ਪੰਨਾ:ਦਸ ਦੁਆਰ.pdf/49

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


੪.

ਮਹਿੱਟਰ ਮੁੰਡੇ ਨਾਲ ਇਹ ਸਲੂਕ ਹੁੰਦਾ ਵੇਖ ਕੇ ਕੀਰਾਂ ਦਾ ਜੀ ਭਰ ਆਇਆ। ਉਸ ਨੇ ਦੋ ਨਵੇਂ ਜੋੜੇ ਕਪੜਿਆਂ ਦੇ ਤੇ ਇਕ ਜੁਤੀ ਦਾ ਜੋੜਾ ਉਸ ਲਈ ਮੰਗਾਇਆ ਤੇ ਉਨ੍ਹਾਂ ਚੀਜ਼ਾਂ ਤੋਂ ਛੁਟ ਦਸ ਰੁਪਏ ਦਾ ਇਕ ਨੋਟ ਲੈ ਕੇ ਸੰਧਿਆਂ ਦੇ ਵੇਲੇ ਉਹ ਚੁਪ ਚੁਪੀਤੀ ਨੀਲਕੰਤਾ ਦੀ ਕੋਠੜੀ ਵਿਚ ਚਲੀ ਗਈ। ਉਹ ਇਹ ਵਿਛੜਨ ਦੇ ਸਮੇਂ ਦੀਆਂ ਸੁਗ਼ਾਤਾਂ ਉਸ ਬਕਸ ਵਿਚ ਰਖਣੀਆਂ ਚਾਹੁੰਦੀ ਸੀ ਜੋ ਕਿ ਉਸੇ ਨੇ ਹੀ ਮੁੰਡੇ ਨੂੰ ਦਿਤਾ ਸੀ, ਤਾਂ ਜੁ ਜਦੋਂ ਨੀਲਕੰਤਾ ਬਕਸ ਨੂੰ ਖੋਲ੍ਹੇ, ਉਹ ਹੈਰਾਨ ਹੋ ਜਾਵੇ ਜੋ ਇਹ ਚੀਜ਼ਾਂ ਕਿੱਥੋਂ ਆ ਗਈਆਂ ਹਨ । ਕੀਰਾਂ ਨੇ ਆਪਣੀਆਂ ਕੁੰਜੀਆਂ ਦੇ ਗੁਛੇ ਦੀ ਇਕ ਚਾਬੀ ਜੰਦਰੇ ਨੂੰ ਲਾ ਕੇ ਹੋਲੀ ਜਿਹੀ ਬਕਸ ਨੂੰ ਖੋਲ੍ਹਿਆ, ਪ੍ਰੰਤੂ ਇਹ ਇਧਰ ਉਧਰ ਦੀਆਂ ਚੀਜਾਂ ਨਾਲ ਇਉਂ ਭਾਰਿਆ ਹੋਇਆ ਸੀ ਜੋ ਨਵੀਆਂ ਚੀਜ਼ਾਂ ਮਿਟਦੀਆਂ ਨਹੀਂ ਸਨ, ਇਸ ਲਈ ਉਸ ਨੇ ਸਾਰੀਆਂ ਚੀਜ਼ਾਂ ਨੂੰ ਬਾਹਰ ਕਢ ਕੇ ਨਵੇਂ ਸਿਰਿਓਂ ਬਕਸ ਨੂੰ ਬੰਦ ਕਰਨ ਦੀ ਸਲਾਹ ਕੀਤੀ। ਪਹਿਲਾਂ ਤਾਂ ਚਾਕੂ, ਲਾਟੂ, ਪਤੰਗਾਂ ਉਡਾਣ ਦੀਆਂ ਰੀਲਾਂ, ਸ਼ੀਸ਼ੇ ਦੇ ਟੋਟੇ ਤੇ ਜਹੀਆਂ ਹੋਰ ਚੀਜ਼ਾਂ ਜਿਹੜੀਆਂ ਮੁੰਡਿਆਂ ਨੂੰ ਚੰਗੀਆਂ ਲਗਦੀਆਂ ਹਨ, ਨਿਕਲੀਆਂ। ਇਨ੍ਹਾਂ ਵਿੱਚ ਧੋਤੇ ਹੋਏ ਤੇ ਮੈਲੇ ਕੱਪੜੇ ਪਏ ਸਨ ਤੇ ਸਾਰਿਆਂ ਦੇ ਤਲੇ ਉਹੋ ਗੁੰਮੀ ਹੋਈ ਦਵਾਤ ਬਤਖ਼ ਬੇੜੀ ਸਮੇਤ ਪਈ ਸੀ।

ਕੀਰਾਂ ਦਵਾਤ ਨੂੰ ਵੇਖ ਕੇ ਹੈਰਾਨ ਹੋ ਗਈ ਤੇ ਉਸ ਨੂੰ ਹੱਥ ਵਿਚ ਲੈ ਕੇ ਸੋਚਾਂ ਵਿਚ ਪੈ ਗਈ । ਠੀਕ ਉਸੇ ਸਮੇਂ ਪਿਛਲੇ ਪਾਸਿਓਂ ਨੀਲਕੰਤਾ ਕੋਠੜੀ ਦੇ ਅੰਦਰ ਵੜਿਆ, ਪਰ ਕੀਰਾਂ ਉਸ ਨੂੰ ਵੇਖ ਨ ਸਕੀ । ਮੁੰਡੇ ਨੇ ਸਭ ਕੁਝ ਵੇਖ ਲੀਤਾ ਤੇ ਸਮਝਿਆ ਜੋ ਕੀਰਾਂ ਉਸ ਦੀ ਚੋਰੀ ਨੂੰ ਪਕੜਨ ਲਈ ਹੀ ਚੋਰੀ ਚੋਰੀ ਉਸ ਦੀ ਕੋਠੜੀ ਵਿਚ ਆਈ ਹੈ ਤੇ ਇਸਤਰ੍ਹਾਂ ਉਸ ਦਾ ਪਾਜ ਉੱਘੜ ਗਿਆ ਹੈ। ਹੁਣ ਉਹ ਕਿਵੇਂ ਉਸ ਦੇਵੀ ਨੂੰ ਨਿਸਚੇ ਕਰਾ ਸਕਦਾ

-੪੫-