ਕਲਪਤ ਰਚਨਾ ਨਹੀਂ, ਪਰ ਉਨਾਂ ਦਾ ਅਨੁਵਾਦ ਕਰਨ ਦਾ ਢੰਗ ਸੁਚੱਜਾ, ਸੁਥਰਾ ਅਤੇ ਸਵਾਦਲਾ ਹੈ। ਉਨ੍ਹਾਂ ਨੇ ਪ੍ਰਸਿਧ ਲੇਖਕਾਂ ਦੀਆਂ ਕਹਾਣੀਆਂ ਨੂੰ ਘੋਖ ਕੇ ਅਤੇ ਉਨ੍ਹਾਂ ਵਿਚੋਂ ਚਾਰ ਪੰਜ ਕਹਾਣੀਆਂ ਨੂੰ ਭੰਨ ਤਰੋੜ ਇਕ ਨਵੀਂ ਕਹਾਣੀ ਵਿਚ ਉਸਾਰ ਕੇ ਆਪਣੇ ਨਾਂ ਨਾਲ ਲਾਣ ਵਾਲਿਆਂ ਨੂੰ ਇਕ ਸਿਆਣੀ ਸੈਨਤ ਕੀਤੀ ਹੈ ਅਤੇ ਉਹ ਇਹ ਕਿ ਅਨੁਵਾਦ ਕਰਨਾ ਸਾਹਿਤ ਸੇਵਾ ਹੈ ਅਤੇ ਚੋਰੀ ਕਰਨਾ ਘੋਰ ਪਾਪ।
ਪੰਜਾਬੀ ਵਿੱਚ ਬਹੁਤ ਗੁੰਜਾਇਸ਼ ਹੈ ਕਿ ਚੰਗੇ ਨਾਵਲਾਂ ਅਤੇ ਉੱਚੀਆਂ ਸਾਹਿਤਕ ਕਹਾਣੀਆਂ ਅਤੇ ਹੋਰ ਲਿਖਤਾਂ ਦੇ ਉਲਥੇ ਕੀਤੇ ਜਾਣ। ਉਲਥਾ ਕਰਨਾ ਵੀ ਇਕ ਹੁਨਰ-ਮੰਦ ਕੰਮ ਹੈ। ਪੰਜਾਬੀ ਵਿੱਚ ਇਸ ਤਰ੍ਹਾਂ ਦੀਆਂ ਲੀਹਾਂ ਪੈਣ ਲੱਗ ਪਈਆਂ ਹਨ। ਪ੍ਰੋ: ਹਰਬੰਸ ਸਿੰਘ ਜੀ ਅਤੇ ਗਿ: ਨਰਿੰਦਰ ਸਿੰਘ ਜੀ ਸੋਚ ਨੇ ਚਾਰਲਸ ਡਿਕਨਜ਼ ਦੇ ਨਾਵਲ Tale of Two Cities ਦਾ ਉਲਥਾ ‘ਕੈਦੀ’ ਨਾਂ ਰੱਖ ਕੇ ਪ੍ਰਕਾਸ਼ਤ ਕੀਤਾ। ਉਸ ਤੋਂ ਉਪਰੰਤ ‘ਸੋਚ’ ਜੀ ਨੇ ਵਿਕਟਰ ਹੀਊਗੋ ਦੇ ਇਕ ਨਾਵਲ ਦਾ ਉਲਥਾ ਕਰ ਕੇ ‘ਮਾਂ’ ਛਾਪੀ ਹੈ। ਪ੍ਰੋਫ਼ੈਸਰ ਕਰਤਾਰ ਸਿੰਘ ਜੀ ਨੇ ਵੀ ਨਾਵਲਾਂ ਦੇ ਉਲਥੇ ਕੀਤੇ ਹਨ ਅਤੇ 'ਦੁਖੀਏ' ਇਕ ਮਸ਼ਹੂਰ ਨਾਵਲ ਬਣ ਗਿਆ ਹੈ।
ਚਤਰਥ ਸਾਹਿਬ ਨੇ ਇਨ੍ਹਾਂ ਛੋਟੀਆਂ ਕਹਾਣੀਆਂ ਨੂੰ ਇਸ ਤਰ੍ਹਾਂ ਇਕੱਤਰ ਕਰ ਕੇ ਐਸੀ ਸਾਹਿਤ ਸੇਵਾ ਕੀਤੀ ਹੈ, ਜਿਸ ਨੂੰ ਉਮੈਦ ਹੈ ਕਿ ਉਹ ਜਾਰੀ ਰਖਣਗੇ।
{ਪ੍ਰੀਤਮ ਸਿੰਘ ਸਫ਼ੀਰ
{ਐਡਵੋਕੇਟ