ਨੀਲਕੰਤਾ ਦੇ ਦਿਲ ਵਿਚ ਕਦੇ ਵੀ ਇਹ ਖ਼ਿਆਲ ਹੁਣ ਨਹੀਂ ਆਉਂਦਾ ਸੀ ਜੋ ਅਜੇ ਵੀ ਉਹ ਉਹੋ ਹੀ ਰਾਸਧਾਰੀ ਮੁੰਡਾ ਹੀ ਹੈ। ਹੁਣ ਤਾਂ ਸ਼ਰਤ ਦੇ ਮੁਨਸ਼ੀ ਕੋਲੋਂ ਉਸ ਨੇ ਕੁਝ ਪੜ੍ਹਨਾ-ਲਿਖਣਾ ਸਿਖਣਾ ਵੀ ਆਰੰਭ ਦਿੱਤਾ, ਪਰੰਤੂ ਮੁਨਸ਼ੀ ਨੂੰ ਉਹ ਦਿਲੋਂ ਇਸ ਕਰ ਕੇ ਚੰਗਾ ਨਹੀਂ ਲੱਗਦਾ ਸੀ, ਜੋ ਉਸ ਦੇ ਮਾਲਕ ਦੀ ਵਹੁਟੀ ਉਸ ਨੂੰ ਬਹੁਤ ਚਾਹੁੰਦੀ ਸੀ, ਇਸ ਕਰ ਕੇ ਉਸ ਨੇ ਪੜ੍ਹਨ ਲਿਖਣ ਵਿਚ ਕੋਈ ਉਨਤੀ ਨਾ ਕੀਤੀ। ਇਕ ਹੋਰ ਕਾਰਨ ਇਹ ਵੀ ਸੀ ਜੋ ਮੁੱਢ ਤੋਂ ਹੀ ਉਸ ਨੂੰ ਨੱਚਣ ਕੁੱਦਣ ਦੀ ਵਾਦੀ ਪਈ ਹੋਈ ਸੀ ਤੇ ਇਹੋ ਹੀ ਕੰਮ ਉਸ ਨੂੰ ਸਿਖਾਇਆ ਗਿਆ ਸੀ, ਇਸ ਕਰਕੇ ਉਹ ਆਪਣੇ ਮਨ ਨੂੰ ਬਹੁਤ ਦੇਰ ਸੰਥਾ ਵਲ ਟਿਕਾ ਕੇ ਨਹੀਂ ਰੱਖ ਸਕਦਾ ਸੀ। ਹਾਂ ਕਿਤਨੇ ਹੀ ਘੰਟੇ ਦਰਿਆ ਦੇ ਕੰਢੇ ਕਿਸੇ ਬ੍ਰਿਛ ਦੇ ਤਲੇ ਪੋਥੀ ਹੱਥ ਵਿਚ ਲੈ ਬੈਠਾ ਜ਼ਰੂਰ ਰਹਿੰਦਾ। ਲਹਿਰਾਂ ਕੰਢੇ ਨਾਲ ਟਕਰਾਂਦੀਆਂ, ਪੰਖੇਰੂ ਚੀਂ ਚੀਂ ਕਰਦੇ ਉਡਦੇ, ਪਰ ਉਸ ਦਾ ਧਿਆਨ ਰਬ ਜਾਣੇ ਕਿਥੇ ਸੀ? ਉਹ ਉਨ੍ਹਾਂ ਵਲ ਇਕ ਅੱਖ ਵੀ ਨਾ ਕਰਦਾ। ਭਾਵੇਂ ਉਹ ਇਕ ਅੱਖਰ ਵੀ ਨਾ ਪੜ੍ਹੇ, ਉਸ ਨੂੰ ਇਸ ਗਲ ਵਿਚ ਵੱਡੀ ਖ਼ੁਸ਼ੀ ਸੀ ਜੋ ਲੋਕੀ ਵੇਖਦੇ ਹਨ, ਜੋ ਉਹ ਪੜ੍ਹ ਰਿਹਾ ਹੈ ਤੇ ਇਸ ਕਰਕੇ ਜਦ ਕਦੇ ਕੋਈ ਬੇੜੀ ਉਸ ਦੇ ਕੋਲ ਦੀ ਲੰਘਦੀ, ਉਹ ਉਚੀ ਉਚੀ ਰੌਲਾ ਪਾ ਕੇ ਪੜ੍ਹਨ ਲਗ ਪੈਂਦਾ, ਪਰ ਜਦ ਸੁਣਨ ਵਾਲੇ ਅੱਖੋਂ ਉਹਲੇ ਹੁੰਦੇ, ਫਿਰ ਉਨ੍ਹਾਂ ਹੀ ਖਿਆਲਾਂ ਦੇ ਸਾਗਰ ਵਿਚ ਡੁਬਕੀਆਂ ਲਾਉਂਦਾ ਰਹਿੰਦਾ।
ਅਗੇ ਤਾਂ ਬਿਨਾਂ ਸੋਚੇ ਸਮਝੇ ਤੋਤੇ ਵਾਂਗ ਭਜਨ ਗਾਉਂਦਾ ਰਹਿੰਦਾ ਸੀ, ਪਰ ਹੁਣ ਉਸ ਨੂੰ ਉਨ੍ਹਾਂ ਦੇ ਅਰਥਾਂ ਦੀ ਵੀ ਸੋਝੀ ਪੈਣ ਲਗ ਪਈ। ਉਸ ਦਾ ਮਨ ਹੁਣ ਉਡਾਰੀਆਂ ਮਾਰ ਕੇ ਉਥੇ ਪੁਜਦਾ, ਜਿਥੇ ਸਦਾ ਸੁਖ ਤੇ ਆਨੰਦ ਹੈ ਤੇ ਇਸ ਸੰਸਾਰ ਤੇ ਉਸ ਦੀ ਆਪਣੀ ਜਾਨ ਇਕ ਅਰਸ਼ੀ ਰਾਗ ਵਿਚ ਬਦਲ ਜਾਂਦੀ ਤੇ ਉਹ
-੩੭-