦਾ ਸੀ। ਸ਼ਾਮਾਂ ਨੇ ਮੇਰੇ ਵਲ ਤਕਿਆ, ਉਸ

-੨੭-