ਪੰਨਾ:ਦਸ ਦੁਆਰ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਭੌਂਦੂ ਮੁੰਡਾ

੧.

ਸੰਧਿਆ ਪੈਂਦਿਆਂ ਹੀ ਹਨੇਰੀ ਜ਼ੋਰ ਦੀ ਵਗਣ ਲਗ ਪਈ। ਹਵਾ ਦੀ ਸ਼ਾਂ ਸ਼ਾਂ, ਬਰਖਾ ਦੀ ਟਿਪ ਟਿਪ, ਬਦਲਾਂ ਦੀ ਕੜਕ ਤੇ ਬਿਜਲੀ ਦੀ ਚਮਕ ਤੋਂ ਤਾਂ ਇਹੋ ਜਾਪਦਾ ਸੀ ਜੋ ਕਿਧਰੇ ਅਸਮਾਨ ਵਿਚ ਦੇਵਤਿਆਂ ਤੇ ਦੈਤਾਂ ਦਾ ਭਿਆਨਕ ਜੁਧ ਛਿੜ ਪਿਆ ਹੈ। ਕਾਲੇ ਕਾਲੇ ਬਦਲ ਮੌਤ ਦੇ ਝੰਡੇ ਵਾਂਗ ਅਸਮਾਨ ਵਿਚ ਉਧਰੋਂ ਇਧਰ ਤੇ ਇਸਰੋਂ ਉਧਰ ਉਡ ਰਹੇ ਸਨ ਤੇ ਗੰਗਾ ਮਾਤਾ ਵਿਚ ਹੜ ਇਕ ਵਾਰੀ ਤਾਂ ਰਾਹੀਆਂ ਦੀ ਸੁਧ ਬੁਧ ਭੁਲਾ ਦੇਂਦਾ ਸੀ ਤੇ ਇਸ ਦਰਿਆ ਕੰਢੇ ਦੇ ਬਾਗਾਂ ਵਿਚ ਜਿਹੜੇ ਬ੍ਰਿਛ ਬੂਟੇ ਸਨ, ਉਹ ਹਾਹੁਕੇ ਭਰਦੇ ਆਪਣੀਆਂ ਟਾਹਣੀਆਂ ਨੂੰ ਸੁਦਾਈਆਂ ਵਾਂਗ ਇਧਰ ਉਧਰ ਮਾਰ ਰਹੇ ਸਨ।

ਇਹੋ ਜਿਹੇ ਸਮੇਂ ਚੰਦਰ ਨਗਰ ਦੇ ਲਾਗੇ ਦਰਿਆ ਦੇ ਕੰਢੇ ਦੀ ਇਕ ਸੁੰਦਰ ਕੋਠੀ ਦੇ ਇਕ ਬੰਦ ਕਮਰੇ ਵਿਚ ਇਕ ਪਤੀ ਤੇ ਪਤਨੀ ਬੈਠੇ ਕਿਸੇ ਜ਼ਰੂਰੀ ਮਾਮਲੇ ਤੇ ਵਿਚਾਰ ਕਰ ਰਹੇ ਹਨ। ਸ਼ਰਤ ਨੇ ਆਖਿਆ, "ਪਿਆਰੀ ਜਾਨ, ਮੈਂ ਚਾਹੁੰਦਾ ਹਾਂ ਜੋ ਤੂੰ ਕੁਝ

-੨੯-