ਪੰਨਾ:ਦਸ ਦੁਆਰ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਿੰਤਾ ਨਾਲ ਖਾਨਿਓਂ ਗਈ। ਜਦੋਂ ਪਿੰਡ ਦੇ ਹੋਰ ਬੁੱਢੇ ਬੁੱਢੀਆਂ ਨੇ ਸੁਣਿਆ ਜੋ ਸ਼ਰਤ ਦਾ ਇਰਾਦਾ ਕੀਰਾਂ ਦੇ ਪਾਣੀ ਬਦਲਣ ਦਾ ਹੈ ਤਾਂ ਵਡੀ ਹੈਰਾਨੀ ਨਾਲ ਉਨ੍ਹਾਂ ਨੇ ਆਖਿਆ, "ਕਲਜੁਗ ਆ ਗਿਆ ਹੈ, ਬੇਸ਼ਰਮੀ ਇੰਨੀ ਵਧ ਚੁੱਕੀ ਹੈ। ਕੇਵਲ ਇਕ ਵਹੁਟੀ ਦੀ ਖਾਤਰ ਇਸ ਨੂੰ ਹਫੜਾ ਦਫੜੀ ਪਈ ਹੋਈ ਹੈ।" ਕਈਆਂ ਨੇ ਤਾਂ ਸ਼ਰਤ ਨੂੰ ਜਾ ਪੁਛਿਆ ਵੀ, "ਕਿਉਂ ਭਈ, ਅਗੇ ਕਿਸੇ ਦੀ ਵਹੁਟੀ ਕਦੇ ਬੀਮਾਰ ਨਹੀਂ ਪਈ? ਕੀ ਤੈਨੂੰ ਪਤਾ ਲਗ ਗਿਆ ਹੈ, ਜੋ ਜਿਥੇ ਤੂੰ ਇਸ ਨੂੰ ਲੈ ਜਾਣਾ ਚਾਹੁੰਦਾ ਹੈਂ, ਉਥੇ ਦੇ ਬੰਦੇ ਸਦਾ ਜੀਂਵਦੇ ਰਹਿੰਦੇ ਹਨ? ਕੀ ਤੂੰ ਸਮਝਦਾ ਹੈਂ ਜੋ ਕਿਸਮਤ ਦੇ ਲੇਖ ਉਥੇ ਜਾ ਕੇ ਮਿਟ ਸਕਦੇ ਹਨ?"

ਪਰੰਤੂ ਸ਼ਰਤ ਤੇ ਉਸ ਦੀ ਮਾਤਾ ਨੇ ਇਨ੍ਹਾਂ ਭਲੇ ਲੋਕਾਂ ਦੀ ਇਕ ਵੀ ਨਾ ਸੁਣੀ। ਉਹ ਸਮਝਦੇ ਸਨ ਜੋ ਉਨ੍ਹਾਂ ਦੀ ਪਿਆਰੀ ਕੀਰਾਂ ਦੀ ਜਾਨ ਸਾਰੇ ਪਿੰਡ ਦੀ ਮਿਲਵੀਂ, ਸੋਚ ਤੇ ਅਕਲ ਤੋਂ ਵਧੀਕ ਕੀਮਤੀ ਹੈ। ਸਚ ਹੈ, ਜਦੋਂ ਆਪਣੇ ਘਰ ਆ ਬਣਦੀ ਹੈ, ਤਦ ਲੋਕੀ ਇਵੇਂ ਹੀ ਦੂਜਿਆਂ ਦੀ ਅਕਲ ਦੀ ਪਰਵਾਹ ਕੀਤਾ ਕਰਦੇ ਹਨ।

ਮੁਕਦੀ ਗਲ ਇਹ ਜੋ ਸ਼ਰਤ ਹੋਰੀਂ ਕੀਰਾਂ ਨੂੰ ਚੰਦਰ ਨਗਰ ਲੈ ਹੀ ਗਏ ਤੇ ਰੱਬ ਦੀ ਕੁਦਰਤ ਉਹ ਉਥੇ ਛੇਤੀ ਹੀ ਰਾਜ਼ੀ ਵੀ ਹੋ ਗਈ, ਭਾਵੇਂ ਹਾਲਾਂ ਕਮਜ਼ੋਰੀ ਬਹੁਤ ਸੀ।

ਅਜੇ ਤਾਂ ਉਸ ਦਾ ਮੂੰਹ ਭੂਕ ਵਰਗਾ ਪੀਲਾ ਸੀ, ਅੱਖਾਂ ਵਿਚ ਵੜੀਆਂ ਹੋਈਆਂ ਸਨ ਤੇ ਕੇਵਲ ਹੱਡੀਆਂ ਦੀ ਮੁੱਠ ਹੀ ਰਹਿ ਗਈ ਸੀ, ਜਿਸ ਨੂੰ ਵੇਖਕੇ ਤਰਸ ਆਉਂਦਾ ਸੀ। ਸ਼ਰਤ ਦਾ ਹਿਰਦਾ ਕੰਬ ਉਠਦਾ ਸੀ ਜਦੋਂ ਖਿਆਲ ਆਉਂਦਾ ਸੀ ਜੋ ਕਿਵੇਂ ਉਸ ਦੀ ਪਿਆਰੀ ਮੌਤ ਦੇ ਮੂੰਹੋਂ ਬਾਹਰ ਨਿਕਲੀ ਹੈ।

ਕੀਰਾਂ ਸਹੇਲੀਆਂ ਵਿਚ ਸਦਾ ਹੱਸਦੀ ਖੇਡਦੀ ਰਹਿਣ

-੩੧-