ਪੰਨਾ:ਦਸ ਦੁਆਰ.pdf/44

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਹੁੰਦੀ, ਉਹ ਖਾਈ ਹੀ ਜਾਂਦਾ ਸੀ, ਪਰ ਹੁਣ ਜਦੋਂ ਆਪਣੇ ਕੋਲ ਬੁਲਾ ਕੇ ਨਾ ਖੁਆਉਂਦੀ, ਉਸ ਨੂੰ ਰੋਟੀ ਦਾ ਸੁਆਦ ਹੀ ਨਾ ਆਉਂਦਾ ਤੇ ਥੋੜ੍ਹਾ ਜਿਹਾ ਹੀ ਖਾ ਕੇ ਆਖ ਦੇਂਦਾ ਜੋ ਭੁਖ ਨਹੀਂ ਤੇ ਥਾਲ ਦਾਸੀ ਦੇ ਹੱਥ ਮੋੜ ਭੇਜਦਾ। ਉਸ ਦਾ ਖ਼ਿਆਲ ਸੀ ਜੋ ਹਰ ਰੋਜ਼ ਦੀ "ਭੁਖ ਨਹੀਂ" ਦੀ ਖ਼ਬਰ ਕੀਰਾਂ ਨੂੰ ਪੁੱਜ ਜਾਵੇਗੀ ਤੇ ਉਹ ਦਿਲ ਵਿਚ ਸਮਝ ਬੈਠਾ ਸੀ ਜੋ ਇਹ ਸੁਣ ਕੇ ਉਹ ਫ਼ਿਕਰ ਕਰਨ ਲੱਗ ਪਵੇਗੀ ਤੇ ਆਪਣੇ ਕੋਲ ਸੱਦ ਕੇ ਖਾਣ ਤੇ ਜ਼ੋਰ ਦੇਵੇਗੀ, ਪਰ ਉਸ ਦੀ ਇਹ ਆਸ ਪੂਰੀ ਨਾ ਹੋਈ। ਦਿਨ ਬੀਤਦੇ ਗਏ, ਹਰ ਰੋਜ਼ ਇਉਂ ਹੀ ਹੁੰਦਾ, ਪਰ ਕੀਰਾਂ ਨੂੰ ਕੋਈ ਖ਼ਬਰ ਨਾ ਲੱਗੀ ਤੇ ਨੀਲਕੰਤਾ ਨੂੰ ਕਿਸੇ ਨੇ ਪੁੱਛਿਆ ਵੀ ਨਾ। ਜੋ ਕੁਝ ਬੱਚਦਾ ਦਾਸੀ ਆਪ ਹੀ ਚਟਮ ਕਰ ਜਾਂਦੀ, ਇਸ ਲਈ "ਭੁਖ ਨਹੀਂ" ਦੀ ਰਪੋਟ ਕੀਰਾਂ ਕੋਲ ਕਿਵੇਂ ਪੁੱਜਦੀ?

ਇਸ ਉਦਾਸ ਦਸ਼ਾ ਵਿਚ ਦੀਵੇ ਨੂੰ ਬੁਝਾ ਕੇ ਆਪਣੀ ਕੋਠੀ ਦੇ ਅੰਦਰ ਮੰਜੇ ਤੇ ਲੰਮਾ ਪੈ, ਸਿਰਹਾਣੇ ਵਿਚ ਸਿਰ ਦੇ ਕੇ ਢੇਰ ਚਿਰ ਰੋਂਦਾ ਰਹਿੰਦਾ, ਪਰ ਉਥੇ ਸੁਣਨ ਵਾਲਾ ਕੌਣ ਬੈਠਾ ਸੀ? ਲਚਾਰ ਨੀਂਦਰ ਹੀ ਤਰਸ ਖਾ ਕੇ ਮਹਿੱਟਰ ਬੱਚੇ ਨੂੰ ਆਪਣੀ ਗੋਦੀ ਵਿਚ ਸੁਵਾ ਲੈਂਦੀ।

ਨੀਲਕੰਤਾ ਨੂੰ ਹੁਣ ਪੱਕਾ ਨਿਸ਼ਚਾ ਹੋ ਚੁਕਿਆ ਸੀ ਜੋ ਸਤੀਸ਼ ਨੇ ਹੀ ਉਸ ਦੇ ਵਿਰੁਧ ਜ਼ਹਿਰ ਉਗਲ ਕੇ ਕੀਰਾਂ ਦੇ ਮਨ ਨੂੰ ਉਸ ਵਲੋਂ ਮੋੜ ਦਿੱਤਾ ਹੈ। ਜਦ ਕਿਸੇ ਹੋਰ ਧਿਆਨ ਵਿਚ ਬੈਠੀ ਕੀਰਾਂ ਉਸ ਵੱਲ ਨਾ ਵੇਖਦੀ ਜਾਂ ਹੱਸ ਕੇ ਨਾ ਬੁਲਾਉਂਦੀ ਤਦ ਬਸ ਉਸ ਨੂੰ ਇਹੋ ਸ਼ੁਭਾ ਹੁੰਦਾ ਜੋ ਸਤੀਸ਼ ਨੇ ਹੀ ਉਸ ਨੂੰ ਨਰਾਜ਼ ਕਰ ਦਿੱਤਾ ਹੈ। ਦਿਲੋਂ ਮਨੋਂ ਸਾਰਿਆਂ ਦੇਵਤਿਆਂ ਅੱਗੇ ਰੋ ਰੋ ਕੇ ਅਰਜ਼ੋਈਆਂ ਕਰਦਾ, ਜੋ ਅਗਲੇ ਜਨਮ ਵਿਚ ਉਸਨੂੰ ਸਤੀਸ਼ ਬਨਾਉਣ ਤੇ ਸਤੀਸ਼ ਨੂੰ ਬ੍ਰਾਹਮਣ ਮੁੰਡਾ ਤਾਂ ਜੁ ਉਹ ਬਦਲਾ ਲੈ ਸਕੇ।

ਉਸ ਦਾ ਖ਼ਿਆਲ ਸੀ ਜੋ ਇਕ ਬ੍ਰਾਹਮਣ ਦਾ ਕ੍ਰੋਧ ਕਦੇ

-੪੦-