ਪੰਨਾ:ਦਸ ਦੁਆਰ.pdf/32

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਦਾ ਦੁਸ਼ਾਲਾ ਉਸ ਦੇ ਸਿਰ ਤੋਂ ਖਿਸਕ ਗਿਆ, ਮੈਨੂੰ ਪਤਾ ਨਹੀਂ ਕੀ ਹੋ ਗਿਆ, ਪਰ ਮੈਂ ਆਪਣੇ ਆਪ ਵਿਚ ਨਹੀਂ ਸਾਂ। ਠੀਕ ਉਸ ਭਿਆਨਕ ਸਮੇਂ ਕਿਸੇ ਨੇ ਤਿੰਨ ਵਾਰੀ ਮੈਥੋਂ ਪੁਛਿਆ, "ਇਹ ਕੌਣ ਹੈ! ਇਹ ਕੌਣ ਹੈ! ਇਹ ਕੌਣ ਹੈ!" ਮੈਂ ਘਬਰਾ ਕੇ ਪਿਛੇ ਮੁੜ ਕੇ ਵੇਖਿਆ, ਮੇਰੀ ਵਹੁਟੀ ਵੀ ਕੰਬ ਗਈ, ਉਥੇ ਕੋਈ ਮੌਜੂਦ ਨਹੀਂ ਸੀ, ਅਸਾਂ ਉਸ ਨੂੰ ਕੇਵਲ ਵਹਿਮ ਹੀ ਸਮਝਿਆ।

ਲੰਮੇ ੨ ਕਦਮ ਚੁਕ ਕੇ ਅਸੀਂ ਬੇੜੀ ਵਿਚ ਵਾਪਸ ਆ ਗਏ। ਅਸਾਨੂੰ ਬਹੁਤ ਚਿਰ ਹੋ ਗਿਆ ਸੀ, ਇਸ ਲਈ ਅਸੀਂ ਸਿਧੇ ਸੌਣ ਵਾਲੇ ਕਮਰੇ ਵਿਚ ਚਲੇ ਗਏ ਤੇ ਸ਼ਾਮਾਂ ਝਟ ਪਟ ਹੀ ਸੌਂ ਗਈ।

ਮੈਨੂੰ ਇਉਂ ਜਾਪਿਆ ਜੋ ਹਨੇਰੇ ਵਿਚ ਆਪਣੀ ਕੋਮਲ ਤੇ ਲੰਮੀ ਉਂਗਲੀ ਨਾਲ ਸ਼ਾਮਾਂ ਵਲ ਇਸ਼ਾਰਾ ਕਰਕੇ ਘੜੀ ਮੁੜੀ ਕੋਈ ਮੈਨੂੰ ਪੁਛ ਰਿਹਾ ਹੈ, 'ਇਹ ਕੌਣ ਹੈ! ਇਹ ਕੌਣ ਹੈ! ਇਹ ਕੌਣ ਹੈ!' ਕਾਹਲੀ ਕਾਹਲੀ ਉਠ ਕੇ ਤੀਲੀ ਬਾਲ ਕੇ ਮੈਂ ਲੈਂਪ ਜਗਾਇਆ, ਉਸ ਵੇਲੇ ਵੀ ਹਨੇਰੇ ਵਿਚ ਮੇਰੇ ਕੰਨੀ ਕਿਸੇ ਦੇ ਹੱਸਣ ਦੀ ਅਵਾਜ਼ ਪਈ, ਉਹ ਆਖ ਰਹੀ ਸੀ, 'ਇਹ ਕੌਣ ਹੈ! ਇਹ ਕੌਣ ਹੈ! ਇਹ ਕੋਣ ਹੈ!' ਅਵਾਜ਼ ਧੀਮੀ ਹੋਣ ਲਗ ਪਈ, ਪ੍ਰੰਤੂ ਇਹ ਧੀਮੀ ਅਵਾਜ਼ ਮੇਰੇ ਦਿਲ ਨੂੰ ਚੀਰ ਰਹੀ ਸੀ। ਤੰਗ ਆ ਕੇ ਮੈਂ ਲੈਂਪ ਬੁਝਾ ਦਿਤਾ। ਇਤਨੇ ਵਿਚ ਆਪਣੀ ਬਾਰੀ ਵਿਚੋਂ ਮੈਨੂੰ ਅਵਾਜ਼ ਆਉਂਦੀ ਹੋਈ ਜਾਪੀ, 'ਇਹ ਕੋਣ ਹੈ! ਕੌਣ ਹੈ! ਕੌਣ ਹੈ!'

ਇਸ ਵੇਲੇ ਮੇਰੇ ਕਮਰੇ ਵਿਚ ਜਿਹੜੀਆਂ ਚੀਜ਼ਾਂ ਪਈਆਂ ਸਨ, ਸਾਰਿਆਂ ਵਿਚੋਂ "ਇਹ ਕੌਣ ਹੈ! ਇਹ ਕੌਣ ਹੈ!" ਦੀ ਅਵਾਜ਼ ਆ ਰਹੀ ਸੀ।

“ਡਾਕਟਰ ਡਾਕਟਰ! ਕੀ ਤੁਸੀਂ ਹੁਣ ਮੇਰੀ ਬੀਮਾਰੀ ਸਮਝ ਗਏ ਹੋ, ਤੁਹਾਡੀ ਦਵਾਈ ਕਦੇ ਵੀ ਕਾਟ ਨਹੀਂ ਕਰੇਗੀ।"

ਮੈਂ ਆਪਣੀ ਪਹਿਲੀ ਵਹੁਟੀ ਨੂੰ ਜਿਸ ਨੇ ਮੇਰੀ ਖ਼ਾਤਰ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ, ਆਖਿਆ ਸੀ ਜੋ ਮੈਂ ਤੁਹਾਡੀ ਪ੍ਰੀਤ ਨੂੰ ਕਦੇ ਨਹੀਂ ਭੁਲਾਂਗਾ! ਆਹ ਮੈਨੂੰ ਆਪਣੇ ਕੀਤੇ ਹੋਏ ਕੌਲ ਵਿਸਰ ਗਏ ਤੇ ਮੈਂ , ਦੂਜਾ ਵਿਆਹ ਕਰਾ ਲਿਆ, ਹੁਣ ਮੌਤ ਦੇ ਬਿਨਾਂ ਮੇਰਾ ਹੋਰ ਕੋਈ ਇਲਾਜ ਨਹੀਂ।"

-੨੮-