ਪੰਨਾ:ਦਸ ਦੁਆਰ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀ ਲੋੜ ਹੀ ਪਰਤੀਤ ਨਹੀਂ ਸੀ ਹੋਈ ਜੋ ਉਸ ਦੀ ਬਾਬਤ ਕੁਝ ਸੋਚੇ ਜਾਂ ਆਖੇ, ਪਰ ਅਸਲ ਵਿਚ ਕੀਰਾਂ ਨੇ ਇਹ ਗੱਲ ਛੇੜੀ ਤਾਂ ਜ਼ਰੂਰ ਸੀ, ਪ੍ਰੰਤੂ ਦੇਵਰ, ਸੱਸ ਤੇ ਪਤੀ ਨੇ ਇਤਨੀ ਵਿਰੋਧਤਾ ਕੀਤੀ ਸੀ ਜੋ ਸਿਵਾਏ ਚੁਪ ਹੋ ਰਹਿਣ ਦੇ ਹੋਰ ਕੋਈ ਚਾਰਾ ਨਹੀਂ ਸੀ ਸੁਝਦਾ।

ਟੁਰਨ ਤੋਂ ਦੋ ਚਾਰ ਦਿਨ ਪਹਿਲਾਂ ਉਸ ਨੇ ਮੁੰਡੇ ਨੂੰ ਬੁਲਾਇਆ ਤੇ ਪਿਆਰ ਨਾਲ ਉਸ ਨੂੰ ਆਪਣੇ ਘਰ ਜਾਣ ਦੀ ਮੱਤ ਦਿਤੀ। ਇਤਨੀ ਮੁਦਤ ਜੋ ਉਸ ਦੀ ਕਿਸੇ ਨੇ ਸਾਰ ਨਹੀਂ ਲੀਤੀ ਸੀ, ਅੱਜ ਇਨ੍ਹਾਂ ਪਿਆਰ ਭਰੇ ਬਚਨਾਂ ਨੂੰ ਸੁਣ ਕੇ ਉਸ ਦੀਆਂ ਅਥਰੂੰ ਫੁਟ ਆਈਆਂ ਤੇ ਉਹ ਢਾਂਹ ਮਾਰ ਕੇ ਰੋਣ ਲਗ ਪਿਆ। ਕੀਰਾਂ ਦੇ ਨੇਤਰ ਵੀ ਭਰ ਆਏ, ਦਿਲ ਵਿਚ ਉਹ ਉਸ ਦੇ ਨਾਲ ਇਤਨਾ ਮੋਹ ਪਾਉਣ ਲਈ ਪਛਤਾਂਦੀ ਸੀ। ਨਾ ਮੋਹ ਹੁੰਦਾ ਤੇ ਨਾ ਵਿਛੜਨ ਵੇਲੇ ਇਤਨਾ ਕਲੇਸ਼ ਹੁੰਦਾ।

ਨੀਲਕੰਤਾ ਦੇ ਇਸਤਰ੍ਹਾਂ ਅੱਥਰੂ ਡੇਗਣ ਅਤੇ ਚੀਕਣ ਤੇ ਸਤੀਸ਼ ਨੂੰ ਡਾਢਾ ਕ੍ਰੋਧ ਚੜ੍ਹਿਆ ਤੇ ਉੱਚੀ ਜੇਹੀ ਆਖਿਆ, "ਇਸ ਮੂਰਖ ਨੇ ਗੱਲ ਕਰਨ ਦੀ ਥਾਂ ਟੌਂ ਟੌਂ ਕਾਹਦੇ ਲਈ ਲਾਈ ਹੋਈ ਹੈ?" ਕੀਰਾਂ ਨੇ ਇਹ ਸੁਣ ਕੇ ਦੇਵਰ ਨੂੰ ਝਿੜਕਿਆ ਤਾਂ ਉਸ ਨੇ ਉੱਤਰ ਦਿਤਾ,"ਮੇਰੀ ਪਿਆਰੀ ਭਾਬੀ, ਤੁਸੀਂ ਇਤਨੇ ਨੇਕ ਤੇ ਛੇਤੀ ਇਤਬਾਰ ਕਰਨ ਵਾਲੇ ਹੋ ਜੋ ਤੁਸੀਂ ਇਨ੍ਹਾਂ ਫ਼ਰੇਬੀਆਂ ਦੀਆਂ ਚਾਲਾਂ ਨੂੰ ਨਹੀਂ ਸਮਝਦੇ। ਰੱਬ ਜਾਣੇ, ਇਹ ਮੁੰਡਾ ਕਿਥੋਂ ਆਇਆ ਹੈ, ਇਥੇ ਰਾਜਿਆਂ ਵਾਂਗ ਇਸ ਦੀ ਖ਼ਾਤਰ ਹੁੰਦੀ ਰਹੀ ਹੈ, ਕੁਦਰਤੀ ਗੱਲ ਹੈ ਕਿ ਸ਼ੇਰ ਮੁੜ ਚੂਹਾ ਬਣਨਾ ਨਹੀਂ ਚਾਹੁੰਦਾ ਤੇ ਇਸ ਨੂੰ ਪਤਾ ਲੱਗ ਗਿਆ ਹੈ ਜੋ ਇਸ ਦੇ ਇਕ ਦੋ ਅੱਥਰੂ ਕੇਰਨ ਨਾਲ ਤੁਹਾਡਾ ਦਿਲ ਪਿਘਲ ਜਾਏਗਾ, ਬਸ ਇਹ ਪਾਣੀ ਵਗਾਣਾ ਇਸ ਲਈ ਹੈ!"

ਨੀਲਕੰਤਾ ਛੇਤੀ ਛੇਤੀ ਕਮਰੇ ਤੋਂ ਬਾਹਰ ਚਲਾ ਗਿਆ। ਜੇ ਕਦੀ ਉਹ ਛੁਰੀ ਹੁੰਦਾ ਤਾਂ ਸਤੀਸ਼ ਦੇ ਟੋਟੇ ਟੋਟੇ ਕਰ ਦੇਂਦਾ, ਜੇ

-੪੨-