ਲਿਆ ਸੀ ਜਿਹੜਾ ਚਿੱਕੜ ਭਰੇ ਪੈਰਾਂ ਨਾਲ ਸ਼ਰਤ ਦੇ ਕਮਰੇ ਵਿਚ ਵੜ ਕੇ ਉਸ ਦੇ ਬਿਸਤਰੇ ਨੂੰ ਖ਼ਰਾਬ ਕਰ ਜਾਂਦਾ ਸੀ। ਇਥੇ ਹੀ ਬਸ ਨਹੀਂ, ਹਰ ਉਮਰ ਤੇ ਕਦ ਦੇ ਕਿੰਨੇ ਹੀ ਮੁੰਡੇ ਉਸ ਨੇ ਆਪਣੇ ਨਾਲ ਰਲਾ ਲਏ, ਜਿਸ ਦਾ ਸਿੱਟਾ ਇਹ ਨਿਕਲਿਆ ਜੋ ਉਸ ਵਰ੍ਹੇ ਇਨ੍ਹਾਂ ਹੱਥੋਂ ਕਿਸੇ ਬਾਗ਼ ਵਿਚ ਵੀ ਫਲ ਪੱਕਣ ਦੀ ਆਸ ਨਾ ਰਹੀ।
ਇਹ ਮੰਨਣਾ ਪਵੇਗਾ ਜੋ ਇਸ ਤਰ੍ਹਾਂ ਉਸ ਨੂੰ ਵਿਗੜਨ ਵਿਚ ਕੀਰਾਂ ਦਾ ਵੀ ਚੋਖਾ ਹੱਥ ਸੀ ਤੇ ਉਸ ਦੇ ਲਾਡ ਨੇ ਮੁੰਡੇ ਨੂੰ ਸਿਰੇ ਚਾੜ੍ਹ ਰੱਖਿਆ ਸੀ। ਸ਼ਰਤ ਨੇ ਕਿਤਨੀ ਵਾਰੀ ਕੀਰਾਂ ਨੂੰ ਇਸ ਗੱਲ ਦੇ ਸਮਝਾਉਣ ਦਾ ਜਤਨ ਕੀਤਾ, ਪਰ ਕੋਈ ਸਫ਼ਲਤਾ ਨਾ ਹੋਈ। ਸ਼ਰਤ ਦੇ ਪੁਰਾਣੇ ਤੇ ਕਈ ਵਾਰ ਨਵੇਂ ਕੱਪੜੇ ਪਵਾ ਕੇ ਉਸ ਨੇ ਮੁੰਡੇ ਨੂੰ ਆਕੜਖ਼ਾਨ ਬਣਾ ਦਿੱਤਾ ਸੀ ਤੇ ਸਦਾ ਉਸ ਨੂੰ ਆਪਣੇ ਕਮਰੇ ਵਿਚ ਬੁਲਾ ਕੇ ਪਿਆਰ ਕਰਦੀ ਰਹਿੰਦੀ ਸੀ, ਕਿਉਂ ਜੁ ਉਹ ਉਸ ਦੀ ਬਾਬਤ ਪੂਰੇ ਪੂਰੇ ਹਾਲ ਸੁਣਨਾ ਚਾਹੁੰਦੀ ਸੀ ਤੇ ਉਸ ਦੇ ਦਿਲ ਵਿਚ ਮੁੰਡੇ ਲਈ ਕੁਝ ਕੁ ਖਿੱਚ ਹੋ ਗਈ ਸੀ। ਇਸ਼ਨਾਨ ਤੇ ਦੁਪਹਿਰ ਦੇ ਮਗਰੋਂ ਜਦੋਂ ਉਹ ਆਪ ਪਲੰਘ ਤੇ ਪਾਨਾਂ ਦੀ ਡੱਬੀ ਲੈ ਕੇ ਬੈਠਦੀ ਤੇ ਉਸ ਦੀ ਦਾਸੀ ਉਸ ਦੇ ਕੇਸਾਂ ਨੂੰ ਤੇਲ ਲਾ, ਕੰਘੀ ਕਰ ਸੰਵਾਰਦੀ ਤੇ ਗੁਤ ਕਰਦੀ ਸੀ, ਤਦੋਂ ਨੀਲਕੰਤਾ ਉਸ ਦੇ ਸਾਹਮਣੇ ਖਲੋ ਕੇ ਸੁਰ ਤੇ ਤਾਲ ਨਾਲ ਉਹ ਭਜਨ ਗਾ ਗਾ ਕੇ ਉਸ ਨੂੰ ਪ੍ਰਸੰਨ ਕਰਦਾ ਸੀ, ਜਿਹੜੇ ਰਾਸਧਾਰੀਆਂ ਦੀ ਟੋਲੀ ਵਿਚ ਉਸ ਨੇ ਸਿਖੇ ਸਨ। ਇਸ ਪ੍ਰਕਾਰ ਪਰਛਾਵੇਂ ਢਲ ਜਾਂਦੇ ਤੇ ਦਿਨ ਬਤੀਤ ਹੋ ਜਾਂਦਾ, ਬਸ ਨਿੱਤ ਦੀ ਇਹੋ ਹੀ ਕਾਰ ਬਣ ਗਈ।
ਕਦੇ ਕਦੇ ਸ਼ਰਤ ਨੂੰ ਵੀ ਉਥੇ ਬੈਠਣ ਤੇ ਰਾਗ ਸੁਣਨ ਨੂੰ ਆਖਦੀ ਸੀ, ਪਰ ਉਸ ਦੇ ਦਿਲ ਵਿਚ ਨੀਲ ਲਈ ਹੁਣ ਇਤਨੀ
-੩੪-