ਪੰਨਾ:ਦਸ ਦੁਆਰ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਨ ਹੋਰ ਇਥੇ ਹੀ ਠਹਿਰੇਂ ਤਾਂ ਜੁ ਪੂਰੀ ਤਕੜੀ ਹੋ ਘਰ ਮੁੜੇਂ।"

ਕੀਰਾਂ ਆਖ ਰਹੀ ਸੀ, "ਮੈਂ ਬਿਲਕੁਲ ਰਾਜ਼ੀ ਹਾਂ, ਹੁਣ ਮੁੜ ਜਾਣ ਵਿਚ ਕੋਈ ਹਰਜ ਨਹੀਂ, ਤੇ ਨਾ ਹੀ ਹੋ ਸਕਦਾ ਹੈ।"

ਹਰ ਇਕ ਗ੍ਰਹਸਤੀ ਇਹ ਅਨੁਮਾਨ ਲਾ ਸਕਦਾ ਹੈ ਜਿਹੜੀ ਗਲ ਅਸਾਂ ਦੋ ਸਤਰਾਂ ਵਿਚ ਮੁਕਾ ਦਿਤੀ ਹੈ, ਉਹ ਇਨੇ ਥੋੜੇ ਸ਼ਬਦਾਂ ਵਿਚ ਤਾਂ ਨਹੀਂ ਹੋਈ ਹੋਣੀ। ਅਸਾਂ ਨੇ ਤਾਂ ਕੇਵਲ ਤਾਤਪਰਜ ਹੀ ਦੇਣ ਦੀ ਕੀਤੀ ਹੈ, ਨਹੀਂ ਤਾਂ ਉਥੇ ਤਾਂ ਢੇਰ ਚਿਰ ਇਹ ਚਰਚਾ ਛਿੜੀ ਰਹੀ ਸੀ। ਦੋਵੱਲੀ ਇਤਨੀਆਂ ਦਲੀਲਾਂ ਆਪਣੇ ਪੱਖ ਦੇ ਸਿਧ ਕਰਨ ਲਈ ਦਿਤੀਆਂ ਗਈਆਂ ਜੋ ਸਿਟੇ ਤੇ ਪੁਜਣਾ ਅਸੰਭਵ ਹੋ ਗਿਆ ਸੀ। ਅੰਤ ਇਹੋ ਜਾਪਦਾ ਸੀ ਕੇ ਪਤਨੀ ਦੇ ਅਥਰੂ ਵਗਾਣ ਤੋਂ ਬਿਨਾਂ ਇਸ ਗਲ ਦਾ ਭੋਗ ਹੀ ਨਹੀਂ ਪੈਣਾ। ਸ਼ਰਤ ਨੇ ਇਕ ਵਾਰੀ ਫਿਰ ਪੂਰੇ ਜ਼ੋਰ ਨਾ ਆਖਿਆ, "ਡਾਕਟਰ ਹੋਰਾਂ ਦੀ ਵੀ ਇਹੋ ਹੀ ਰਾਏ ਹੈ, ਜੁ ਕੁਝ ਦਿਨ ਹੋਰ ਤੂੰ ਇਥੇ ਹੀ ਠਹਿਰੇਂ।"

ਉਤਨੇ ਹੀ ਜੋਸ਼ ਵਿਚ ਅਗੋਂ ਕੀਰਾਂ ਨੇ ਉਤਰ ਦਿਤਾ, "ਤੁਹਾਡੇ ਡਾਕਟਰ ਨੂੰ ਸਭ ਕੁਝ ਪਤਾ ਹੁੰਦਾ ਹੈ?"

ਸ਼ਰਤ- "ਤੈਨੂੰ ਪਤਾ ਨਹੀਂ ਜੋ ਇਸ ਮੌਸਮ ਵਿਚ ਕਿਤਨੇ ਪਰਕਾਰ ਦੀਆਂ ਬੀਮਾਰੀਆਂ ਸ਼ਹਿਰਾਂ ਵਿਚ ਪਈਆਂ ਹੋਈਆਂ ਹਨ। ਜੇ ਤੂੰ ਇਕ ਦੋ ਮਹੀਨੇ ਹੋਰ ਇਥੇ ਹੀ ਠਹਿਰੇਂ ਤਾਂ ਕੇਹੀ ਚੰਗੀ ਗਲ ਹੋਵੇ?"

ਕੀਰਾਂ- "ਕੀ ਇਥੇ ਕਦੀ ਕੋਈ ਬੀਮਾਰ ਨਹੀਂ ਹੋਇਆ? ਇਥੇ ਤਾਂ ਸਾਰੇ ਸਦਾ ਰਾਜ਼ੀ ਹੀ ਰਹਿੰਦੇ ਹੋਣਗੇ?"

ਸਚੀ ਗਲ ਇਹ ਹੈ ਜੋ ਕੀਰਾਂ ਦੇ ਨਾਲ ਸਾਰੇ ਟਬਰ ਦਾ ਕੀ, ਆਂਢੀਆਂ ਗਵਾਂਢੀਆਂ ਦਾ ਵੀ ਵੱਡਾ ਹਿਤ ਸੀ, ਤੇ ਇਹੋ ਹੀ ਕਾਰਨ ਹੈ ਜੋ ਜਦੋਂ ਉਹ ਰਤੀ ਕੁ ਬੀਮਾਰ ਪਈ ਤਾਂ ਸਾਰਿਆਂ ਦੀ

-੩੦-