ਸਮੱਗਰੀ 'ਤੇ ਜਾਓ

ਪੰਨਾ:ਦਸ ਦੁਆਰ.pdf/42

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਉੱਕਾ ਹੀ ਭੁਲ ਜਾਂਦਾ ਜੋ ਉਹ ਇਕ ਰਾਸਧਾਰੀ ਮੁੰਡਾ ਹੈ। ਇਹੋ ਜਿਹੇ ਸਮੇਂ ਦਰਿਆ ਦਾ ਵਗਦਾ ਜਲ, ਪੱਤਰਾਂ ਦੀ ਖੜਖੜ, ਪੰਖੇਰੂਆਂ ਦੀਆਂ ਦਿਲ ਖਿੱਚਵੀਆਂ ਬੋਲੀਆਂ, ਉਸ ਯਤੀਮ ਤੇ ਮਹਿੱਟਰ ਨੂੰ ਬਚਾਣ ਵਾਲੀ ਦੇਵੀ ਦਾ ਨੂਰਾਨੀ ਤੇ ਪਿਆਰਾ ਮੁਖੜਾ, ਸੁੰਦਰ ਚੂੜੀਆਂ ਵਾਲੀਆਂ ਉਸ ਦੀਆਂ ਸੋਹਣੀਆਂ ਬਾਹਵਾਂ ਤੇ ਫੁੱਲਾਂ ਦੀਆਂ ਪੰਖੜੀਆਂ ਵਾਂਗ ਉਸ ਦੇ ਕੋਮਲ ਪੈਰ, ਕਿਸੇ ਜਾਦੂ ਨਾਲ ਉਸ ਲਈ ਇਕ ਰਾਗ ਹੀ ਬਣ ਜਾਂਦੇ ਤੇ ਉਸ ਨੂੰ ਆਪਣੀ ਅਸਲੀ ਦਸ਼ਾ ਦੀ ਸੁਧ ਬੁਧ ਹੀ ਨਾ ਰਹਿੰਦੀ। ਪ੍ਰੰਤੂ ਜਦੋਂ ਫਿਰ ਆਪਣੇ ਆਪ ਵਿਚ ਆਉਂਦਾ ਤਾਂ ਫਿਰ ਉਹੋ ਹੀ ਖੁਲ੍ਹੀਆਂ ਜ਼ੁਲਫ਼ਾਂ ਵਾਲਾ ਰਾਸਧਾਰੀ ਮੁੰਡਾ ਹੀ ਵਿਖਾਈ ਦੇਂਦਾ।

ਹਰ ਰੋਜ਼ ਬਾਗ਼ਾਂ ਦੇ ਮਾਲਕਾਂ ਦੀਆਂ ਨਵੀਆਂ ਸ਼ਕਾਇਤਾਂ ਉਸ ਦੇ ਵਿਰੁਧ ਸ਼ਰਤ ਦੇ ਕੋਲ ਆਉਂਦੀਆਂ ਤੇ ਨਿੱਤ ਨਵੇਂ ਸੂਰਜ ਉਸ ਨੂੰ ਚਪੇੜਾਂ ਪੈਂਦੀਆਂ, ਪ੍ਰੰਤੂ ਸ਼ਰਾਰਤੀ ਮੁੰਡਿਆਂ ਦਾ ਇਹ ਸਰਦਾਰ ਮਾਰ ਕੁਟਾਈ ਸਹਿ ਫਿਰ ਬਾਹਰ ਨਿਕਲ ਜਾਂਦਾ ਤੇ ਧਰਤੀ, ਦਰਿਆ ਤੇ ਬ੍ਰਿਛਾਂ ਵਿਚ ਸ਼ਰਾਰਤਾਂ ਕਰਦਾ ਫਿਰਦਾ।

੨.

ਨੀਲਕੰਤਾ ਦੇ ਉਥੇ ਆਉਣ ਤੋਂ ਕੁਝ ਚਿਰ ਮਗਰੋਂ ਸ਼ਰਤ ਦਾ ਨਿੱਕਾ ਭਰਾ ਸਤੀਸ਼ ਜਿਹੜਾ ਕਲਕੱਤੇ ਕਾਲਜ ਵਿਚ ਪੜ੍ਹਦਾ ਸੀ, ਗਰਮੀਆਂ ਦੀਆਂ ਛੁੱਟੀਆਂ ਕੱਟਣ ਲਈ ਉਥੇ ਹੀ ਆ ਪੁੱਜਾ। ਕੀਰਾਂ ਤੇ ਸਤੀਸ਼ ਦੋਵੇਂ ਲਗ ਪਗ ਇਕੋ ਉਮਰ ਦੇ ਸਨ, ਇਸ ਲਈ ਹੁਣ ਤਾਂ ਸਮਾਂ ਹਾਸੇ ਖੇਡੇ, ਰੁੱਸਣ ਮੰਨਣ, ਲੜਾਈ ਝਗੜੇ ਆਦਿ ਵਿਚ ਖ਼ੁਸ਼ੀ ਖ਼ੁਸ਼ੀ ਬਤੀਤ ਹੋਣ ਲੱਗ ਪਿਆ। ਦੇਵਰ ਭਾਬੀ ਦਾ ਆਪੋ ਵਿਚ ਚੰਗਾ ਪ੍ਰੇਮ ਤੇ ਹਾਸਾ ਮਖ਼ੌਲ ਸੀ। ਕਦੇ ਤਾਂ ਚੁਪ ਚੁਪੀਤੇ ਕੀਰਾਂ ਪਿਛੋਂ ਦੀ ਆ ਕੇ ਮਹਿੰਦੀ ਵਾਲੇ ਹੱਥਾਂ ਨਾਲ ਉਸ ਦੀਆਂ ਅੱਖਾਂ ਆ ਮੀਟਦੀ, ਕਦੀ ਉਸ ਦੀ ਪਿੱਠ ਤੇ ਹੌਲੀ ਜਿਹੀ 'ਬਾਂਦਰ' ਲਿਖ ਛੱਡਦੀ ਤੇ ਕਦੇ ਅੰਦਰ ਡਕ ਕੇ ਬਾਹਰੋਂ ਕੋਠੀ ਦਾ

-੩੮-