ਪੰਨਾ:ਦਸ ਦੁਆਰ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੂਈ ਹੁੰਦਾ ਤਾਂ ਉਸ ਦੇ ਸਾਰੇ ਸਰੀਰ ਵਿਚ ਚੁਭ ਚੁਭ ਕੇ ਮੋਰੀਆਂ ਕਰ ਦੇਂਦਾ, ਜੇ ਅਗਨੀ ਹੁੰਦਾ ਤਾਂ ਉਸ ਨੂੰ ਸਾੜ ਕੇ ਸੁਵਾਹ ਕਰ ਦੇਂਦਾ। ਪ੍ਰੰਤੂ ਸਤੀਸ਼ ਦਾ ਤਾਂ ਵਾਲ ਵੀ ਵਿੰਗਾ ਨਾ ਹੋਇਆ ਤੇ ਉਸ ਦਾ ਆਪਣਾ ਦਿਲ ਹੀ ਸੜ ਸੜ ਕੇ ਤੇ ਧੁਖ ਧੁਖ ਕੇ ਕੋਇਲਾ ਹੁੰਦਾ ਰਿਹਾ।

ਕਲਕੱਤੇ ਤੋਂ ਸਤੀਸ਼ ਨੇ ਆਪਣੇ ਨਾਲ ਇਕ ਸੋਹਣੀ ਦਵਾਤ ਲਿਆਂਦੀ ਸੀ। ਇਹ ਸਿੱਪ ਦੀ ਬੇੜੀ ਵਿਚ ਜੜ੍ਹੀ ਹੋਈ ਸੀ, ਜਿਸ ਨੂੰ ਚਾਂਦੀ ਦੀ ਬਤਖ਼, ਜਿਸ ਨੇ ਕਲਮ ਚੁਕੀ ਹੋਈ ਸੀ, ਖਿੱਚਦੀ ਸੀ। ਸਤੀਸ਼ ਨੂੰ ਇਹ ਦਵਾਤ ਵੱਡੀ ਪਿਆਰੀ ਲੱਗਦੀ ਸੀ ਤੇ ਇਸੇ ਕਰਕੇ ਹਰ ਰੋਜ਼ ਆਪਣੇ ਪੁਰਾਣੇ ਰੇਸ਼ਮੀ ਰੁਮਾਲ ਨਾਲ ਇਸ ਨੂੰ ਸਾਫ਼ ਕਰਦਾ ਸੀ। ਕੀਰਾਂ ਇਹ ਦੇਖ ਕੇ ਹੱਸ ਪੈਂਦੀ ਤੇ ਚਾਂਦੀ ਦੀ ਬਤਖ਼ ਦੀ ਚੁੰਝ ਉਤੇ ਹੱਥ ਫੇਰ ਕੇ ਨਲ ਦਮਯੰਤੀ ਦੀ ਕਹਾਣੀ-ਜਿਸ ਵਿਚ ਬਤਖ਼ ਦਾ ਕੰਮ ਇਕ ਦੂਜੇ ਦੇ ਸੁਨੇਹੇ ਪੁਚਾਉਣਾ ਸੀ-ਚੇਤੇ ਕਰਵਾ ਕੇ ਉਸ ਨਾਲ ਮਖੌਲ ਕਰਦੀ ਰਹਿੰਦੀ।

ਟੁਰਨ ਤੋਂ ਇਕ ਦਿਨ ਪਹਿਲਾਂ ਦਵਾਤ ਗੁੰਮ ਸੀ ਤੇ ਬਹੁਤੇਰੀ ਟੋਲ ਭਾਲ ਮਗਰੋਂ ਵੀ ਨਾ ਲੱਭੀ। ਕੀਰਾਂ ਨੇ ਹੱਸਦੇ ਹੱਸਦੇ ਆਖਿਆ, "ਬੀਬਾ! ਤੇਰੀ ਬਤਖ਼ ਤੇਰੀ ਦਮਯੰਤੀ ਦੀ ਖ਼ਬਰ ਲੈਣ ਨੂੰ ਉਡ ਗਈ ਹੈ!" ਪੰਤੂ ਸਤੀਸ਼ ਡਾਢੇ ਕਰੋਧ ਵਿਚ ਸੀ, ਉਸ ਨੂੰ ਪੱਕਾ ਨਿਸ਼ਚਾ ਸੀ ਜੋ ਇਹ ਕਾਰਾ ਨੀਲਕੰਤਾ ਦਾ ਹੀ ਹੈ। ਕਈਆਂ ਨੇ ਇਹ ਗਵਾਹੀ ਵੀ ਦਿਤੀ, ਜੋ ਪਿਛਲੀ ਰਾਤ ਉਨ੍ਹਾਂ ਨੇ ਇਸੇ ਨੂੰ ਹੀ ਸਤੀਸ਼ ਦੇ ਕਮਰੇ ਦੇ ਆਲੇ ਦੁਆਲੇ ਘੁੰਮਦੇ ਵੇਖਿਆ ਹੈ। ਇਹ ਸੁਣ ਕੇ ਸਤੀਸ਼ ਅਪਰਾਧੀ ਨੂੰ ਕੀਰਾਂ ਦੇ ਰੋਬਰੂ ਘਸੀਟ ਕੇ ਲੈ ਆਇਆ ਤੇ ਕੜਕ ਕੇ ਆਖਣ ਲੱਗਾ, "ਉਏ ਚੋਰਾ! ਤੂੰ ਹੀ ਮੇਰੀ ਛੁਪਾਈ ਹੈ, ਜੇ ਜਾਨ ਲੋੜੀਦੀ ਹੈ ਤਾਂ ਇਸੇ ਵੇਲੇ ਦਵਾਤ ਲਿਆ ਦੇਹ!"

ਜਦੋਂ ਸ਼ਰਤ ਉਸ ਨੂੰ ਮਾਰਦਾ ਹੁੰਦਾ ਸੀ ਤਾਂ ਭਾਵੇਂ ਉਸ ਦਾ ਅਪਰਾਧ ਹੋਵੇ ਜਾਂ ਨਾ, ਚੁਪ ਚੁਪੀਤੇ ਉਹ ਮਾਰ ਖਾ ਲੈਂਦਾ ਸੀ, ਪ੍ਰੰਤੂ

-੪੩-