ਪੰਨਾ:ਦਸ ਦੁਆਰ.pdf/45

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਬ੍ਰਿਥਾ ਨਹੀਂ ਜਾਂਦਾ, ਪਰੰਤੂ ਸਰਾਪਾਂ ਦੀ ਅਗਨੀ ਨਾਲ ਜਿਤਨਾ ਵਧੀਕ ਉਹ ਸਤੀਸ਼ ਨੂੰ ਸਾੜਨਾ ਚਾਹੁੰਦਾ, ਉਤਨਾ ਹੀ ਵਧੀਕ ਉਸ ਦਾ ਆਪਣਾ ਹਿਰਦਾ ਧੁਖਦਾ ਤੇ ਦੇਵਰ ਭਾਬੀ ਦਾ ਕੁਝ ਵੀ ਨਾ ਵਿਗੜਦਾ, ਸਗੋਂ ਉਨ੍ਹਾਂ ਦੇ ਹਾਸੇ ਮਖ਼ੌਲ ਦੀ ਅਵਾਜ਼ ਹੀ ਸਦਾ ਕੰਨੀ ਪੈਂਦੀ।

ਨੀਲਕੰਤਾ ਖੁਲਮਖੁਲ੍ਹਾ ਤਾਂ ਸਤੀਸ਼ ਨਾਲ ਆਪਣੀ ਦੁਸ਼ਮਨੀ ਪਰਗਟ ਕਰ ਨਹੀਂ ਸਕਦਾ ਸੀ, ਪਰੰਤੂ ਉਸ ਨੂੰ ਦੁਖ ਦੇਣ ਦੇ ਹਜ਼ਾਰਾਂ ਰਾਹ ਟੋਲਦਾ ਰਹਿੰਦਾ। ਜਦੋਂ ਸਤੀਸ਼ ਦਰਿਆ ਵਿਚ ਅਸ਼ਨਾਨ ਲਈ ਵੜਦਾ ਤੇ ਘਾਟ ਉਤੇ ਸਾਬਣ ਦੀ ਚਾਕੀ ਰੱਖ ਜਾਂਦਾ ਤਾਂ ਵਾਪਸੀ ਤੇ ਉਹ ਨ ਲੱਭਦੀ। ਇਕ ਵਾਰੀ ਉਸ ਨੇ ਆਪਣੀ ਕਮੀਜ਼ ਦਰਿਆ ਵਿਚ ਆਪਣੇ ਲਾਗੇ ਰੁੜ੍ਹਦੀ ਵੇਖੀ, ਉਸ ਨੇ ਤਾਂ ਇਹੋ ਹੀ ਸਮਝਿਆ ਜੋ ਹਵਾ ਦੇ ਝੋਲੇ ਨੇ ਉਡਾ ਕੇ ਦਰਿਆ ਵਿਚ ਸੁਟ ਪਾਈ ਹੈ, ਪਰੰਤੂ ਅਸਲ ਵਿਚ ਇਨ੍ਹਾਂ ਘਟਨਾਵਾਂ ਦਾ ਕਾਰਨ ਨੀਲਕੰਤਾ ਹੀ ਸੀ।

ਇਕ ਰੋਜ਼ ਕੀਰਾਂ ਸਤੀਸ਼ ਨੂੰ ਵੀ ਨੀਲਕੰਤਾ ਦੇ ਰਾਗ ਨਾਲ ਪ੍ਰਸੰਨ ਕਰਨਾ ਚਾਹੁੰਦੀ ਸੀ, ਸੋ ਮੁੰਡੇ ਨੂੰ ਬੁਲਾਇਆ ਗਿਆ, ਪਰ ਉਹ ਉਦਾਸ ਮੂੰਹ ਚੁਪ ਚੁਪੀਤਾ ਹੀ ਖਲੋਤਾ ਰਿਹਾ। ਹੈਰਾਨ ਹੋ ਕੇ ਕੀਰਾਂ ਨੇ ਉਸ ਨੂੰ ਪੁਛਿਆ ਜੋ ਕੀ ਗੱਲ ਹੈ, ਪਰ ਉਸ ਨੇ ਕੋਈ ਉੱਤਰ ਨ ਦਿਤਾ। ਜਦੋਂ ਉਸ ਭਜਨ ਦੇ ਗਾਉਣ ਲਈ ਆਖਿਆ, ਜਿਸ ਨੂੰ ਸੁਣ ਕੇ ਉਹ ਡਾਢੀ ਪ੍ਰਸੰਨ ਹੋਇਆ ਕਰਦੀ ਸੀ, ਤਾਂ ਉਹ ਇਹ ਆਖ ਕੇ ਕਿ "ਮੈਨੂੰ ਚੇਤੇ ਨਹੀਂ" ਟੁਰਦਾ ਹੋਇਆ।

੩.

ਅੰਤ ਉਹ ਸਮਾਂ ਆ ਗਿਆ ਜਦੋਂ ਇਸ ਟੱਬਰ ਨੇ ਘਰ ਨੂੰ ਮੁੜਨਾ ਸੀ, ਸਾਰੇ ਆਪੋ ਆਪਣਾ ਅਸਬਾਬ ਬੰਦ ਕਰਨ ਵਿਚ ਰੁਝੇ ਹੋਏ ਸਨ। ਸਤੀਸ਼ ਨੇ ਵੀ ਨਾਲ ਹੀ ਜਾਣਾ ਸੀ, ਪ੍ਰੰਤੂ ਨੀਲਕੰਤਾ ਨੂੰ ਕਿਸੇ ਨਾ ਪੁਛਿਆ। ਇਉਂ ਜਾਪਦਾ ਸੀ ਜੋ ਕਿਸੇ ਨੂੰ ਇਸ ਗੱਲ

-੪੧-